Home ਤਾਜ਼ਾ ਖਬਰਾਂ ਪੱਛਮੀ ਬੰਗਾਲ ਵਿਚ ਕਰੰਟ ਨਾਲ 10 ਕਾਂਵੜੀਆਂ ਦੀ ਮੌਤ

ਪੱਛਮੀ ਬੰਗਾਲ ਵਿਚ ਕਰੰਟ ਨਾਲ 10 ਕਾਂਵੜੀਆਂ ਦੀ ਮੌਤ

0
ਪੱਛਮੀ ਬੰਗਾਲ ਵਿਚ ਕਰੰਟ ਨਾਲ 10 ਕਾਂਵੜੀਆਂ ਦੀ ਮੌਤ

ਬੰਗਾਲ, 1 ਅਗਸਤ, ਹ.ਬ. : ਪੱਛਮੀ ਬੰਗਾਲ ਦੇ ਕੂਚ ਬਿਹਾਰ ਵਿੱਚ ਇੱਕ ਪਿਕਅੱਪ ਵਿੱਚ ਕਰੰਟ ਲੱਗਣ ਕਾਰਨ 10 ਕਾਂਵੜੀਆਂ ਦੀ ਮੌਤ ਹੋ ਗਈ, ਜਦੋਂ ਕਿ 16 ਬੁਰੀ ਤਰ੍ਹਾਂ ਝੁਲਸ ਗਏ। ਉਨ੍ਹਾਂ ਨੂੰ ਇਲਾਜ ਲਈ ਜਲਪਾਈਗੁੜੀ ਦੇ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ। ਇਹ ਹਾਦਸਾ ਮੇਖਲੀਗੰਜ ਥਾਣਾ ਖੇਤਰ ਦੇ ਧਾਰਲਾ ਪੁਲ ’ਤੇ ਦੇਰ ਰਾਤ ਵਾਪਰਿਆ। 27 ਕੰਵਰੀਏ ਪਿੱਕਅੱਪ ’ਤੇ ਬੈਠੇ ਜਲਪੇਸ਼ ਦੇ ਸ਼ਿਵ ਮੰਦਰ ’ਚ ਜਲ ਚੜ੍ਹਾਉਣ ਜਾ ਰਹੇ ਸਨ। ਦੱਸਿਆ ਜਾ ਰਿਹਾ ਹੈ ਕਿ ਪਿਕਅੱਪ ਦੇ ਪਿੱਛੇ ਹੀ ਡੀਜੇ ਵੱਜ ਰਿਹਾ ਸੀ। ਜਨਰੇਟਰ ਦੀ ਤਾਰ ਵਿੱਚ ਸ਼ਾਰਟ ਸਰਕਟ ਹੋਣ ਕਾਰਨ ਪਿਕਅੱਪ ਤੱਕ ਕਰੰਟ ਪਹੁੰਚ ਗਿਆ। ਪਿਕਅੱਪ ’ਚ ਕਰੰਟ ਆਉਂਦੇ ਹੀ ਡਰਾਈਵਰ ਫਰਾਰ ਹੋ ਗਿਆ। ਉਸ ਨੂੰ ਕਰੰਟ ਦੀ ਸੱਟ ਨਹੀਂ ਲੱਗੀ। ਸੀਤਾਕੁਚੀ ਪੁਲੀਸ ਨੇ ਪਿਕਅੱਪ ਨੂੰ ਕਬਜ਼ੇ ਵਿੱਚ ਲੈ ਲਿਆ ਹੈ। ਹਾਦਸਾ ਇੰਨਾ ਦਰਦਨਾਕ ਸੀ ਕਿ 10 ਕਾਂਵੜੀਆਂ ਦੀ ਇੱਕੋ ਝਟਕੇ ਵਿੱਚ ਮੌਤ ਹੋ ਗਈ।