
ਚੰਡੀਗੜ੍ਹ, 21 ਜਨਵਰੀ, ਹ.ਬ. : ਹੁਣ ਐਨ.ਆਰ.ਆਈ., ਪੰਚਾਇਤ ਅਤੇ ਸਰਕਾਰ ਮਿਲ ਕੇ ਪਿੰਡਾਂ ਦੀ ਨੁਹਾਰ ਬਦਲਣਗੇ। ਕਿਉਂਕਿ ਪੰਜਾਬ ਸਰਕਾਰ ਨੇ ਐਨਆਰਆਈ ਫੰਡਿੰਗ ਲਈ ਨਵੀਂ ਯੋਜਨਾ ਤਿਆਰ ਕੀਤੀ ਹੈ। ਯੋਜਨਾ ਅਨੁਸਾਰ ਪ੍ਰਵਾਸੀ ਪੰਜਾਬੀ ਹੁਣ ਗ੍ਰਾਂਟਾਂ ਨੂੰ ਸਿੱਧੇ ਪੰਚਾਇਤਾਂ ਦੇ ਖਾਤਿਆਂ ਵਿਚ ਭੇਜ ਸਕਣਗੇ।
ਗ੍ਰਾਂਟ ਚੈਕ ਜਾਂ ਡਰਾਫਟ ਵਿੱਚ ਹੀ ਦੇਣਾ ਹੋਵੇਗਾ। ਪ੍ਰਵਾਸੀ ਭਾਰਤੀ ਪਿੰਡ ਨੂੰ 50 ਹਜ਼ਾਰ ਤੋਂ 55 ਲੱਖ ਰੁਪਏ ਤੱਕ ਫੰਡ ਦੇ ਸਕਣਗੇ। ਪ੍ਰਵਾਸੀ ਭਾਰਤੀਆਂ ਨੂੰ ਵੀ ਉਨ੍ਹਾਂ ਵੱਲੋਂ ਭੇਜੇ ਫੰਡਾਂ ਨਾਲ ਤਿਆਰ ਕੀਤੇ ਗਏ ਪ੍ਰਾਜੈਕਟਾਂ ’ਤੇ ਆਪਣੇ ਪੁਰਖਿਆਂ ਦੇ ਨਾਂ ’ਤੇ ਰੱਖਣ ਦਾ ਪੂਰਾ ਅਧਿਕਾਰ ਹੋਵੇਗਾ।