Home ਤਾਜ਼ਾ ਖਬਰਾਂ ਫਿਲਮੀ ਅਦਾਕਾਰਾ ਆਲੀਆ ਭੱਟ ਵੀ ਆਈ ਕੋਰੋਨਾ ਦੀ ਲਪੇਟ ’ਚ

ਫਿਲਮੀ ਅਦਾਕਾਰਾ ਆਲੀਆ ਭੱਟ ਵੀ ਆਈ ਕੋਰੋਨਾ ਦੀ ਲਪੇਟ ’ਚ

0
ਫਿਲਮੀ ਅਦਾਕਾਰਾ ਆਲੀਆ ਭੱਟ ਵੀ ਆਈ ਕੋਰੋਨਾ ਦੀ ਲਪੇਟ ’ਚ

ਨਵੀਂ ਦਿੱਲੀ, 2 ਅਪ੍ਰੈਲ, ਹ.ਬ. : ਦੇਸ਼ ਭਰ ਵਿਚ ਕੋਰੋਨਾ ਵਾਇਰਸ ਦਾ ਪ੍ਰਕੋਪ ਮੁੜ ਤੋਂ ਵੱਧਣ ਲੱਗਾ ਹੈ। ਰੋਜ਼ਾਨਾ ਹਜ਼ਾਰਾਂ ਲੋਕ ਇਸ ਮਹਾਮਾਰੀ ਦੀ ਲਪੇਟ ਵਿਚ ਆ ਰਹੇ ਹਨ। ਇਸੇ ਤਰ੍ਹਾਂ ਹੁਣ ਤੱਕ ਫਿਲਮ ਇੰਡਸਟਰੀ ਦੇ ਸਤੀਸ਼ ਕੌਸ਼ਿਕ, ਬੱਪੀ ਲਹਿਰੀ, ਮਿÇਲੰਦ ਸੋਮਨ, ਰਣਬੀਰ ਕਪੁੂਰ, ਮਾਸਟਰ ਬਲਾਸਟਰ ਸਚਿਨ ਤੇਂਦੁਲਕਰ, ਆਮਿਰ ਖ਼ਾਨ, ਕਾਰਤਿਕ ਆਰਿਅਨ, ਮਨੋਜ ਵਾਪਾਈ, ਤਾਰਾ ਸੁਤਾਰੀਆ ਜਿਹੇ ਕਈ ਵੱਡੇ ਨਾਂ ਸ਼ਾਮਲ ਹਨ। ਰਣਬੀਰ ਕਪੂਰ ਤੋਂ ਬਾਅਦ ਹੁਣ ਉਨ੍ਹਾਂ ਦੀ ਕਥਿਤ ਗਰਲਫਰੈਂਡ ਆਲੀਆ ਭੱਟ ਵੀ ਕੋਰੋਨਾ ਵਾਇਰਸ ਦੀ ਲਪੇਟ ਵਿਚ ਆ ਗਈ ਹੈ। ਆਲੀਆ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਇਸ ਗੱਲ ਦੀ ਜਾਣਕਾਰੀ ਆਲੀਆ ਭੱਟ ਨੇ ਖੁਦ ਸੋਸ਼ਲ ਮੀਡੀਆ ’ਤੇ ਦਿੱਤੀ ਹੈ। ਆਲੀਆ ਦੇ ਕੋਵਿਡ 19 ਪਾਜ਼ੇਟਿਵ ਹੋਣ ਦੀ ਖ਼ਬਰ ਸੁਣ ਕੇ ਉਨ੍ਹਾਂ ਦੇ ਫੈਂਸ ਕਾਫੀ ਦੁਖੀ ਹਨ। ਸੋਸ਼ਲ ਮੀਡੀਆ ’ਤੇ ਫੈਂਸ ਉਨ੍ਹਾਂ ਦੇ ਜਲਦ ਠੀਕ ਹੋਣ ਦੀ ਦੁਆ ਕਰ ਰਹੇ ਹਨ।