
9 ਸਾਲਾ ਬੱਚੀ ਸਣੇ 3 ਜਣੇ ਜ਼ਖ਼ਮੀ
ਫਲੋਰੀਡਾ, 23 ਫਰਵਰੀ, ਹ.ਬ. : ਅਮਰੀਕਾ ਦੇ ਫਲੋਰੀਡਾ ਤੋਂ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ ਜਿੱਥੇ ਇੱਕ ਟੈਲੀਵਿਜ਼ਨ ਪੱਤਰਕਾਰ ਦੀ ਰਿਪੋਰਟਿੰਗ ਕਰਦੇ ਸਮੇਂ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਸ ਗੋਲੀਬਾਰੀ ਵਿੱਚ ਇੱਕ ਨੌਂ ਸਾਲਾ ਬੱਚੀ, ਉਸ ਦੀ ਮਾਂ ਅਤੇ ਇੱਕ ਟੀਵੀ ਕਰੂ ਮੈਂਬਰ ਜ਼ਖ਼ਮੀ ਹੋ ਗਏ। ਪੱਤਰਕਾਰ ਸਪੈਕਟਰਮ ਨਿਊਜ਼ 13 ਨਾਲ ਕੰਮ ਕਰਦਾ ਸੀ। ਹਾਲਾਂਕਿ, ਪੁਲਿਸ ਨੇ ਘਟਨਾ ਤੋਂ ਤੁਰੰਤ ਬਾਅਦ 19 ਸਾਲਾ ਮੁਲਜ਼ਮ ਕੀਥ ਮੇਲਵਿਨ ਮੂਸਾ ਨੂੰ ਹਿਰਾਸਤ ਵਿੱਚ ਲੈ ਲਿਆ।
ਅਧਿਕਾਰੀਆਂ ਮੁਤਾਬਕ ਗੋਲੀਬਾਰੀ ਦੇ ਮਕਸਦ ਦਾ ਪਤਾ ਨਹੀਂ ਲੱਗ ਸਕਿਆ ਹੈ। ਹਿਰਾਸਤ ਵਿੱਚ ਲਏ ਜਾਣ ਸਮੇਂ ਸ਼ੱਕੀ, ਹਥਿਆਰਾਂ ਨਾਲ ਲੈਸ ਸੀ ਅਤੇ ਫਿਲਹਾਲ ਉਹ ਪੁਲਿਸ ਨਾਲ ਸਹਿਯੋਗ ਨਹੀਂ ਕਰ ਰਿਹਾ ਹੈ।