Home ਭਾਰਤ ਫ਼ੌਜ ਲਈ ਡੀਆਰਡੀਓ ਨੇ ਤਿਆਰ ਕੀਤੀ ਘੱਟ ਭਾਰ ਵਾਲੀ ਬੁਲਟ ਪਰੂਫ਼ ਜੈਕਟ

ਫ਼ੌਜ ਲਈ ਡੀਆਰਡੀਓ ਨੇ ਤਿਆਰ ਕੀਤੀ ਘੱਟ ਭਾਰ ਵਾਲੀ ਬੁਲਟ ਪਰੂਫ਼ ਜੈਕਟ

0
ਫ਼ੌਜ ਲਈ ਡੀਆਰਡੀਓ ਨੇ ਤਿਆਰ ਕੀਤੀ ਘੱਟ ਭਾਰ ਵਾਲੀ ਬੁਲਟ ਪਰੂਫ਼ ਜੈਕਟ

ਨਵੀਂ ਦਿੱਲੀ, 1 ਅਪ੍ਰੈਲ (ਹਮਦਰਦ ਨਿਊਜ਼ ਸਰਵਿਸ) : ਪਿਛਲੇ 11 ਮਹੀਨਿਆਂ ਤੋਂ ਲੱਦਾਖ ‘ਚ ਚੀਨ ਨਾਲ ਸਰਹੱਦੀ ਵਿਵਾਦ ਜਾਰੀ ਹੈ। ਪਾਕਿਸਤਾਨ ਵੀ ਕਸ਼ਮੀਰ ਘਾਟੀ ‘ਚ ਸ਼ਾਂਤੀ ਭੰਗ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਕਾਰਨ ਭਾਰਤ ਆਪਣੀ ਰੱਖਿਆ ਤਿਆਰੀ ਨੂੰ ਹੋਰ ਮਜ਼ਬੂਤ ਕਰ ਰਿਹਾ ਹੈ। ਨਾਲ ਹੀ, ਦੂਜੇ ਦੇਸ਼ਾਂ ‘ਤੇ ਨਿਰਭਰਤਾ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਦੇ ਲਈ ਆਤਮ-ਨਿਰਭਰ ਭਾਰਤ ‘ਤੇ ਪੂਰਾ ਧਿਆਨ ਦਿੱਤਾ ਜਾ ਰਿਹਾ ਹੈ। ਇਸ ਦੌਰਾਨ ਡੀਆਰਡੀਓ ਨੇ ਜਵਾਨਾਂ ਲਈ ਇੱਕ ਵਿਸ਼ੇਸ਼ ਬੁਲਟ ਪਰੂਫ਼ ਜੈਕਟ ਬਣਾਉਣ ‘ਚ ਸਫ਼ਲਤਾ ਹਾਸਲ ਕੀਤੀ ਹੈ।
ਡੀਆਰਡੀਓ ਦੀ ਲੈਬਾਰਟਰੀ ਨੇ ਡਿਫ਼ੈਂਸ ਮੈਟੇਰੀਅਲ ਐਂਡ ਸਟੋਰਸ ਰਿਸਰਚ (ਡੀਐਮਐਸਆਰਡੀਈ) ਦੇ ਨਾਲ ਘੱਟ ਭਾਰ ਵਾਲੀ ਬੁਲਟ ਪਰੂਫ ਜੈਕਟ ਤਿਆਰ ਕੀਤੀ ਹੈ, ਜਿਸ ਦਾ ਭਾਰ ਸਿਰਫ਼ 9 ਕਿਲੋਗ੍ਰਾਮ ਹੈ। ਇਹ ਜੈਕਟ ਹਰ ਤਰ੍ਹਾਂ ਨਾਲ ਭਾਰਤੀ ਫ਼ੌਜ ਦੀਆਂ ਗੁਣਾਤਮਕ ਜ਼ਰੂਰਤਾਂ ਨੂੰ ਪੂਰਾ ਕਰਦੀ ਹੈ। ਇਸ ਜੈਕਟ ਦੇ ਫ਼ਰੰਟ ਹਾਰਡ ਆਰਮਰ ਪੈਨਲ ਦਾ ਟੈਸਟ ਬੈਲਿਸਟਿਕ ਰਿਸਰਚ ਲੈਬਾਰਟਰੀ ਚੰਡੀਗੜ੍ਹ ਵਿਖੇ ਕੀਤਾ ਗਿਆ ਸੀ। ਇਸ ‘ਚ ਇਹ ਪਾਇਆ ਗਿਆ ਕਿ ਇਹ ਬੀਆਈਐਸ ਦੇ ਮਿਆਰਾਂ ਨੂੰ ਪੂਰਾ ਕਰਦਾ ਹੈ। ਉੱਥੇ ਹੀ ਇਸ ਟੈਕਨੋਲਾਜੀ ਦੀ ਮਦਦ ਨਾਲ ਡੀਆਰਡੀਓ ਵਿਗਿਆਨੀਆਂ ਨੇ ਇਸ ਜੈਕਟ ਦਾ ਭਾਰ 10.4 ਕਿਲੋਗ੍ਰਾਮ ਤੋਂ ਘਟਾ ਕੇ 9 ਕਿੱਲੋ ਕਰ ਦਿੱਤਾ ਹੈ, ਤਾਂ ਕਿ ਜਵਾਨ ਇਸ ਨੂੰ ਅਸਾਨੀ ਨਾਲ ਪਹਿਨ ਸਕਣ।

