
ਚੰਡੀਗੜ੍ਹ, 16 ਫਰਵਰੀ, ਹ.ਬ. : ਪੰਜਾਬ ਵਿਧਾਨ ਸਭਾ ਚੋਣਾਂ ਵਿਚ ਕੁਝ ਅਜਿਹੀ ਸੀਟਾਂ ਹਨ ਜਿਨ੍ਹਾਂ ਦੀ ਇਨ੍ਹਾਂ ਦਿਨਾਂ ਕਾਫੀ ਚਰਚਾ ਹੋ ਰਹੀ ਹੈ। ਇਨ੍ਹਾਂ ਸੀਟਾਂ ਵਿਚ ਮਲੋਟ, ਮਾਲੇਕਰੋਟਲਾ, ਮੋਗਾ ਅਤੇ ਮੁਕਤਸਰ ਸ਼ਾਮਲ ਹਨ। ਇਨ੍ਹਾਂ ’ਤੇ ਮਰਦਾਂ ਨਾਲੋਂ ਜ਼ਿਆਦਾ ਮਹਿਲਾ ਉਮੀਦਵਾਰਾਂ ਦੀ ਚਰਚਾ ਹੋ ਰਹੀ ਹੈ। ਚਰਚਾ ਦੇ ਪਿੱਛੇ ਦਾ ਵੱਡਾ ਕਾਰਨ ਇਹ ਹੈ ਕਿ ਇਹ ਮਹਿਲਾ ਉਮੀਦਵਾਰ ਮਰਦਾਂ ਨਾਲੋਂ ਜ਼ਿਆਦਾ ਪੜ੍ਹੀਆਂ ਹੋਣ ਦੇ ਨਾਲ ਹੀ ਪੈਸਿਆਂ ਦੇ ਮਾਮਲੇ ਵਿਚ ਵੀ ਅੱਗੇ ਹਨ। ਇਨ੍ਹਾਂ ਸੀਟਾਂ ’ਤੇ ਮਹਿਲਾ ਬਨਾਮ ਮਹਿਲਾ ਦੇ ਵਿਚ ਵੱਡਾ ਮੁਕਾਬਲਾ ਮੰਨਿਆ ਜਾ ਰਿਹਾ ਹੈ।
ਪੰਜਾਬ ਵਿਧਾਨ ਸਭਾ ਚੋਣਾਂ ਲਈ ਵੋਟਾਂ 20 ਫਰਵਰੀ ਨੂੰ ਪੈਣੀਆਂ ਹਨ। ਸਾਰੀ ਸਿਆਸੀ ਪਾਰਟੀਆਂ ਦੇ ਦਿੱਗਜ ਚਿਹਰੇ ਵੋਟਾਂ ਮੰਗਦੇ ਨਜ਼ਰ ਆ ਰਹੇ ਹਨ। ਇਸ ਸਭ ਦੇ ਵਿਚਾਲੇ ਪੰਜਾਬ ਦੀ ਚਾਰ ਸੀਟਾਂ ’ਤੇ ਮਹਿਲਾਵਾਂ ਦੇ ਵਿਚ ਮੁਕਾਬਲੇ ਨੂੰ ਲੈ ਕੇ ਕਾਫੀ ਚਰਚਾ ਹੈ। ਇਹ ਸੀਟਾਂ ਮਲੋਟ, ਮਾਲੇਰਕੋਟਲਾ , ਮੋਗਾ ਅਤੇ ਮੁਕਤਸਰ ਦੀਆਂ ਹਨ। ਇਨ੍ਹਾਂ ’ਤੇ ਅਜਿਹਾ ਨਹੀਂ ਹੈ ਕਿ ਪੁਰਸ਼ ਉਮੀਦਵਾਰ ਮੈਦਾਨ ਵਿਚ ਨਹੀਂ ਹਨ। ਲੇਕਿਨ ਇਸ ਤੋਂ ਬਾਅਦ ਵੀ ਮਹਿਲਾਵਾਂ ਦੀ ਚਰਚਾ ਹੋ ਰਹੀ ਹੈ।
ਮਲੋਟ, ਮਾਲੇਰਕੋਟਲਾ, ਮੋਗਾ ਅਤੇ ਮੁਕਤਸਰ ਸਾਰੀ ਚਾਰ ਵਿਧਾਨ ਸਭਾ ਸੀਟਾਂ ’ਤੇ ਕਾਂਗਰਸ ਨੇ ਮਹਿਲਾ ਉਮੀਦਵਾਰਾਂ ਨੂੰ ਮੈਦਾਨ ਵਿਚ ਉਤਾਰਿਆ ਹੈ। ਆਮ ਆਦਮੀ ਪਾਰਟੀ ਨੇ ਚਾਰ ਵਿਚੋਂ ਦੋ ਚੋਣ ਹਲਕਿਆਂ ਤੋਂ ਮਹਿਲਾ ਉਮੀਦਵਾਰਾਂ ਨੂੰ ਟਿਕਟ ਦਿੱਤੀ ਹੈ। ਕਿਸਾਨ ਸੰਗਠਨਾਂ ਦੇ ਸਿਆਸੀ ਦਲ ਸੰਯੁਕਤ ਸਮਾਜ ਮੋਰਚਾ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪੰਜਾਬ ਲੋਕ ਕਾਂਗਰਸ ਨੇ ਵੀ ਇੱਕ ਇੱਕ ਮਹਿਲਾ ਉਮੀਦਵਾਰਾਂ ਨੂੰ ਚੋਣ ਮੈਦਾਨ ਵਿਚ ਉਤਾਰਿਆ ਹੈ। ਇਨ੍ਹਾਂ ਚਾਰਾਂ ਵਿਧਾਨ ਸਭਾ ਸੀਟਾਂ ’ਤੇ ਮਹਿਲਾ ਬਨਾਮ ਮਹਿਲਾ ਦਾ ਮੁਕਾਬਲਾ ਕਾਫੀ ਦਿਲਚਸਪ ਹੈ।
