ਫਾਰੂਕ ਅਬਦੁੱਲਾ ਨੇ ਕਾਂਗਰਸ ਨੂੰ ਦਿੱਤੀ ਨਸੀਹਤ – ਪਾਰਟੀ ਕਮਜ਼ੋਰ ਹੋ ਗਈ ਹੈ, ਘਰ ਬੈਠਣ ਨਾਲ ਕੰਮ ਨਹੀਂ ਚੱਲੇਗਾ

ਜੰਮੂ, 23 ਮਾਰਚ (ਹਮਦਰਦ ਨਿਊਜ਼ ਸਰਵਿਸ) : ਵੱਖ-ਵੱਖ ਸੂਬਿਆਂ ਅਤੇ ਕੇਂਦਰ ‘ਚ ਕਈ ਸਾਲਾਂ ਤਕ ਸੱਤਾ ‘ਚ ਰਹੀ ਕਾਂਗਰਸ ਦੇ ਦਿਨ ਵਧੀਆ ਨਹੀਂ ਚੱਲ ਰਹੇ ਹਨ। ਪਿਛਲੀਆਂ ਦੋ ਲੋਕ ਸਭਾ ਚੋਣਾਂ ‘ਚ ਪਾਰਟੀ ਦੀ ਹਾਲਤ ਖ਼ਰਾਬ ਹੈ। ਇਸ ਲਈ ਉਸ ਨੂੰ ਕਈ ਸੂਬਿਆਂ ‘ਚ ਵੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਹੁਣ ਨੈਸ਼ਨਲ ਕਾਨਫ਼ਰੰਸ ਦੇ ਪ੍ਰਧਾਨ ਫਾਰੂਕ ਅਬਦੁੱਲਾ ਨੇ ਕਾਂਗਰਸ ‘ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ ਹੈ ਕਿ ਕਾਂਗਰਸ ਕਮਜ਼ੋਰ ਹੋ ਗਈ ਹੈ। ਘਰ ਬੈਠਣ ਨਾਲ ਕੰਮ ਨਹੀਂ ਚੱਲੇਗਾ।
ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ ਨੇ ਕਿਹਾ, “ਕਾਂਗਰਸ ਕਮਜ਼ੋਰ ਹੋ ਗਈ ਹੈ। ਮੈਂ ਇਹ ਕਾਫ਼ੀ ਇਮਾਨਦਾਰੀ ਨਾਲ ਕਹਿ ਰਿਹਾ ਹਾਂ। ਜੇ ਉਨ੍ਹਾਂ ਨੇ ਦੇਸ਼ ਨੂੰ ਬਚਾਉਣਾ ਹੈ ਤਾਂ ਕਾਂਗਰਸ ਨੂੰ ਜਾਗਣਾ ਹੋਵੇਗਾ ਅਤੇ ਮਜ਼ਬੂਤੀ ਨਾਲ ਖੜ੍ਹਨਾ ਪਵੇਗਾ। ਉਨ੍ਹਾਂ ਨੂੰ ਲੋਕਾਂ ਨੂੰ ਦਰਪੇਸ਼ ਮੁਸ਼ਕਲਾਂ ਵੀ ਵੇਖਣਾ ਪਵੇਗਾ। ਇਹ ਘਰ ਬੈਠ ਕੇ ਨਹੀਂ ਕੀਤਾ ਜਾ ਸਕਦਾ।”
