Home ਕਾਰੋਬਾਰ ਫਿਜੀ ਤੇ ਪਲਾਊ ਨੇ ਪੀਐਮ ਮੋਦੀ ਨੂੰ ਦਿੱਤੇ ਸਰਵਉੱਚ ਐਵਾਰਡ

ਫਿਜੀ ਤੇ ਪਲਾਊ ਨੇ ਪੀਐਮ ਮੋਦੀ ਨੂੰ ਦਿੱਤੇ ਸਰਵਉੱਚ ਐਵਾਰਡ

0


ਪਾਪੂਆ ਨਿਊ ਗਿਨੀ ਦੇ ਪੀਐਮ ਨੇ ਭਾਰਤ ਨੂੰ ਦੱਸਿਆ ਆਪਣਾ ਲੀਡਰ
ਪ੍ਰਧਾਨ ਮੰਤਰੀ ਮੋਦੀ ਦੇ ਪੈਰੀਂ ਪਏ ਪੀਐਮ ਜੇਮਸ ਮਾਰਾਪੇ
ਪੋਰਟ ਮੋਰੇਸਬੀ, 22 ਮਈ (ਹਮਦਰਦ ਨਿਊਜ਼ ਸਰਵਿਸ) :
ਵਿਦੇਸ਼ ਦੌਰੇ ’ਤੇ ਗਏ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਰਿਪਬਲਿਕ ਆਫ਼ ਪਲਾਊ ਅਤੇ ਫਿਜੀ ਨੇ ਆਪਣੇ-ਆਪਣੇ ਦੇਸ਼ ਦਾ ਸਰਵਉਚ ਐਵਾਰਡ ਦਿੱਤਾ। ਪਲਾਊ ਨੇ ਪ੍ਰਧਾਨ ਮੰਤਰੀ ਮੋਦੀ ਦਾ ‘ਇਬਾਕਲ ਐਵਾਰਡ’ ਤੇ ਫਿਜੀ ਨੇ ‘ਕੰਪੇਨੀਅਨ ਆਫ਼ ਦਿ ਆਰਡਰ ਆਫ਼ ਦਿ ਫਿਜੀ’ ਨਾਲ ਸਨਮਾਨ ਕੀਤਾ।
ਭਾਰਤ ਦੇ ਪੀਐਮ ਪਾਪੂਆ ਨਿਊ ਗਿਨੀ ’ਚ ਹੋਏ ਫਿਪਿਕ ਯਾਨੀ ਫੋਰਮ ਫਾਰ ਇੰਡੀਆ ਪੈਸੀਫਿਕ ਆਈਲੈਂਡ ਕੋ-ਅਪ੍ਰੇਸ਼ਨ ਦੀ ਬੈਠਕ ਵਿੱਚ ਸ਼ਾਮਲ ਹੋਏ। ਇਸ ਦੌਰਾਨ ਉਨ੍ਹਾਂ ਦਾ ਰਿਪਬਲਿਕ ਆਫ਼ ਪਲਾਊ ਅਤੇ ਫਿਜੀ ਨੇ ਆਪਣੇ ਸਰਵਉੱਚ ਐਵਾਰਡ ਨਾਲ ਸਨਮਾਨ ਕੀਤਾ।