ਫਗਵਾੜਾ ਵਿਚ ਬੇਕਾਬੂ ਕੈਂਟਰ ਦੁਕਾਨਾਂ ਵਿਚ ਵੜਿਆ

ਫਗਵਾੜਾ, 24 ਨਵੰਬਰ, ਹ.ਬ. : ਜਲੰਧਰ-ਲੁਧਿਆਣਾ ਹਾਈਵੇ ’ਤੇ ਫਗਵਾੜਾ ਦੇ ਕੋਲ ਚਾਚੋਕੀ ਵਿਚ ਇੱਕ ਵੱਡਾ ਹਾਦਸਾ ਹੁੰਦੇ ਹੁੰਦੇ ਟਲ ਗਿਆ। ਇੱਕ ਬੇਕਾਬੂ ਕੈਂਟਰ ਹਾਈਵੇ ਤੋਂ ਸਰਵਿਸ ਲੇਨ ਨੂੰ ਕਰਾਸ ਕਰਦੇ ਹੋਏ ਦੁਕਾਨਾਂ ਵਿਚ ਜਾ ਵੜਿਆ। ਚੰਗਾ ਇਹ ਰਿਹਾ ਕਿ ਇਸ ਦੀ ਲਪੇਟ ਵਿਚ ਕੋਈ ਵਿਅਕਤੀ ਨਹੀਂ ਆਇਆ, ਉਥੇ ਖੜ੍ਹੇ ਲੋਕ ਵਾਲ ਵਾਲ ਬਚ ਗਏ। ਕੈਂਟਰ ਗੱਡੀ ਦੀ ਲਪੇਟ ਵਿਚ ਆਉਣ ਕਾਰਨ ਦੁਕਾਨਾਂ ਦੇ ਬਾਹਰ ਖੜ੍ਹੀਆਂ ਚਾਰ ਗੱਡੀਆਂ ਨੂੰ ਨੁਕਸਾਨ ਪੁੱਜਿਆ ਹੈ। ਕੈਂਟਰ ਨੇ ਦੁਕਾਨਾਂ ਦੇ ਬਾਹਰ ਖੜ੍ਹੀ ਗੱਡੀਆਂ ਨੂੰ ਪੂਰੀ ਤਰ੍ਹਾਂ ਨਾਲ ਪਿਚਕਾ ਕੇ ਰੱਖ ਦਿੱਤੀਆਂ।

Video Ad
Video Ad