Home ਭਾਰਤ ਪੱਛਮੀ ਬੰਗਾਲ ਚੋਣਾਂ : ਭਾਜਪਾ ‘ਚ ਸ਼ਾਮਲ ਹੋਏ ਸ਼ਿਸ਼ਿਰ ਅਧਿਕਾਰੀ

ਪੱਛਮੀ ਬੰਗਾਲ ਚੋਣਾਂ : ਭਾਜਪਾ ‘ਚ ਸ਼ਾਮਲ ਹੋਏ ਸ਼ਿਸ਼ਿਰ ਅਧਿਕਾਰੀ

0
ਪੱਛਮੀ ਬੰਗਾਲ ਚੋਣਾਂ : ਭਾਜਪਾ ‘ਚ ਸ਼ਾਮਲ ਹੋਏ ਸ਼ਿਸ਼ਿਰ ਅਧਿਕਾਰੀ

ਕੋਲਕਾਤਾ, 21 ਮਾਰਚ (ਹਮਦਰਦ ਨਿਊਜ਼ ਸਰਵਿਸ) : ਪੱਛਮੀ ਬੰਗਾਲ ‘ਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਤ੍ਰਿਣਮੂਲ ਕਾਂਗਰਸ ਨੂੰ ਇਕ ਹੋਰ ਝਟਕਾ ਲੱਗਿਆ ਹੈ। ਕਾਂਠੀ ਲੋਕ ਸਭਾ ਸੀਟ ਤੋਂ ਸੰਸਦ ਮੈਂਬਰ ਸ਼ਿਸ਼ਿਰ ਅਧਿਕਾਰੀ ਐਤਵਾਰ ਨੂੰ ਏਗਰਾ ‘ਚ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਰੈਲੀ ਦੌਰਾਨ ਭਾਜਪਾ ‘ਚ ਸ਼ਾਮਲ ਹੋਏ। ਇਸ ਦੌਰਾਨ ਉਨ੍ਹਾਂ ਨੇ ‘ਭਾਰਤ ਮਾਤਾ ਦੀ ਜੈ’ ਅਤੇ ‘ਜੈ ਸੀਆ ਰਾਮ’ ਦੇ ਨਾਅਰੇ ਲਗਾਏ।
ਨੰਦੀਗ੍ਰਾਮ ਤੋਂ ਭਾਜਪਾ ਉਮੀਦਵਾਰ ਸ਼ੁਹੇਂਦੂ ਅਧਿਕਾਰੀ ਦੇ ਪਿਤਾ ਸ਼ਿਸ਼ਿਰ ਨੇ ਕਿਹਾ, “ਬੰਗਾਲ ਨੂੰ ਜ਼ੁਲਮ ਤੋਂ ਬਚਾਉਣਾ ਪਵੇਗਾ। ਅਸੀਂ ਤੁਹਾਡੇ ਨਾਲ ਹਾਂ। ਸਾਡਾ ਪਰਿਵਾਰ ਤੁਹਾਡੇ ਨਾਲ ਹੈ।”
ਦੱਸ ਦੇਈਏ ਕਿ ਸ਼ਿਸ਼ਿਰ, ਭਾਜਪਾ ਆਗੂ ਸੁਭੇਂਦੁ ਅਧਿਕਾਰੀ ਦੇ ਪਿਤਾ ਹਨ। ਹਾਲ ਹੀ ‘ਚ ਤ੍ਰਿਣਮੂਲ ਕਾਂਗਰਸ ਛੱਡ ਕੇ ਭਾਜਪਾ ‘ਚ ਸ਼ਾਮਲ ਹੋਏ ਸ਼ੁਭੇਂਦੁ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਵਿਰੁੱਧ ਨੰਦੀਗ੍ਰਾਮ ਵਿਧਾਨ ਸਭਾ ਸੀਟ ਤੋਂ ਚੋਣ ਲੜ ਰਹੇ ਹਨ।
ਦੋ ਭਰਾ ਪਹਿਲਾਂ ਹੀ ਟੀਐਮਸੀ ਛੱਡ ਭਾਜਪਾ ‘ਚ ਸ਼ਾਮਲ ਹੋ ਚੁੱਕੇ ਹਨ :
ਇਸ ਤੋਂ ਪਹਿਲਾਂ ਸ਼ਿਸ਼ਿਰ ਅਧਿਕਾਰੀ ਨੇ ਕਿਹਾ ਸੀ ਕਿ ਜੇ ਮੈਨੂੰ ਸੱਦਾ ਗਿਆ ਗਿਆ ਅਤੇ ਮੇਰੇ ਪੁੱਤਰ ਇਸ ਦੀ ਇਜਾਜ਼ਤ ਦੇਣਗੇ ਤਾਂ ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜਨਤਕ ਰੈਲੀ ‘ਚ ਜਾਵਾਂਗਾ। ਜ਼ਿਕਰਯੋਗ ਹੈ ਕਿ ਸ਼ਿਸ਼ਿਰ ਅਧਿਕਾਰੀ ਦੇ ਦੋਵੇਂ ਬੇਟੇ ਸ਼ੁਭੇਂਦੁ ਅਤੇ ਸੌਮੇਂਦੁ ਅਧਿਕਾਰ ਪਹਿਲਾਂ ਹੀ ਭਾਜਪਾ ‘ਚ ਸ਼ਾਮਲ ਹੋ ਚੁੱਕੇ ਹਨ। ਉਨ੍ਹਾਂ ਦਾ ਇਕ ਹੋਰ ਬੇਟਾ ਦਿਬਏਂਦੁ ਅਧਿਕਾਰੀ ਤ੍ਰਿਣਮੂਲ ਕਾਂਗਰਸ ਤੋਂ ਸੰਸਦ ਮੈਂਬਰ ਹੈ।

