ਪੰਜਾਬ ਵਿਚ 48 ਘੰਟੇ ਦੌਰਾਨ ਕੋਰੋਨਾ ਨਾਲ ਹੋਈਆਂ 124 ਮੌਤਾਂ

ਚੰਡੀਗੜ੍ਹ, 31 ਮਾਰਚ, ਹ.ਬ. : ਪੰਜਾਬ ਵਿਚ ਪਿਛਲੇ 48 ਘੰਟੇ ਵਿਚ ਕੋਰੋਨਾ ਨੇ 124 ਲੋਕਾਂ ਦੀ ਜਾਨ ਲੈ ਲਈ। ਇਸ ਦੇ ਤਹਿਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਨੇ ਕੋਰੋਨਾ ਦੇ ਕਾਰਨ ਲਾਈ ਪਾਬੰਦੀਆਂ ਨੂੰ ਮੰਗਲਵਾਰ ਨੂੰ ਦਸ ਅਪ੍ਰੈਲ ਤੱਕ ਵਧਾਉਣ ਦਾ ਆਦੇਸ਼ ਦਿੱਤਾ ਹੈ। ਹੁਣ ਦਸ ਤਾਰੀਕ ਤੱਕ ਮੁਹਾਲੀ ਸਣੇ 11 ਜ਼ਿਲ੍ਹਿਆਂ ਵਿਚ ਰਾਤ ਦਾ ਕਰਫਿਊ ਜਾਰੀ ਰਹੇਗਾ ਅਤੇ ਸਕੂਲ-ਕਾਲਜਾਂ ਸਣੇ ਸਾਰੇ ਸਿੱਖਿਆ ਅਦਾਰੇ ਬੰਦ ਰਹਿਣਗੇ। ਮੁੱਖ ਸਕੱਤਰ ਅਤੇ ਹੋਰ ਸੀਨੀਅਰ ਅਧਿਕਾਰੀਆਂ ਦੇ ਨਾਲ ਮੰਗਲਵਾਰ ਨੂੰ ਬੈਠਕ ਵਿਚ ਕੋਵਿਡ ਦੇ ਹਾਲਾਤ ਦੀ ਸਮੀਖਿਆ ਕਰਦੇ ਹੋਏ ਮੁੱਖ ਮੰਤਰੀ ਨੇ ਸਿਹਤ ਵਿਭਾਗ ਨੂੰ ਟੀਕਾਕਰਣ ਕੇਂਦਰਾਂ ਦੀ ਗਿਣਤੀ ਵਧਾਉਣ ਦਾ ਆਦੇਸ਼ ਦਿੱਤਾ। ਨਾਭਾ ਓਪਨ ਜੇਲ੍ਹ ਵਿਚ 46 ਔਰਤਾਂ ਅਤੇ 34 ਮਰਦਾਂ ਦੇ ਵਿਚ ਕੋਰੋਨਾ ਪਾਏ ਜਾਣ ਦੇ ਕਾਰਨ ਮੁੱਖੀ ਮੰਤਰੀ ਨੇ ਕੈਦੀਆਂ ਲਈ ਵੀ ਜੇਲ੍ਹਾਂ ਵਿਚ ਵਿਸ਼ੇਸ਼ ਟੀਕਾਕਰਣ ਮੁਹਿੰਮ ਸ਼ੁਰੂ ਕਰਨ ਦਾ ਨਿਰਦੇਸ਼ ਦਿੱਤਾ। ਮੁੱਖ ਮੰਤਰੀ ਨੇ ਸਾਰੇ ਡੀਸੀ ਅਤੇ ਸਿਵਲ ਸਰਜਨਾਂ ਨੂੰ ਅਜਿਹੀ ਥਾਵਾਂ ਦੀ ਸ਼ਨਾਖਤ ਕਰਨ ਲਈ ਕਿਹਾ, ਜਿੱਥੇ ਮੋਬਾਈਲ ਟੀਕਾਕਰਣ ਕੇਂਦਰ ਸਥਾਪਤ ਕੀਤੇ ਜਾ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਪੁਲਿਸ ਲਾਈਨ, ਕਾਲਜ-ਯੂਨੀਵਰਸਿਟੀ, ਵੱਡੇ ਉਦਯੋਗਿਕ ਯੂਨਿਟ, ਬਸ ਅੱਡੇ, ਰੇਲਵੇ ਸਟੇਸ਼ਨ, ਬਾਜ਼ਾਰ ਆਦਿ ਵਿਚ ਸਥਾਪਤ ਕੀਤਾ ਜਾ ਸਕਦਾ ਹੈ। ਇਸ ਤੋਂ ਬਾਅਦ ਉਹ ਫੇਰ ਹਾਲਾਤ ਦੀ ਸਮੀਖਿਆ ਕਰਨਗੇ।

Video Ad
Video Ad