ਜ਼ਿਕਰਯੋਗ ਹੈ ਕਿ ਮਾਰਚ ‘ਚ ਆਈਐਨਐਸ ਕਰੰਜ ਜੰਗੀ ਦੇ ਭਾਰਤੀ ਸਮੁੰਦਰੀ ਫ਼ੌਜ ‘ਚ ਸ਼ਾਮਲ ਹੋਣ ਤੋਂ ਬਾਅਦ ਡੀਆਰਡੀਓ ਨੇ ਇੱਕ ਵੱਡੀ ਸਫ਼ਲਤਾ ਪ੍ਰਾਪਤ ਕੀਤੀ ਸੀ, ਜਿੱਥੇ ਉਨ੍ਹਾਂ ਨੇ ਏਅਰ ਇੰਡੀਪੈਂਡੈਂਟ ਪ੍ਰੋਪਲਸ਼ਨ (ਏਆਈਪੀ) ਟੈਕਨੋਲਾਜੀ ਦਾ ਆਖਰੀ ਟੈਸਟ ਪੂਰਾ ਕੀਤਾ। ਭਾਰਤੀ ਪਣਡੁੱਬੀਆਂ ਨੂੰ ਹੋਰ ਵੀ ਘਾਤਕ ਬਣਾਉਣ ਦੀ ਦਿਸ਼ਾ ‘ਚ ਇਹ ਇਕ ਵੱਡੀ ਸਫ਼ਲਤਾ ਮੰਨੀ ਜਾਂਦੀ ਹੈ, ਕਿਉਂਕਿ ਵਿਸ਼ਵ ਦੇ ਕੁਝ ਵਿਕਸਿਤ ਦੇਸ਼ਾਂ ‘ਚ ਹੀ ਇਹ ਤਕਨੀਕ ਹੈ। ਇਸ ਟੈਕਨੋਲਾਜੀ ਨਾਲ ਪਣਡੁੱਬੀ ‘ਚ ਨਾ ਤਾਂ ਉੱਚੀ ਆਵਾਜ਼ ਹੋਵੇਗੀ ਅਤੇ ਨਾ ਹੀ ਇਸ ਦੀ ਭਿਣਕ ਦੁਸ਼ਮਣ ਨੂੰ ਲੱਗ ਸਕੇਗੀ।