ਪੰਜ ਲੱਖ ਨਾਲ ਤਿਆਰ ਹੋਈ ਲਗਜਰੀ ਟਰਾਲੀ ਸਿੰਘੂ ਬਾਰਡਰ ਪੁੱਜੀ

ਰੋਪੜ, 8 ਅਪ੍ਰੈਲ, ਹ.ਬ. : ਨਜ਼ਦੀਕੀ ਪਿੰਡ ਰੋਡ ਮਾਜਰਾ ਚਕਲਾਂ ਦੇ ਬਾਬਾ ਗਾਜੀ ਦਾਸ ਕਲੱਬ ਦੇ ਨੌਜਵਾਨ ਗੁਰਦੀਪ ਸਿੰਘ ਮਾਹਲ ਨੇ 3 ਲੱਖ ਰੁਪਏ ਦੀ ਲਾਗਤ ਨਾਲ ਇੱਕ ਟਰਾਲੀ ਤਿਆਰ ਕਰਵਾਈ ਹੈ। ਜਿਸ ਵਿਚ ਹਰ ਤਰ੍ਹਾਂ ਦੀ ਆਧੁਨਿਕ ਸਹੂਲਤਾਂ ਦਿੱਤੀਆਂ ਗਈਆਂ ਹਨ। ਇਸ ਸਬੰਧੀ ਗਾਜੀ ਦਾਸ ਕਲੱਬ ਦੇ ਪ੍ਰਧਾਨ ਦਵਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਟਰਾਲੀ ’ਤੇ ਦੋ ਲੱਖ ਰੁਪਏ ਅਲੱਗ ਤੋਂ ਕਲੱਬ ਦੇ ਹੋਰ ਮੈਂਬਰਾਂ ਨੇ ਲਾਏ ਤਾਕਿ ਇਸ ਨੂੰ ਹੋਰ ਜ਼ਿਆਦਾ ਸੋਹਣਾ ਅਤੇ ਸਹੂਲਤਾਂ ਨਾਲ ਲੈਸ ਕੀਤਾ ਜਾਵੇ। ਇਸ ਟਰਾਲੀ ਵਿਚ ਏਸੀ, ਲਾਈਟਾਂ, ਪੱਖੇ , ਐਲਈਡੀ, ਗੱਦੇ, ਸਟੀਰਿਓ ਆਦਿ ਲਾਏ ਗਏ ਹਨ।
ਇਸ ਟਰਾਲੀ ਦੀ ਛੱਤ ਵਾਟਰ ਪਰੂਫ ਹੈ ਅਤੇ ਲੱਕੜੀ ਦਾ ਇੰਟੀਰਿਅਰ ਲਾਇਆ ਗਿਆ ਹੈ। ਟਰਾਲੇ ਨੂੰ ਮੰਗਲਵਾਰ ਨੂੰ ਦਿੱਲੀ ਦੇ ਸਿੰਘੂ ਬਾਰਡਰ ਦੇ ਲਈ ਪਿੰਡ ਤੋਂ ਰਵਾਨਾ ਕਰ ਦਿੱਤਾ ਹੈ। ਬਾਜਵਾ ਨੇ ਦੱਸਿਆ ਕਿ ਇਹ ਟਰਾਲੀ ਇਸ ਲਈ ਤਿਆਰ ਕੀਤੀ ਹੈ ਕਿ ਉਥੇ ਬਜ਼ੁਰਗਾਂ ਨੂੰ ਕੋਈ ਪ੍ਰੇਸ਼ਾਨੀ ਨਾ ਆਵੇ। ਜਿਹੜੇ ਬਜ਼ੁਰਗਾਂ ਨੂੰ ਗਰਮੀ ਅਤੇ ਜਿਨ੍ਹਾਂ ਦੀ ਸਿਹਤ ਵਿਚ ਕੁਝ ਦਿੱਕਤ ਹੈ ਉਹ ਇਸ ਟਰਾਲੀ ਵਿਚ ਅਰਾਮ ਕਰ ਸਕਦੇ ਹਨ।
