ਫਿਲੀਪੀਨਜ਼ ਦੇ ਸਾਬਕਾ ਰਾਸ਼ਟਰਪਤੀ ਰਾਮੋਸ ਦਾ ਦੇਹਾਂਤ

ਮਨੀਲਾ, 1 ਅਗਸਤ, ਹ.ਬ. : ਫਿਲੀਪੀਨਜ਼ ਦੇ ਸਾਬਕਾ ਰਾਸ਼ਟਰਪਤੀ ਫਿਦੇਲ ਰਾਮੋਸ ਦੀ ਐਤਵਾਰ ਦੁਪਹਿਰ ਨੂੰ ਮੌਤ ਹੋ ਗਈ। ਉਹ 94 ਸਾਲ ਦੇ ਸਨ। ਮੀਡੀਆ ਰਿਪੋਰਟਾਂ ਮੁਤਾਬਕ ਉਹ ਕੋਰੋਨਾ ਇਨਫੈਕਸ਼ਨ ਤੋਂ ਪੀੜਤ ਸੀ, ਜਿਸ ਕਾਰਨ ਉਸ ਦਾ ਮਕਾਤੀ ਮੈਡੀਕਲ ਸੈਂਟਰ ’ਚ ਇਲਾਜ ਚੱਲ ਰਿਹਾ ਸੀ, ਜਿੱਥੇ ਉਸ ਦੀ ਮੌਤ ਹੋ ਗਈ। ਫਿਲੀਪੀਨ ਦੇ ਰਾਸ਼ਟਰਪਤੀ ਫਰਡੀਨੈਂਡ ਰੋਮੂਅਲਡੇਜ਼ ਮਾਰਕੋਸ ਦੇ ਮੀਡੀਆ ਸਕੱਤਰ ਰੋਜ਼ ਬੀਟਰਿਕਸ ਕਰੂਜ਼-ਐਂਜਲਸ ਨੇ ਸਾਬਕਾ ਰਾਸ਼ਟਰਪਤੀ ਰਾਮੋਸ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਉਹ ਆਪਣੇ ਪਿੱਛੇ ਪਤਨੀ ਅਮੇਲਿਤਾ ਮਿੰਗ ਰਾਮੋਸ ਅਤੇ ਚਾਰ ਬੱਚੇ ਛੱਡ ਗਿਆ ਹੈ। ਸਾਬਕਾ ਰਾਸ਼ਟਰਪਤੀ ਦੀ ਪਤਨੀ ਇੱਕ ਪ੍ਰਸਿੱਧ ਸਿੱਖਿਆ, ਖੇਡਾਂ ਅਤੇ ਵਾਤਾਵਰਣ ਕਾਰਕੁਨ ਹੈ। ਉਨ੍ਹਾਂ ਦੁੱਖ ਪ੍ਰਗਟ ਕਰਦੇ ਹੋਏ ਕਿਹਾ ਕਿ ਇਹ ਬਹੁਤ ਦੁੱਖ ਦੀ ਗੱਲ ਹੈ ਕਿ ਸਾਬਕਾ ਰਾਸ਼ਟਰਪਤੀ ਫਿਦੇਲ ਵੀ ਰਾਮੋਸ ਦਾ ਦੇਹਾਂਤ ਹੋ ਗਿਆ ਹੈ।

Video Ad
Video Ad