ਫਰੀਦਕੋਟ : ਵਾਈਸ ਚਾਂਸਲਰ ਨੇ ਗੱਡੀ ਤੇ ਗੰਨਮੈਨ ਵਾਪਸ ਕੀਤਾ

4 ਮਹੀਨੇ ਵਿਚ 50 ਡਾਕਟਰਾਂ ਨੇ ਛੱਡੀ ਨੌਕਰੀ
ਚੰਡੀਗੜ੍ਹ, 4 ਅਗਸਤ, ਹ.ਬ. : ਬਾਬਾ ਫ਼ਰੀਦ ਮੈਡੀਕਲ ਯੂਨੀਵਰਸਿਟੀ, ਪੰਜਾਬ ਦੇ ਵਾਈਸ ਚਾਂਸਲਰ (ਵੀ.ਸੀ.) ਡਾ. ਰਾਜ ਬਹਾਦਰ ਆਪਣਾ ਅਸਤੀਫ਼ਾ ਵਾਪਸ ਨਹੀਂ ਲੈਣਗੇ। ਉਨ੍ਹਾਂ ਨੇ ਕਾਰ ਅਤੇ ਗੰਨਮੈਨ ਸਰਕਾਰ ਨੂੰ ਵਾਪਸ ਕਰ ਦਿੱਤੇ ਹਨ। ਵੀਸੀ ਬਣਨ ਤੋਂ ਬਾਅਦ ਸਰਕਾਰ ਨੇ ਉਨ੍ਹਾਂ ਨੂੰ ਸੁਰੱਖਿਆ ਸਮੇਤ ਇਹ ਸਹੂਲਤਾਂ ਦਿੱਤੀਆਂ ਸਨ। 6 ਦਿਨ ਬੀਤ ਜਾਣ ’ਤੇ ਵੀ ਸਰਕਾਰ ਨੇ ਉਨ੍ਹਾਂ ਦੇ ਅਸਤੀਫੇ ’ਤੇ ਕੋਈ ਫੈਸਲਾ ਨਹੀਂ ਲਿਆ ਹੈ। ਕੁਝ ਦਿਨ ਪਹਿਲਾਂ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਫਰੀਦਕੋਟ ਦੇ ਮੈਡੀਕਲ ਕਾਲਜ ਵਿੱਚ ਚੈਕਿੰਗ ਕਰਨ ਗਏ ਸਨ ਤਾਂ ਵੀ.ਸੀ. ਨੂੰ ਗੰਦੇ ਗੱਦੇ ’ਤੇ ਲਿਟਾ ਦਿੱਤਾ ਸੀ। ਇਸ ਦੇ ਨਾਲ ਹੀ ਪੰਜਾਬ ਸਿਵਲ ਸਰਵਿਸਿਜ਼ ਮੈਡੀਕਲ (ਪੀਸੀਐਮਐਸ) ਐਸੋਸੀਏਸ਼ਨ ਨੇ ਦਾਅਵਾ ਕੀਤਾ ਕਿ ਆਮ ਆਦਮੀ ਪਾਰਟੀ (ਆਪ) ਦੀ ਸਰਕਾਰ ਬਣਨ ਤੋਂ ਬਾਅਦ 50 ਡਾਕਟਰਾਂ ਨੇ ਨੌਕਰੀ ਛੱਡ ਦਿੱਤੀ ਹੈ।

Video Ad
Video Ad