Home ਤਾਜ਼ਾ ਖਬਰਾਂ ਪੰਜ ਡਾਲਰ ਦੇ ਨੋਟ ਤੋਂ ਹਟੇਗੀ ਮਹਾਰਾਣੀ ਐਲਿਜ਼ਾਬੈਥ ਦੀ ਤਸਵੀਰ

ਪੰਜ ਡਾਲਰ ਦੇ ਨੋਟ ਤੋਂ ਹਟੇਗੀ ਮਹਾਰਾਣੀ ਐਲਿਜ਼ਾਬੈਥ ਦੀ ਤਸਵੀਰ

0
ਪੰਜ ਡਾਲਰ ਦੇ ਨੋਟ ਤੋਂ ਹਟੇਗੀ ਮਹਾਰਾਣੀ ਐਲਿਜ਼ਾਬੈਥ ਦੀ ਤਸਵੀਰ

ਸਿਡਨੀ, 2 ਫ਼ਰਵਰੀ, ਹ.ਬ. : ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੈਥ-2 ਦੀ ਮੌਤ ਤੋਂ ਬਾਅਦ, ਆਸਟ੍ਰੇਲੀਆਈ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ। ਮਹਾਰਾਣੀ ਐਲਿਜ਼ਾਬੈਥ ਹੁਣ ਆਸਟ੍ਰੇਲੀਆ ਦੇ ਪੰਜ ਡਾਲਰ ਦੇ ਕਰੰਸੀ ਨੋਟ ’ਤੇ ਨਹੀਂ ਦਿਖਾਈ ਦੇਵੇਗੀ, ਇਸ ਦੀ ਬਜਾਏ ਆਸਟ੍ਰੇਲੀਆ ਆਪਣੇ ਸਵਦੇਸ਼ੀ ਸੱਭਿਆਚਾਰ ਦੇ ਇਤਿਹਾਸ ਨੂੰ ਦਰਸਾਏਗਾ। ਰਿਜ਼ਰਵ ਬੈਂਕ ਆਫ ਆਸਟ੍ਰੇਲੀਆ ਵੱਲੋਂ ਜਾਰੀ ਬਿਆਨ ਮੁਤਾਬਕ ਇਹ ਫੈਸਲਾ ਸੰਘੀ ਸਰਕਾਰ ਨਾਲ ਸਲਾਹ ਮਸ਼ਵਰੇ ਤੋਂ ਬਾਅਦ ਲਿਆ ਗਿਆ ਹੈ। ਹਾਲਾਂਕਿ ਇਹ ਸਪੱਸ਼ਟ ਕੀਤਾ ਗਿਆ ਹੈ ਕਿ ਨੋਟ ਦੇ ਦੂਜੇ ਪਾਸੇ ਆਸਟ੍ਰੇਲੀਆਈ ਸੰਸਦ ਦੀ ਤਸਵੀਰ ਬਣੀ ਰਹੇਗੀ।