ਮੈਂ ਮਮਤਾ ਬੈਨਰਜੀ ਦਾ ਹੱਥ ਫੜ ਕੇ ਨੰਦੀਗ੍ਰਾਮ ਲਿਆਇਆ : ਸ਼ਿਸ਼ਿਰ ਅਧਿਕਾਰੀ
ਇਕ ਨਿਊਜ਼ ਚੈਨਲ ਨਾਲ ਗੱਲਬਾਤ ਦੌਰਾਨ ਸ਼ਿਸ਼ਿਰ ਅਧਿਕਾਰੀ ਨੇ ਮਮਤਾ ਬੈਨਰਜੀ ‘ਤੇ ਨਿਸ਼ਾਨਾ ਬਣਾਇਆ। ਉਨ੍ਹਾਂ ਕਿਹਾ, “ਮਮਤਾ ਬੈਨਰਜੀ ਕੌਣ ਹੈ ਜੋ ਸਾਡੀ ਮਨਜ਼ੂਰੀ ਤੋਂ ਬਗੈਰ ਪੂਰਬੀ ਮੇਦਨੀਪੁਰ ਅਤੇ ਨੰਦੀਗ੍ਰਾਮ ਆਵੇਗੀ? ਮੈਂ ਮਮਤਾ ਬੈਨਰਜੀ ਦਾ ਹੱਥ ਫੜ ਉਨ੍ਹਾਂ ਨੂੰ ਨੰਦੀਗ੍ਰਾਮ ਲੈ ਕੇ ਆਇਆ ਅਤੇ ਅੱਜ ਮੈਨੂੰ ਤੇ ਮੇਰੇ ਪੁੱਤਰਾਂ ਨੂੰ ਗੱਦਾਰ ਕਹਿ ਰਹੀ ਹੈ। ਮਮਤਾ ਬੈਨਰਜੀ ਨੂੰ ਪੂਰਬੀ ਮੇਦਨੀਪੁਰ ਆਉਣ ਤੋਂ ਪਹਿਲਾਂ ਅਧਿਕਾਰੀ ਪਰਿਵਾਰ ਤੋਂ ਮਨਜ਼ੂਰੀ ਲੈਣੀ ਪਵੇਗੀ।”

ਬੰਗਾਲ ਵਿੱਚ 8 ਗੇੜ ‘ਚ ਹੋਣੀਆਂ ਹਨ ਚੋਣਾਂ
ਪੱਛਮੀ ਬੰਗਾਲ ‘ਚ ਇਸ ਵਾਰ 8 ਗੇੜ ‘ਚ ਵੋਟਿੰਗ ਹੋਵੇਗੀ। 294 ਸੀਟਾਂ ਵਾਲੀ ਵਿਧਾਨ ਸਭਾ ਲਈ ਵੋਟਿੰਗ 27 ਮਾਰਚ (30 ਸੀਟਾਂ), 1 ਅਪ੍ਰੈਲ (30 ਸੀਟਾਂ), 6 ਅਪ੍ਰੈਲ (31 ਸੀਟਾਂ), 10 ਅਪ੍ਰੈਲ (44 ਸੀਟਾਂ), 17 ਅਪ੍ਰੈਲ (45 ਸੀਟਾਂ), 22 ਅਪ੍ਰੈਲ (43 ਸੀਟਾਂ), 26 ਅਪ੍ਰੈਲ (36 ਸੀਟਾਂ), 29 ਅਪ੍ਰੈਲ (35 ਸੀਟਾਂ) ਨੂੰ ਹੋਣੀਆਂ ਹਨ।