Home ਭਾਰਤ ਫ਼ਾਈਵ ਸਟਾਰ ਹੋਟਲ ਤੋਂ ਵਸੂਲੀ ਰੈਕੇਟ ਚਲਾਉਂਦਾ ਸੀ ਸਚਿਨ ਵਾਜੇ, 12 ਲੱਖ ‘ਚ ਬੁੱਕ ਸੀ ਕਮਰਾ : ਐਨਆਈਏ

ਫ਼ਾਈਵ ਸਟਾਰ ਹੋਟਲ ਤੋਂ ਵਸੂਲੀ ਰੈਕੇਟ ਚਲਾਉਂਦਾ ਸੀ ਸਚਿਨ ਵਾਜੇ, 12 ਲੱਖ ‘ਚ ਬੁੱਕ ਸੀ ਕਮਰਾ : ਐਨਆਈਏ

0
ਫ਼ਾਈਵ ਸਟਾਰ ਹੋਟਲ ਤੋਂ ਵਸੂਲੀ ਰੈਕੇਟ ਚਲਾਉਂਦਾ ਸੀ ਸਚਿਨ ਵਾਜੇ, 12 ਲੱਖ ‘ਚ ਬੁੱਕ ਸੀ ਕਮਰਾ : ਐਨਆਈਏ

ਮੁੰਬਈ, 2 ਅਪ੍ਰੈਲ (ਹਮਦਰਦ ਨਿਊਜ਼ ਸਰਵਿਸ) : ਪ੍ਰਸਿੱਧ ਕਾਰੋਬਾਰੀ ਮੁਕੇਸ਼ ਅੰਬਾਨੀ ਦੇ ਘਰ ਐਂਟੀਲੀਆ ਦੇ ਬਾਹਰੋਂ ਮਿਲੀ ਵਿਸਫ਼ੋਟਕਾਂ ਵਾਲੀ ਕਾਰਨ ਅਤੇ ਕਾਰੋਬਾਰੀ ਮਨਸੁਖ ਹੀਰੇਨ ਦੀ ਹੱਤਿਆ ਦੇ ਮਾਮਲੇ ‘ਚ ਗ੍ਰਿਫ਼ਤਾਰ ਕੀਤੇ ਗਏ ਇੱਕ ਪੁਲਿਸ ਅਧਿਕਾਰੀ ਸਚਿਨ ਵਾਜੇ ਨੂੰ ਲੈ ਕੇ ਹੈਰਾਨੀਜਨਕ ਖੁਲਾਸੇ ਹੋ ਰਹੇ ਹਨ। ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨਆਈਏ) ਦੀ ਇਕ ਜਾਂਚ ‘ਚ ਇਹ ਗੱਲ ਸਾਹਮਣੇ ਆਈ ਹੈ ਕਿ ਸਚਿਨ ਵਾਜੇ ਕਥਿੱਤ ਤੌਰ ‘ਤੇ ਵਸੂਲੀ ਰੈਕੇਟ ਨੂੰ ਨਰੀਮਨ ਪੁਆਇੰਟ ਸਥਿੱਤ ਇਕ ਫ਼ਾਈਵ ਸਟਾਰ ਹੋਟਲ ਤੋਂ ਚਲਾ ਰਿਹਾ ਸੀ। ਇੱਥੇ ਉਸ ਦੇ ਲਈ ਇਕ ਕਾਰੋਬਾਰੀ ਨੇ 12 ਲੱਖ ‘ਚ ਇਕ ਕਮਰਾ 100 ਦਿਨਾਂ ਲਈ ਬੁੱਕ ਕੀਤਾ ਸੀ।

ਐਨਡੀਟੀਵੀ ਦੀ ਇੱਕ ਰਿਪੋਰਟ ਅਨੁਸਾਰ ਸਚਿਨ ਵਾਜੇ ਨੇ ਹੋਟਲ ‘ਚ ਕਮਰਾ ਜਾਅਲੀ ਆਈਡੀ ‘ਤੇ ਲਿਆ ਸੀ। ਜਾਂਚ ਏਜੰਸੀ ਐਂਟੀਲੀਆ ਬੰਬ ਕੇਸ ਅਤੇ ਮਨਸੁਖ ਹੀਰੇਨ ਕਤਲ ਕੇਸ ‘ਚ ਸਚਿਨ ਵਾਜੇ ਦੀ ਭੂਮਿਕਾ ਦੀ ਜਾਂਚ ਕਰ ਰਹੀ ਹੈ। ਮੁਅੱਤਲ ਸਚਿਨ ਵਾਜੇ ਤੋਂ ਇਲਾਵਾ ਏਜੰਸੀ ਨੇ ਕਈ ਹੋਰ ਪੁਲਿਸ ਮੁਲਾਜ਼ਮਾਂ ਤੋਂ ਪੁੱਛਗਿੱਛ ਕੀਤੀ ਹੈ। ਐਨਆਈਏ ਅਧਿਕਾਰੀਆਂ ਨੇ ਕਿਹਾ ਕਿ ਇਨ੍ਹਾਂ ਵਿੱਚੋਂ ਕੁਝ ਹੋਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਸਕਦਾ ਹੈ।

