ਪੱਛਮੀ ਅਫ਼ਰੀਕੀ ਦੇਸ਼ ਨਾਈਜਰ ਵਿਚ ਬੰਦੂਕਧਾਰੀਆਂ ਨੇ 137 ਲੋਕਾਂ ਦੀਆਂ ਗੋਲੀਆਂ ਮਾਰ ਕੇ ਕੀਤੀ ਹੱÎਤਿਆ

ਨਿਆਮੀ, 23 ਮਾਰਚ, ਹ.ਬ. : ਪੱਛਮੀ ਅਫ਼ਰੀਕੀ ਦੇਸ਼ ਨਾਈਜਰ ਵਿਚ ਬਾਈਕ ਸਵਾਰ ਬੰਦੂਕਧਾਰੀਆਂ ਨੇ ਅਜਿਹਾ ਖੂਨੀ ਖੇਡ ਖੇਡਿਆ ਕਿ ਪਿੰਡ ਦੇ ਪਿੰਡ ਸ਼ਮਸ਼ਾਨ ਵਿਚ ਬਦਲ ਗਏ। ਇਨ੍ਹਾਂ ਬੰਦੂਕਧਾਰੀਆਂ ਨੇ 3 ਘੰਟੇ ਵਿਚ 137 ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਹਮਲਾਵਰ ਵੱਡੀ ਗਿਣਤੀ ਵਿਚ ਸੀ ਅਤੇ ਬਾਈਕ ’ਤੇ ਸਵਾਰ ਸੀ। ਹਮਲਾਵਰਾਂ ਨੇ ਉਥੇ ਕਈ ਘਰਾਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਅਤੇ ਭੀੜ ’ਤੇ ਗੋਲੀ ਚਲਾ ਦਿੱਤੀ।
ਜਾਣਕਾਰੀ ਮੁਤਾਬਕ ਨਾਈਜਰ ਦੇ ਪੱਛਮੀ ਖੇਤਰ ਟਾਹੌਆ ਦੇ ਇੰਟਾਜੇਨੇ, ਬੈਕੋਰੇਟ ਅਤੇ ਹੋਰ ਥਾਵਾਂ ਦੇ ਪਿੰਡਾਂ ਵਿਚ ਹਮਲਾਵਰਾਂ ਨੇ ਗੋਲੀਆਂ ਚਲਾਈਆਂ। ਇਹ ਇਲਾਕਾ ਮਾਲੀ ਸਰਹੱਦ ਦੇ ਕੋਲ ਪੈਂਦਾ ਹੈ। ਹਾਲਾਂਕਿ ਅਜੇ ਤੱਕ ਕਿਸੇ ਅੱਤਵਾਦੀ ਸੰਗਠਨ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਸਥਾਨਕ ਅਧਿਕਾਰੀਆਂ ਨੇ ਪਹਿਲਾਂ ਕਰੀਬ 60 ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਸੀ, ਲੇਕਿਨ ਹੁਣ ਉਥੇ ਦੀ ਸਰਕਾਰ ਨੇ ਦੱਸਿਆ ਕਿ ਇਸ ਹਮਲੇ ਵਿਚ 137 ਲੋਕ ਮਾਰੇ ਗਏ ਹਨ।
ਤੁਹਾਨੂੰ ਦੱਸ ਦੇਈਏ ਕਿ ਨਾਈਜਰ Îਇਲਾਕੇ ਵਿਚ ਪਿਛਲੇ ਕੁਝ ਸਾਲਾਂ ਤੋਂ ਅੱਤਵਾਦੀ ਸਰਗਰਮੀਆਂ ਕਾਫੀ ਵਧੀਆਂ ਹਨ। ਜਾਣਕਾਰੀ ਮੁਤਾਬਕ ਬੀਤੇ ਹਫਤੇ ਵੀ ਕੁਝ ਸ਼ੱਕੀ ਅੱਤਵਾਦੀਆਂ ਨੇ ਕਰੀਬ 66 ਲੋਕਾਂ ਦੀ ਹੱਤਿਆ ਕਰ ਦਿੱਤੀ ਸੀ। ਇਨ੍ਹਾਂ ਇਲਾਕਿਆਂ ਵਿਚ ਸਿਰਫ ਆਮ ਨਾਗਰਿਕਾਂ ਦੇ ਉਪਰ ਹੀ ਨਹੀਂ ਬਲਕਿ ਸੁਰੱਖਿਆ ਬਲਾਂ ਦੇ ਉਪਰ ਵੀ ਹਮਲੇ ਕੀਤੇ ਹਨ।

Video Ad
Video Ad