ਮਲੋਟ : ਕਾਂਗਰਸ ਤੇ ਆਪ ਆਹਮੋ ਸਾਹਮਣੇ : ਮਲੋਟ ਵਿਧਾਨ ਸਭਾ ਵਿਚ ਕਾਂਗਰਸ ਅਤੇ ਆਪ ਆਹਮੋ ਸਾਹਮਣੇ ਹਨ। ਕਾਂਗਰਸ ਵਲੋਂ ਰੁਪਿੰਦਰ ਕੌਰ ਅਤੇ ਆਪ ਨੇ ਪ੍ਰੋ. ਸਾਧੂ ਸਿੰਘ ਦੀ ਧੀ ਬਲਜੀਤ ਕੌਰ ਨੂੰ Çਟਕਟ ਦਿੱਤੀ ਹੈ।
ਮਾਲੇਰਕੋਟਲਾ : ਦੋ ਸਾਬਕਾ ਡੀਜੀਪੀ ਦੀ ਪਤਨੀਆਂ ਵਿਚ ਲੜਾਈ : ਮਾਲੇਰਕੋਟਲਾ ਵਿਚ ਦੋ ਸਾਬਕਾ ਡੀਜੀਪੀ ਦੀ ਪਤਨੀਆਂ ਵਿਚਕਾਰ ਸਿੱਧੀ ਲੜਾਈ ਹੈ। ਕਾਂਗਰਸ ਨੇ ਸਾਬਕਾ ਡੀਜੀਪੀ ਮੁਹੰਮਦ ਮੁਸਤਫਾ ਦੀ ਪਤਨੀ ਅਤੇ ਮੌਜੂਦਾ ਸਰਕਾਰ ਵਿਚ ਮੰਤਰੀ ਰਜੀਆ ਸੁਲਤਾਨਾ ਨੂੰ ਟਿਕਟ ਦਿੱਤੀ ਹੈ। ਜਦ ਕਿ ਇਨ੍ਹਾਂ ਦੇ ਮੁਕਾਬਲੇ ਪੰਜਾਬ ਲੋਕ ਕਾਂਗਰਸ ਨੇ ਸਾਬਕਾ ਡੀਜੀਪੀ ਮੁਹੰਮਦ ਇਜ਼ਹਾਰ ਆਲਮ ਦੀ ਪਤਨੀ ਫਰਜ਼ਾਨਾ ਆਲਮ ਨੂੰ ਟਿਕਟ ਦਿੱਤੀ ਹੈ।
ਮੋਗਾ : ਸੋਨੂੰ ਸੂਦ ਦੀ ਭੈਣ ਨੇ ਦਿਲਚਸਪ ਬਣਾਇਆ ਮੁਕਾਬਲਾ : ਮੋਗਾ ਸੀਟ ਦਾ ਚੋਣ ਮੁਕਾਬਲਾ ਸੋਨੂੰ ਸੂਦ ਦੀ ਭੈਣ ਮਾਲਵਿਕਾ ਦੇ ਚੋਣ ਮੈਦਾਨ ਵਿਚ ਉਤਰਨ ਤੋਂ ਬਾਅਦ ਦਿਲਚਸਪ ਹੋ ਗਿਆ। ਕਾਂਗਰਸ ਨੇ ਮਾਲਵਿਕਾ ਸੂਦ ਨੂੰ ਤੇ ਆਪ ਨੇ ਡਾ. ਅਮਨਦੀਪ ਕੌਰ ਅਰੋੜਾ ਨੂੰ ਮਾਲਵਿਕਾ ਦੇ ਸਾਹਮਣੇ ਚੋਣ ਮੈਦਾਨ ਵਿਚ ਉਤਾਰਿਆ।
ਮੁਕਤਸਰ : ਕਿਸਾਨ-ਕਾਂਗਰਸ ਦੀ ਟੱਕਰ : ਮੁਕਤਸਰ ਵਿਧਾਨ ਸਭਾ ਖੇਤਰ ਵਿਚ ਕਾਂਗਰਸ ਅਤੇ ਖੇਤੀ ਕਿਸਾਨੀ ਤੋਂ ਸਿਆਸਤ ਵਿਚ ਆਏ ਕਿਸਾਨਾਂ ਦੇ ਵਿਚ ਸਿੱਧੀ ਟੱਕਰ ਹੈ। ਕਾਂਗਰਸ ਨੇ ਸਾਬਕਾ ਵਿਧਾਇਕ ਕਰਣ ਕੌਰ ਬਰਾੜ ਨੂੰ ਉਮੀਦਵਾਰ ਬਣਾਇਆ ਹੈ। ਸੰਯੁਕਤ ਸਮਾਜ ਮੋਰਚੇ ਨੇ ਅਨੁਰੂਪ ਕੌਰ ਨੂੰ ਟਿਕਟ ਦਿੱਤੀ ਹੈ। ਕਰਣ ਕੌਰ ਬਰਾੜ ਸਾਬਕਾ ਮੁੱਖ ਮੰਤਰੀ ਸਵ. ਹਰਚਰਣ ਸਿੰਘ ਬਰਾੜ ਦੀ ਨੂੰਹ ਹੈ। ਅਨੁਰੂਪ ਕੌਰ ਨੇ ਚੋਣਾਂ ਲਈ ਦਿੱਲੀ ਤੋਂ ਪੰਜਾਬ ਦਾ ਰੁਖ ਕੀਤਾ ਹੈ।