ਜਦ ਤੱਕ ਕਿਸਾਨਾਂ ਦਾ ਧਰਨਾ ਦਿੱਲੀ ਵਿਚ ਚਲਦਾ ਰਹੇਗਾ ਤਦ ਤੱਕ ਇਹ ਟਰਾਲੀ ਉਥੇ ਖੜ੍ਹੀ ਰਹੇਗੀ। ਇਸ ਵਿਚ 15 ਲੋਕ ਸੌਂ ਸਕਦੇ ਹਨ। ਉਨ੍ਹਾਂ ਕਿਹਾ ਕਿ ਇਹ ਵਿਸਾਖੀ ਉਨ੍ਹਾਂ ਦਾ ਕਲੱਬ ਟਿਕਰੀ ਅਤੇ ਸਿੰਘੂ ਬਾਰਡਰ ’ਤੇ ਹੀ ਮਨਾਵੇਗਾ। ਵਿਸਾਖੀ ਦੇ ਦੌਰਾਨ ਕਲੱਬ ਵਲੋਂ ਜਲੇਬੀ ਅਤੇ ਪਕੌੜਿਆਂ ਦੇ ਲੰਗਰ ਸਟੇਜ ਕੋਲ ਹੀ ਲਾਏ ਜਾਣਗੇ। ਇਸ ਮੌਕੇ ਪੰਚ ਮਨਜੀਤ ਸਿੰਘ, ਗੁਰਦੇਵ ਸਿੰਘ ਅਟਵਾਲ ਕੈਨੇਡਾ, ਬਿੱਟੂ ਬਾਜਵਾ ਸਰਪੰਚ ਰੋਡ ਮਾਜਰਾ ਆਦਿ ਹਾਜ਼ਰ ਸੀ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਬਾਬਾ ਗਾਜੀ ਦਾਸ ਕਲੱਬ ਵਲੋਂ ਪਹਿਲਾਂ ਕਿਸਾਨੀ ਨੂੰ ਸਮਰਪਿਤ ਕਬੱਡੀ ਟੂਰਨਾਮੈਂਟ ਕਰਾਇਆ ਗਿਆ ਸੀ। ਜਿਸ ਵਿਚ ਦਿੱਲੀ ਧਰਨਿਆਂ ਵਿਚ ਸ਼ਹੀਦ ਹੋਏ 22 ਕਿਸਾਨੀ ਪਰਵਾਰਾਂ ਨੂੰ ਦਸ-ਦਸ ਗਰਾਮ ਦੇ ਸੋਨੇ ਦੇ ਸਿੱਕੇ ਦੇ ਕੇ ਸਨਮਾਨਤ ਕੀਤਾ ਗਿਆ ਸੀ। ਇਸ ਟੂਰਨਾਮੈਂਟ ਵਿਚ ਬਲਬੀਰ ਸਿੰਘ ਰਾਜੇਵਾਲ ਪੁੱਜੇ ਸੀ। ਇਸ ਤੋਂ ਇਲਾਵਾ ਬਾਬਾ ਗਾਜੀ ਦਾਸ ਕਲੱਬ ਵਲੋਂ ਲੋਹੜੀ ਦੌਰਾਨ ਦੋ ਟਰੱਕ ਮੁੂੰਗਫਲੀ, ਰੇਵੜੀਆਂ, ਦੋ ਟਰੱਕ ਪਾਣੀ , 1 ਗੱਡੀ ਕੰਬਲ, 1 ਗੱਡੀ ਚੀਨੀ ਅਤੇ ਚਾਹ ਪੱਤੀ ਦੀ ਸਿੰਘੂ ਅਤੇ Îਟਿਕਰੀ ਬਾਰਡਰ ਭੇਜੀ ਗਈ ਸੀ।

Video Ad
Video Ad