Home ਤਾਜ਼ਾ ਖਬਰਾਂ ਫਿਲੀਸਤੀਨ ’ਤੇ ਇਜ਼ਰਾਈਲ ਵਲੋਂ ਏਅਰ ਸਟ੍ਰਾਇਕ

ਫਿਲੀਸਤੀਨ ’ਤੇ ਇਜ਼ਰਾਈਲ ਵਲੋਂ ਏਅਰ ਸਟ੍ਰਾਇਕ

0
ਫਿਲੀਸਤੀਨ ’ਤੇ ਇਜ਼ਰਾਈਲ ਵਲੋਂ ਏਅਰ ਸਟ੍ਰਾਇਕ

ਹਮਾਸ ਕਮਾਂਡਰ ਜਬਾਰੀ ਨੂੰ ਕੀਤਾ ਢੇਰ
ਗਾਜਾ ਸਿਟੀ, 6 ਅਗਸਤ, ਹ.ਬ. : ਇਜ਼ਰਾਈਲ ਅਤੇ ਫਲਸਤੀਨ ਵਿਚਕਾਰ ਸੰਘਰਸ਼ ਜਾਰੀ ਹੈ। ਇਜ਼ਰਾਈਲ ਨੇ ਸ਼ੁੱਕਰਵਾਰ ਨੂੰ ਗਾਜ਼ਾ ਪੱਟੀ ’ਚ ਹਵਾਈ ਹਮਲੇ ਕੀਤੇ। ਇਸ ਵਿੱਚ ਫਲਸਤੀਨੀ ਸੰਗਠਨ ਹਮਾਸ ਦਾ ਇੱਕ ਸੀਨੀਅਰ ਕਮਾਂਡਰ ਤੈਸਿਰ ਅਲ-ਜਬਾਰੀ ਮਾਰਿਆ ਗਿਆ। ਹਮਾਸ ਨੇ ਕਿਹਾ ਕਿ ਹਮਲੇ ’ਚ ਗਾਜ਼ਾ ਦੇ 10 ਹੋਰ ਲੋਕ ਮਾਰੇ ਗਏ, ਜਦਕਿ 70 ਤੋਂ ਵੱਧ ਜ਼ਖਮੀ ਹੋ ਗਏ। ਰਿਪੋਰਟਾਂ ਮੁਤਾਬਕ ਫਲਸਤੀਨ ਸੰਗਠਨ ਵੈਸਟ ਬੈਂਕ ਦੇ ਨੇਤਾ ਬਾਹਾ ਅਬੂ ਅਲ-ਅਤਾ ਦੀ ਗ੍ਰਿਫਤਾਰੀ ਅਤੇ ਮੌਤ ਦੇ ਜਵਾਬ ’ਚ ਇਜ਼ਰਾਈਲ ’ਤੇ ਹਮਲੇ ਦੀ ਧਮਕੀ ਦੇ ਰਿਹਾ ਸੀ। ਅਲ-ਅਤਾ ਨੂੰ 2019 ਵਿੱਚ ਇਜ਼ਰਾਈਲੀ ਫੌਜ ਨੇ ਮਾਰ ਦਿੱਤਾ ਸੀ। ਧਮਕੀਆਂ ਤੋਂ ਬਾਅਦ ਇਜ਼ਰਾਈਲ ਨੇ ਹਵਾਈ ਹਮਲਾ ਕੀਤਾ। ਗਾਜ਼ਾ ਪੱਟੀ ’ਤੇ ਇਜ਼ਰਾਇਲੀ ਹਮਲੇ ਤੋਂ ਬਾਅਦ ਫਲਸਤੀਨੀ ਸੰਗਠਨ ਹਮਾਸ ਨੇ ਵੀ ਦੋ ਘੰਟਿਆਂ ’ਚ ਗਾਜ਼ਾ ਪੱਟੀ ਤੋਂ ਇਜ਼ਰਾਈਲ ਵੱਲ 100 ਰਾਕੇਟ ਦਾਗੇ। ਇਨ੍ਹਾਂ ਵਿੱਚੋਂ 9 ਗਾਜ਼ਾ ਪੱਟੀ ਦੇ ਅੰਦਰ ਡਿੱਗੇ। ਫਲਸਤੀਨ ਸੰਗਠਨ ਹਮਾਸ ਨੇ ਕਿਹਾ- ਹਮਲੇ ’ਚ 5 ਸਾਲ ਦੀ ਬੱਚੀ ਸਮੇਤ 10 ਲੋਕਾਂ ਦੀ ਮੌਤ ਹੋ ਗਈ। ਇੱਥੇ, ਇਜ਼ਰਾਇਲੀ ਰੱਖਿਆ ਬਲ (ਆਈਡੀਐਫ) ਦਾ ਕਹਿਣਾ ਹੈ ਕਿ ਹਵਾਈ ਹਮਲੇ ਵਿੱਚ ਘੱਟੋ-ਘੱਟ 15 ਹਮਾਸ ਦੇ ਅੱਤਵਾਦੀ ਮਾਰੇ ਗਏ ਹਨ। ਮੱਧ ਪੂਰਬ ਦੇ ਇਸ ਖੇਤਰ ਵਿੱਚ ਇਹ ਸੰਘਰਸ਼ ਘੱਟੋ-ਘੱਟ 100 ਸਾਲਾਂ ਤੋਂ ਚੱਲ ਰਿਹਾ ਹੈ।