
ਨਵੀਂ ਦਿੱਲੀ, 27 ਜੁਲਾਈ, ਹ.ਬ. : ਉਤਰੀ ਫਿਲੀਪੀਨਜ਼ ’ਚ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ ਹਨ। ਅਮਰੀਕੀ ਭੂ-ਵਿਗਿਆਨਕ ਸਰਵੇਖਣ ਨੇ ਕਿਹਾ ਕਿ ਫਿਲੀਪੀਨਜ਼ ਜਿੱਥੇ ਭੂਚਾਲ ਦਾ ਕੇਂਦਰ ਹੈ, ਉੱਥੇ 300 ਕਿਲੋਮੀਟਰ ਦੀ ਰਫਤਾਰ ਨਾਲ ਤੇਜ਼ ਹਵਾਵਾਂ ਚੱਲ ਰਹੀਆਂ ਹਨ। ਇਮਾਰਤ ਦੀਆਂ ਖਿੜਕੀਆਂ ਦੇ ਸ਼ੀਸ਼ੇ ਟੁੱਟੇ ਹੋਏ ਹਨ। ਭੂਚਾਲ ਦੇ ਝਟਕੇ ਲੁਜੋਨ ਟਾਪੂ ਦੇ ਅਬਰਾ ਸੂਬੇ ’ਚ ਮਹਿਸੂਸ ਕੀਤੇ ਗਏ। ਸਵੇਰੇ 8.43 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ ’ਤੇ ਇਸ ਦੀ ਤੀਬਰਤਾ 6.8 ਦਰਜ ਕੀਤੀ ਗਈ ਹੈ। ਡੋਲੋਰਸ ’ਚ ਭੂਚਾਲ ਦੇ ਤੇਜ਼ ਝਟਕਿਆਂ ਕਾਰਨ ਲੋਕ ਇਮਾਰਤ ਦੀਆਂ ਖਿੜਕੀਆਂ ’ਚੋਂ ਬਾਹਰ ਭੱਜਣ ਲੱਗੇ। ਸਥਾਨਕ ਬਾਜ਼ਾਰ ਨੂੰ ਖਾਲੀ ਕਰਵਾ ਲਿਆ ਗਿਆ। ਪੁਲਿਸ ਮੇਜਰ ਐਡਵਿਨ ਸਰਜੀਓ ਨੇ ਦੱਸਿਆ ਕਿ ਭੂਚਾਲ ਦੇ ਝਟਕੇ ਬਹੁਤ ਜ਼ਬਰਦਸਤ ਸਨ। ਥਾਣੇ ਦੀ ਇਮਾਰਤ ਵਿੱਚ ਮਾਮੂਲੀ ਤਰੇੜਾਂ ਆ ਗਈਆਂ ਹਨ। ਫਿਲਹਾਲ ਕਿਸੇ ਦੇ ਜਾਨ-ਮਾਲ ਦੇ ਨੁਕਸਾਨ ਦੀ ਕੋਈ ਸੂਚਨਾ ਨਹੀਂ ਮਿਲੀ ਹੈ ਅਤੇ ਨਾ ਹੀ ਕਿਸੇ ਵੱਡੇ ਨੁਕਸਾਨ ਦੀ ਕੋਈ ਖਬਰ ਹੈ। ਇਸੇ ਤਰ੍ਹਾਂ ਪਾਕਿਸਤਾਨ, ਅਫਗਾਨਿਸਤਾਨ ਤੇ ਉਜਬੇਕਿਸਤਾਨ ਵਿਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਪਾਕਿਸਤਾਨ ਮੌਸਮ ਵਿਭਾਗ ਨੇ ਇੱਕ ਟਵੀਟ ਦੇ ਜ਼ਰੀਏ ਭੂਚਾਲ ਦੇ ਬਾਰੇ ਵਿਚ ਜਾਣਕਾਰੀ ਦਿੱਤੀ ਹੈ।