ਦੇਸ਼ ਲਈ ਕੁਰਬਾਨੀਆਂ ਦੇਣ ਵਾਲੇ ਸ਼ਹੀਦ ਭਗਤ ਸਿੰਘ, ਸੁਖਦੇਵ ਤੇ ਰਾਜਗੁਰੂ ਦੀ ਸ਼ਹਾਦਤ ਨੂੰ ਸਲਾਮ ਕਰਨ ਲਈ ਜੰਮੂ ਪਹੁੰਚੇ ਡਾ. ਅਬਦੁੱਲਾ ਨੇ ਕਿਹਾ ਕਿ ਕਾਂਗਰਸ ਕਮਜ਼ੋਰ ਹੋ ਗਈ ਹੈ। ਕਾਂਗਰਸ ਨੂੰ ਉੱਭਰ ਪਵੇਗਾ ਅਤੇ ਉੱਠਣਾ ਪਵੇਗਾ। ਉਨ੍ਹਾਂ ਨੇ ਬੀਤੇ ਦਿਨੀਂ ਜੰਮੂ ‘ਚ ਹੋਏ ਰੋਸ ਪ੍ਰਦਰਸ਼ਨ ਦੌਰਾਨ ਕਾਂਗਰਸ ਵਰਕਰਾਂ ਵੱਲੋਂ ਥਾਲੀਆਂ ਵਜਾਉਣ ‘ਤੇ ਵੀ ਟਿੱਪਣੀ ਕੀਤੀ। ਉਨ੍ਹਾਂ ਕਿਹਾ ਕਿ ਕਾਂਗਰਸ ਨੂੰ ਆਪਣੀ ਆਵਾਜ਼ ਬੁਲੰਦ ਕਰਨੀ ਪਵੇਗੀ। ਸੋਮਵਾਰ ਨੂੰ ਤੁਸੀਂ ਥਾਲੀਆਂ ਵਜਾਈਆਂ, ਪਰ ਥਾਲੀਆਂ ਵਜਾਉਣ ਨਾਲ ਕੁਝ ਨਹੀਂ ਹੋਵੇਗਾ।
ਫਾਰੂਕ ਅਬਦੁੱਲਾ ਨੇ ਸਵਾਲ ਕੀਤਾ ਕਿ ਕੀ ਥਾਲੀਆਂ ਵਜਾਉਣ ਨਾਲ ਕੋਰੋਨਾ ਵਾਇਰਸ ਚਲਾ ਗਿਆ ਅਤੇ ਕੀ ਦੀਵੇ ਜਗਾਉਣ ਨਾਲ ਕੋਰੋਨਾ ਵਾਇਰਸ ਚਲਾ ਗਿਆ? ਕਿਸੇ ਦਾ ਨਾਮ ਲਏ ਬਗੈਰ ਉਨ੍ਹਾਂ ਕਿਹਾ ਕਿ ਜਿਹੜੇ ਲੋਕ ਇਹ ਥਾਲੀਆਂ ਬਜਵਾ ਰਹੇ ਰਨ, ਉਹ ਖੁਦ ਥਾਲੀ ਨਹੀਂ ਵਜਾਉਂਦੇ ਅਤੇ ਦੂਜਿਆਂ ਤੋਂ ਥਾਲੀਆਂ ਬਜਵਾਉਂਦੇ ਹਨ। ਉਨ੍ਹਾਂ ਕਿਹਾ ਕਿ ਇਹ ਦੇਸ਼ ਸਾਡੇ ਸਾਰਿਆਂ ਲਈ ਹੈ। ਭਾਵੇਂ ਇਸ ਦੇਸ਼ ਦਾ ਨਾਗਰਿਕ ਕਿਸੇ ਵੀ ਧਰਮ, ਜਾਤ ਜਾਂ ਜਗ੍ਹਾ ਤੋਂ ਹੈ, ਉਹ ਇਸ ਦੇਸ਼ ਨਾਲ ਸਬੰਧਤ ਹੈ। ਪਰ ਸਾਨੂੰ ਸਾਰਿਆਂ ਨੂੰ ਵੰਡਿਆ ਜਾ ਰਿਹਾ ਹੈ। ਹਿੰਦੂ ਅਤੇ ਮੁਸਲਮਾਨਾਂ ਨੂੰ ਵੱਖ ਕੀਤਾ ਜਾ ਰਿਹਾ ਹੈ। ਉਹ ਵਾਰ-ਵਾਰ ਜਿਸ ਦੇਵਤਾ ਦਾ ਨਾਮ ਲੈਂਦੇ ਹਨ, ਕੀ ਉਹ ਹਿੰਦੂਆਂ ਦੇ ਭਗਵਾਨ ਹਨ ਜਾਂ ਪੂਰੀ ਦੁਨੀਆਂ ਦੇ ਭਗਵਾਨ ਹਨ। ਜੇ ਕੋਈ ਹਿੰਦੂ ਦੇਵਤਾ ਹੈ ਤਾਂ ਕੀ ਮੇਰਾ ਉਸ ਨਾਲ ਕੋਈ ਲੈਣਾ-ਦੇਣਾ ਨਹੀਂ ਹੈ? ਉਹ ਸਿਰਫ਼ ਹਿੰਦੂਆਂ ਦੇ ਭਗਵਾਨ ਨਹੀਂ, ਸਕੋਂ ਸਾਰੇ ਸੰਸਾਰ ਦੇ ਭਗਵਾਨ ਹਨ।

Video Ad
Video Ad