Home ਤਾਜ਼ਾ ਖਬਰਾਂ ਫਤਿਹਗੜ੍ਹ ਸਾਹਿਬ ਵਿਚ ਮੁਠਭੇੜ ਤੋਂ ਬਾਅਦ 2 ਗੈਂਗਸਟਰ ਕਾਬੂ, ਦੋਵਾਂ ਨੂੰ ਲੱਗੀਆਂ ਗੋਲੀਆਂ

ਫਤਿਹਗੜ੍ਹ ਸਾਹਿਬ ਵਿਚ ਮੁਠਭੇੜ ਤੋਂ ਬਾਅਦ 2 ਗੈਂਗਸਟਰ ਕਾਬੂ, ਦੋਵਾਂ ਨੂੰ ਲੱਗੀਆਂ ਗੋਲੀਆਂ

0



ਇੱਕ ਦਾ ਨਾਂ ਹਰਪ੍ਰੀਤ ਤੇ ਦੂਜੇ ਦਾ ਨਾਂ ਗੁਰਪ੍ਰੀਤ ਦੱਸਿਆ ਜਾ ਰਿਹਾ
ਪੈਟਰੋਲ ਪੰਪ ਦੇ ਕਾਰਿੰਦਿਆਂ ਕੋਲੋਂ ਲੁੱਟੇ ਸਨ 40 ਲੱਖ
ਫਤਿਹਗੜ੍ਹ ਸਾਹਿਬ, 1 ਜੂਨ, ਹ.ਬ. : ਫਤਿਹਗੜ੍ਹ ਸਾਹਿਬ ’ਚ ਐਂਟੀ ਗੈਂਗਸਟਰ ਟਾਸਕ ਫੋਰਸ (ਏਜੀਟੀਐਫ) ਨੇ ਕਰੀਬ ਰਾਤ 1 ਵਜੇ ਮੁਕਾਬਲੇ ਤੋਂ ਬਾਅਦ 2 ਗੈਂਗਸਟਰਾਂ ਨੂੰ ਫੜ ਲਿਆ। ਇਨ੍ਹਾਂ ਦੋਵਾਂ ਗੈਂਗਸਟਰਾਂ ਨੇ ਬੈਂਕ ’ਚ ਪੈਸੇ ਜਮ੍ਹਾ ਕਰਵਾਉਣ ਜਾ ਰਹੇ ਪੈਟਰੋਲ ਪੰਪ ਦੇ ਕਰਮਚਾਰੀਆਂ ਤੋਂ 40 ਲੱਖ ਦੀ ਨਕਦੀ ਲੁੱਟ ਲਈ ਸੀ। ਹਾਲਾਂਕਿ ਗੈਂਗਸਟਰਾਂ ਕੋਲੋਂ ਨਕਦੀ ਬਰਾਮਦ ਹੋਈ ਹੈ ਜਾਂ ਨਹੀਂ, ਇਸ ਦੀ ਅਜੇ ਤੱਕ ਕਿਸੇ ਪੁਲਸ ਅਧਿਕਾਰੀ ਵੱਲੋਂ ਪੁਸ਼ਟੀ ਨਹੀਂ ਕੀਤੀ ਗਈ ਹੈ। ਅਜੇ ਤੱਕ ਪੁਲਿਸ ਅਧਿਕਾਰੀ ਇਹ ਵੀ ਨਹੀਂ ਦੱਸ ਰਹੇ ਹਨ ਕਿ ਐਨਕਾਉਂਟਰ ਤੋਂ ਬਾਅਦ ਫੜੇ ਗਏ ਗੈਂਗਸਟਰਾਂ ਨੂੰ ਕਿੱਥੇ ਰੱਖਿਆ ਗਿਆ ਹੈ ਅਤੇ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਪਰ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਨ੍ਹਾਂ ਫੇਜ਼ 6 ਦੇ ਹਸਪਤਾਲ ਵਿਚ ਦਾਖ਼ਲ ਕਰਾਇਆ ਗਿਆ ਹੈ। ਗੈਂਗਸਟਰਾਂ ਵਿਚੋਂ ਇੱਕ ਦਾ ਨਾਂ ਹਰਪ੍ਰੀਤ ਤੇ ਦੂਜੇ ਦਾ ਨਾਂ ਗੁਰਪ੍ਰੀਤ ਦੱਸਿਆ ਜਾ ਰਿਹਾ ਫਿਲਹਾਲ ਪੁਲਿਸ ਨੇ ਪੂਰੇ ਮਾਮਲੇ ਨੂੰ ਗੁਪਤ ਰੱਖਿਆ ਹੋਇਆ ਹੈ।