Home ਤਾਜ਼ਾ ਖਬਰਾਂ ਫਿਨਲੈਂਡ ਦੀ ਪ੍ਰਧਾਨ ਮੰਤਰੀ ਸਨਾ ਮਰੀਨ ਲਵੇਗੀ ਤਲਾਕ

ਫਿਨਲੈਂਡ ਦੀ ਪ੍ਰਧਾਨ ਮੰਤਰੀ ਸਨਾ ਮਰੀਨ ਲਵੇਗੀ ਤਲਾਕ

0


ਹੈਲਸਿੰਕੀ, 11 ਮਈ, ਹ.ਬ. : : ਫਿਨਲੈਂਡ ਦੀ ਪ੍ਰਧਾਨ ਮੰਤਰੀ ਸਨਾ ਮਰੀਨ ਚੋਣ ਹਾਰਨ ਤੋਂ ਬਾਅਦ ਅਹੁਦਾ ਛੱਡਣ ਦੀ ਤਿਆਰੀ ਕਰ ਰਹੀ ਹੈ। ਇਸ ਦੌਰਾਨ, ਬੁੱਧਵਾਰ ਨੂੰ, ਉਸ ਨੇ ਐਲਾਨ ਕੀਤਾ ਕਿ ਉਸ ਨੇ ਅਤੇ ਉਸ ਦੇ ਪਤੀ ਨੇ ਤਲਾਕ ਲਈ ਅਰਜ਼ੀ ਦਾਇਰ ਕਰ ਦਿੱਤੀ ਹੈ। ਮਰੀਨ ਨੇ ਇੱਕ ਇੰਸਟਾਗ੍ਰਾਮ ਸਟੋਰੀ ਵਿੱਚ ਕਿਹਾ, ਅਸੀਂ ਇਕੱਠੇ ਤਲਾਕ ਲਈ ਅਰਜ਼ੀ ਦਾਇਰ ਕੀਤੀ ਹੈ। ਅਸੀਂ 19 ਸਾਲਾਂ ਲਈ ਇਕੱਠੇ ਰਹਿਣ ਲਈ ਬਹੁਤ ਸ਼ੁਕਰਗੁਜ਼ਾਰ ਹਾਂ। ਉਸ ਨੇ ਅੱਗੇ ਕਿਹਾ ਕਿ ਉਹ ਅਜੇ ਵੀ ਆਪਣੇ ਸਾਥੀ ਮਾਰਕਸ ਰਾਏਕੋਨੇਨ ਦੀ ‘ਸਭ ਤੋਂ ਚੰਗੀ ਦੋਸਤ’ ਹੈ। ਮਾਰਕਸ ਨੇ ਆਪਣੇ ਇੰਸਟਾ ਪ੍ਰੋਫਾਈਲ ’ਤੇ ਇਸ ਦਾ ਐਲਾਨ ਕੀਤਾ ਹੈ। ਦੱਸਦੇ ਚਲੀਏ ਕਿ ਜੋੜੇ ਦੀ ਇੱਕ ਪੰਜ ਸਾਲ ਦੀ ਬੇਟੀ ਹੈ। ਮਰੀਨ ਨੇ ਕਿਹਾ, ‘ਅਸੀਂ ਇੱਕ ਪਰਿਵਾਰ ਵਜੋਂ ਇਕੱਠੇ ਸਮਾਂ ਬਿਤਾਉਣਾ ਜਾਰੀ ਰੱਖਾਂਗੇ।