Home ਪੰਜਾਬ ਫਿਰੋਜ਼ਪੁਰ ’ਚ ਵਾਪਰਿਆ ਵੱਡਾ ਹਾਦਸਾ, 2 ਮੌਤਾਂ, 3 ਗੰਭੀਰ ਜ਼ਖ਼ਮੀ

ਫਿਰੋਜ਼ਪੁਰ ’ਚ ਵਾਪਰਿਆ ਵੱਡਾ ਹਾਦਸਾ, 2 ਮੌਤਾਂ, 3 ਗੰਭੀਰ ਜ਼ਖ਼ਮੀ

0
ਫਿਰੋਜ਼ਪੁਰ ’ਚ ਵਾਪਰਿਆ ਵੱਡਾ ਹਾਦਸਾ, 2 ਮੌਤਾਂ, 3 ਗੰਭੀਰ ਜ਼ਖ਼ਮੀ

ਫਿਰੋਜ਼ਪੁਰ, 8 ਅਪ੍ਰੈਲ, ਹ.ਬ. : ਪੰਜਾਬ ਦੇ ਫਿਰੋਜ਼ਪੁਰ ਵਿਚ ਚਲ ਰਹੀ ਫੌਜ ਭਾਰਤੀ ਦੇਖ ਕੇ ਪਰਤ ਰਹੇ ਦੋ ਮੋਟਰਸਾਈਕਲਾਂ ’ਤੇ ਸਵਾਰ ਨੌਜਵਾਨਾਂ ਨੂੰ ਸਾਹਮਣੇ ਤੋਂ ਆ ਰਹੀ ਬੋਲੈਰੋ ਨੇ ਟੱਕਰ ਮਾਰ ਦਿੱਤੀ। ਹਾਦਸਾ ਫਿਰੋਜ਼ਪੁਰ-ਫਾਜ਼ਿਲਕਾ ਰੋਡ ’ਤੇ ਸਥਿਤ ਜੰਗਾ ਵਾਲਾ ਮੋੜ ’ਤੇ ਵਾਪਰਿਆ।
ਹਾਦਸੇ ਵਿਚ ਪੰਜ ਨੌਜਵਾਨ ਗੰਭੀਰ ਜ਼ਖਮੀ ਹੋ ਗਏ ਜਿਨ੍ਹਾਂ ਇਲਾਜ ਦੇ ਲਈ ਫਿਰੋਜ਼ਪੁਰ ਦੇ ਸਰਕਾਰੀ ਹਸਪਤਾਲ ਵਿਚ ਲਿਜਾਇਆ ਗਿਆ ਜਿੱਥੇ ਇੱਕ ਨੌਜਵਾਨ ਦੀ ਮੌਤ ਹੋ ਗਈ। ਹੋਰ ਚਾਰ ਨੌਜਵਾਨਾਂ ਨੂੰ ਗੰਭੀਰ ਹਾਲਤ ਵਿਚ ਮੈਡੀਕਲ ਕਾਲਜ ਫਰੀਦਕੋਟ ਰੈਫਰ ਕੀਤਾ ਗਿਆ ਲੇਕਿਨ ਰਸਤੇ ਵਿਚ ਇੱਕ ਨੌਜਵਾਨ ਨੇ ਦਮ ਤੋੜ ਦਿੱਤਾ। ਹੋਰ ਤਿੰਨ ਜ਼ਖਮੀਆਂ ਨੂੰ ਫਰੀਦਕੋਟ ਵਿਚ ਭਰਤੀ ਕਰਾਇਆ ਗਿਆ ਹੈ।
ਹਾਦਸੇ ਤੋਂ ਬਾਅਦ ਬੋਲੈਰੋ ਦਾ ਡਰਾਈਵਰ ਗੱਡੀ ਸਣੇ ਫਰਾਰ ਹੋ ਗਿਆ। ਹਾਦਸੇ ਦੀ ਜਾਣਕਾਰੀ ਥਾਣਾ ਮਮਦੋਟ ਨੂੰ ਮਿਲਦੇ ਹੀ ਪੁਲਿਸ ਪਹੁੰਚ ਗਈ ਅਤੇ ਮ੍ਰਿਤਕਾਂ ਦੀ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਅਣਪਛਾਤੇ ਡਰਾਈਵਰ ਖ਼ਿਲਾਫ਼ ਮਾਮਲਾ ਦਰਜ ਕਰ ਲਿਆ। ਮ੍ਰਿਤਕਾਂ ਦੀ ਪਛਾਣ ਲਵਪ੍ਰੀਤ ਸਿੰਘ ਅਤੇ ਹਰਪਾਲ ਸਿੰਘ ਦੇ ਰੂਪ ਵਿਚ ਹੋਈ ਹੈ। ਜ਼ਖ਼ਮੀਆਂ ਵਿਚ ਸੰਦੀਪ ਸਿੰਘ, ਰਮਨਦੀਪ ਸਿੰਘ ਅਤੇ ਮਨਜਿੰਦਰ ਸਿੰਘ ਸ਼ਾਮਲ ਹਨ।
ਜਾਂਚ ਅਧਿਕਾਰੀ ਨੇ ਦੱਸਿਆ ਕਿ ਮੰਡੀ ਰੋਡਾ ਵਾਲੀ ਦੇ ਪੰਜ ਨੌਜਵਾਨ ਫਿਰੋਜ਼ਪੁਰ ਵਿਚ ਚਲ ਰਹੀ ਫੌਜ ਦੀ ਭਰਤੀ ਦੇਖ ਕੇ ਅਪਣੇ ਪਿੰਡ ਵਾਪਸ ਜਾ ਰਹੇ ਸੀ, ਜਦ ਉਹ ਪਿੰਡ ਜੰਗਾਵਾਲਾ ਮੋੜ ’ਤੇ ਪਹੁੰਚੇ ਤਾਂ ਉਲਟੀ ਸਾਈਡ ਤੋਂ ਆ ਰਹੀ ਬੋਲੈਰੋ ਨੇ ਓਵਰਟਕੇ ਕਰਦੇ ਹੋਏ ਜਲਦੀ ਵਿਚ ਦੋਵੇਂ ਬਾਈਕਾਂ ਨੂੰ ਟੱਕਰ ਮਾਰ ਦਿੱਤੀ ਘਟਨਾ ਵਿਚ ਗੱਡੀ ਦਾ ਫਾਇਰ ਵੀ ਫਟ ਗਿਆ, ਪ੍ਰੰਤੂ ਗੱਡੀ ਦਾ ਡਰਾਈਵਰ ਬਗੈਰ ਰੁਕੇ ਫਟੇ ਹੋਏ ਟਾਇਰ ਦੇ ਨਾਲ ਬੇਲੈਰੋ ਭਜਾ ਕੇ ਲੈ ਗਿਆ।