Home ਦੁਨੀਆ ਫਰਾਂਸੀਸੀ ਔਰਤ ਨਾਲ ਸਮਹੂਕ ਬਲਾਤਕਾਰ ਦੇ ਦੋਸ਼ੀਆਂ ਨੂੰ ਮਿਲੀ ਮੌਤ ਦੀ ਸਜ਼ਾ

ਫਰਾਂਸੀਸੀ ਔਰਤ ਨਾਲ ਸਮਹੂਕ ਬਲਾਤਕਾਰ ਦੇ ਦੋਸ਼ੀਆਂ ਨੂੰ ਮਿਲੀ ਮੌਤ ਦੀ ਸਜ਼ਾ

0
ਫਰਾਂਸੀਸੀ ਔਰਤ ਨਾਲ ਸਮਹੂਕ ਬਲਾਤਕਾਰ ਦੇ ਦੋਸ਼ੀਆਂ ਨੂੰ ਮਿਲੀ ਮੌਤ ਦੀ ਸਜ਼ਾ

ਲਾਹੌਰ, 21 ਮਾਰਚ (ਹਮਦਰਦ ਨਿਊਜ਼ ਸਰਵਿਸ) : ਪਾਕਿਸਤਾਨ ਵਿੱਚ ਫਰਾਂਸੀਸੀ ਔਰਤ ਨਾਲ ਸਮੂਹਕ ਬਲਾਤਕਾਰ ਦੇ ਮਾਮਲੇÇ ਵੱਚ ਅੱਤਵਾਦੀ ਵਿਰੋਧੀ ਅਦਾਲਤ ਨੇ ਦੋ ਦੋਸ਼ੀਆਂ ਨੂੰ ਮੌਤ ਦੀ ਸਜ਼ਾ ਸੁਣਾਈ ਹੈ। ਘਟਨਾ ਸਤੰਬਰ 2020 ਵਿੱਚ ਲਾਹੌਰ-ਸਿਆਲਕੋਟ ਮਾਰਗ ’ਤੇ ਵਾਪਰੀ ਸੀ। ਘਟਨਾ ਤੋਂ ਬਾਅਦ ਪੂਰੇ ਦੇਸ਼ ਵਿੱਚ ਭਾਰੀ ਵਿਰੋਧ ਪ੍ਰਦਰਸ਼ਨ ਹੋਏ ਸਨ। ਲੋਕਾਂ ਨੇ ਦੋਸ਼ੀਆਂ ਨੂੰ ਸ਼ਰੇ੍ਹਆਮ ਫਾਂਸੀ ’ਤੇ ਲਟਕਾਏ ਜਾਣ ਦੀ ਮੰਗ ਕੀਤੀ ਸੀ।
ਵਾਰਦਾਤ ਵਿੱਚ ਪਾਕਿਸਤਾਨੀ ਮੂਲ ਦੀ ਫਰਾਂਸੀਸੀ ਮਹਿਲਾ ਨਾਲ ਉਸ ਦੇ ਤਿੰਨ ਬੱਚਿਆਂ ਦੇ ਸਾਹਮਣੇ ਆਬਿਦ ਮਲਹੀ ਅਤੇ ਸ਼ਫ਼ਾਕਤ ਬੱਗਾ ਨੇ ਸਮੂਹਕ ਬਲਾਤਕਾਰ ਕੀਤਾ ਸੀ। ਔਰਤ ਦੀ ਕਾਰ ਪੈਟਰੋਲ ਖਤਮ ਹੋਣ ਕਾਰਨ ਰਾਜਮਾਰਗ ਦੇ ਕੰਢੇ ’ਤੇ ਖੜ੍ਹੀ ਸੀ। ਉਸ ਸਮੇਂ ਦੋਵਾਂ ਦੋਸ਼ੀਆਂ ਨੇ ਉੱਥੇ ਪਹੁੰਚ ਕੇ ਕਾਰ ਦਾ ਲੌਕ ਤੋੜਿਆ ਅਤੇ ਵਾਰਦਾਤ ਨੂੰ ਅੰਜਾਮ ਦਿੱਤਾ। ਵਾਰਦਾਤ ਤੋਂ ਬਾਅਦ ਫਰਾਰ ਹੋ ਗਏ ਮੁਲਜ਼ਮਾਂ ਨੂੰ ਇੱਕ ਮਹੀਨਾ ਚੱਲੀ ਮੁਹਿੰਮ ਤੋਂ ਬਾਅਦ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ। ਉਨ੍ਹਾਂ ਦੇ ਡੀਐਨਏ ਸੈਂਪਲ ਲੈ ਕੇ ਵਾਰਦਾਤ ਵਿੱਚ ਉਨ੍ਹਾਂ ਦੀ ਸ਼ਮੂਲੀਅਤ ਸਾਬਤ ਕੀਤੀ ਗਈ।
ਅੱਤਵਾਦ ਵਿਰੋਧੀ ਅਦਾਲਤ ਦੇ ਜੱਜ ਅਰਸ਼ਦ ਹੁਸੈਨ ਭੱਟਾ ਨੇ ਮਲਹੀ ਅਤੇ ਬੱਗਾ ਨੂੰ ਮ’ੌਤ ਦੀ ਸਜ਼ਾ ਸੁਣਾਉਣ ਦੇ ਨਾਲ ਹੀ 50 ਹਜ਼ਾਰ ਰੁਪਏ ਦਾ ਜੁਰਮਾਨਾ ਵੀ ਲਾਇਆ। ਅਦਾਲਤ ਨੇ ਡਕੈਤੀ ਮਾਮਲੇ ਵਿੱਚ ਦੋਵਾਂ ਨੂੰ ਉਮਰਕੈਦ ਅਤੇ ਕਾਰ ਦਾ ਲੌਕ ਤੋੜਨ ਦੇ ਮਾਮਲੇ ਵਿੱਚ ਪੰਜ ਸਾਲ ਕੈਦ ਦੀ ਸਜ਼ਾ ਸੁਣਾਈ। ਦੋਵਾਂ ਮੁਲਜ਼ਮਾਂ ਦੀ ਸੰਪੱਤੀ ਜ਼ਬਤ ਕਰਨ ਦਾ ਵੀ ਹੁਕਮ ਦਿੱਤਾ ਗਿਆ। ਪੁਲਿਸ ਦੇ ਮੁਤਾਬਕ ਵਾਰਦਾਤ ਵਿੱਚ ਦੋਵਾਂ ਮੁਲਜ਼ਮਾਂ ਨੇ ਔਰਤ ਕੋਲੋਂ 1 ਲੱਖ ਰੁਪਏ ਦੀ ਨਕਦੀ ਤੇ ਸੋਨੇ ਦੇ ਗਹਿਣੇ ਵੀ ਲੁੱਟ ਲਏ ਸਨ।