ਜਾਂਚ ‘ਚ ਪਤਾ ਲੱਗਿਆ ਹੈ ਕਿ ਸਚਿਨ ਵਾਜੇ ਇਸ ਹੋਟਲ ਦੇ ਕਮਰੇ ਨੰਬਰ-1964 ਤੋਂ ਆਪਣੇ ਕਾਲੇ ਕਾਰਨਾਮਿਆਂ ਨੂੰ ਅੰਜ਼ਾਮ ਦੇ ਰਿਹਾ ਸੀ। ਉਸ ਨੇ ਸੁਸ਼ਾਂਤ ਸਦਾਸ਼ਿਵ ਖਾਮਮਕਾਰ ਨਾਮ ਵਾਲੇ ਅਧਾਰ ਕਾਰਡ ਰਾਹੀਂ ਚੈੱਕ ਇਨ ਕੀਤਾ ਸੀ। ਐਨਆਈਏ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ, “ਇਕ ਵਪਾਰੀ ਨੇ ਹੋਟਲ ‘ਚ ਇਹ ਕਮਰਾ 100 ਦਿਨਾਂ ਲਈ 12 ਲੱਖ ਰੁਪਏ ‘ਚ ਬੁੱਕ ਕੀਤਾ ਸੀ। ਸਚਿਨ ਵਾਜੇ ਕਿਸੇ ਵਿਵਾਦ ‘ਚ ਇਸ ਕਾਰੋਬਾਰੀ ਦੀ ਮਦਦ ਕਰ ਰਿਹਾ ਸੀ।” ਅਧਿਕਾਰੀ ਨੇ ਇਹ ਵੀ ਕਿਹਾ ਕਿ ਇਹ ਬੁਕਿੰਗ ਇਕ ਟਰੈਵਲ ਏਜੰਟ ਰਾਹੀਂ ਕੀਤੀ ਗਈ ਸੀ। ਕ੍ਰਾਈਮ ਬਰਾਂਚ ‘ਚ ਡਿਊਟੀ ਦੌਰਾਨ ਸਚਿਨ ਵਾਜੇ ਇੱਥੇ ਫ਼ਰਵਰੀ ‘ਚ ਰਹਿੰਦਾ ਸੀ।

ਦੱਸਿਆ ਗਿਆ ਹੈ ਕਿ ਸਚਿਨ ਵਾਜੇ 16 ਫ਼ਰਵਰੀ ਨੂੰ ਇਕ ਇਨੋਵਾ ਕਾਰ ‘ਚ ਇੱਥੇ ਪਹੁੰਚਿਆ ਸੀ ਅਤੇ 20 ਫ਼ਰਵਰੀ ਨੂੰ ਇਕ ਲੈਂਡ ਕਰੂਜ਼ਰ ਕਾਰ ‘ਚੋਂ ਨਿਕਲਿਆ ਸੀ। ਏਜੰਸੀ ਨੇ ਦੋਵਾਂ ਗੱਡੀਆਂ ਨੂੰ ਜ਼ਬਤ ਕਰ ਲਿਆ ਹੈ। ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਇਨ੍ਹਾਂ ਤਰੀਕਾਂ ‘ਤੇ ਸਚਿਨ ਵਾਜੇ ਅਤੇ ਉਨ੍ਹਾਂ ਦੀ ਟੀਮ ਨੇ ਮੁੰਬਈ ਦੇ ਕੁਝ ਟਿਕਾਣਿਆਂ ‘ਤੇ ਲਾਇਸੈਂਸ ਉਲੰਘਣਾ ਦੇ ਦੋਸ਼ ‘ਚ ਛਾਪੇਮਾਰੀ ਕੀਤੀ ਸੀ।

ਐਨਆਈਏ ਨੇ ਸਚਿਨ ਵਾਜੇ ਨੂੰ ਬੀਤੀ 13 ਮਾਰਚ ਨੂੰ ਗ੍ਰਿਫ਼ਤਾਰ ਕੀਤਾ ਸੀ। ਏਜੰਸੀ ਨੇ ਦੱਖਣੀ ਮੁੰਬਈ ‘ਚ ਠਾਣੇ ਨੇੜੇ ਇਕ ਹੋਰ ਹੋਟਲ, ਕਲੱਬ ਅਤੇ ਇਕ ਫ਼ਲੈਟ ‘ਚ ਵੀ ਛਾਪਾ ਮਾਰਿਆ ਹੈ। ਜਾਂਚ ਏਜੰਸੀ ਨੇ ਵੀਰਵਾਰ ਨੂੰ ਸਚਿਨ ਵਾਜੇ ਦੀ ਸਾਥੀ ਦੀ ਇਕ ਔਰਤ ਨੂੰ ਏਅਰਪੋਰਟ ਤੋਂ ਗ੍ਰਿਫ਼ਤਾਰ ਕੀਤਾ ਸੀ। ਦੱਸਿਆ ਜਾ ਰਿਹਾ ਹੈ ਕਿ ਠਾਣੇ ਦੇ ਮੀਰਾ ਰੋਡ ‘ਤੇ ਸਥਿੱਤ ਫਲੈਟ ਇਸੇ ਔਰਤ ਦਾ ਹੈ। ਇਸ ਮਾਮਲੇ ‘ਚ ਪੁਲਿਸ ਨੇ ਡੀਸੀਪੀ ਪੱਧਰ ਤਕ ਦੇ 35 ਅਧਿਕਾਰੀਆਂ ਤੋਂ ਪੁੱਛਗਿੱਛ ਕੀਤੀ ਹੈ।