
ਫਿਲੌਰ, 15 ਅਗਸਤ, ਹ.ਬ. : ਫਿਲੌਰ ਦੇ ਆਰਮੀ ਟਰੇਨਿੰਗ ਸੈਂਟਰ ਨੇੜੇ ਦੇਰ ਰਾਤ ਉਸ ਸਮੇਂ ਪੁਲਸ ਅਤੇ ਫੌਜ ’ਚ ਹਫੜਾ-ਦਫੜੀ ਮਚ ਗਈ ਜਦੋਂ ਸੂਚਨਾ ਦੇ ਆਧਾਰ ’ਤੇ ਜੰਮੂ ਦੇ ਕਠੂਆ ਦੇ ਰਹਿਣ ਵਾਲੇ 35 ਸਾਲਾ ਵਿਅਕਤੀ ਨੂੰ ਕਾਬੂ ਕਰ ਲਿਆ ਗਿਆ। ਵਿਅਕਤੀ ਦੀ ਪਛਾਣ ਬੇਲੀਰਾਮ ਵਾਸੀ ਕਠੂਆ, ਜੰਮੂ ਵਜੋਂ ਹੋਈ ਹੈ। ਉਸ ਨੂੰ ਥਾਣਾ ਫਿਲੌਰ ਦੀ ਪੁਲਿਸ ਨੇ ਆਈਪੀਸੀ ਦੀ ਧਾਰਾ 109 ਤਹਿਤ ਕੇਸ ਦਰਜ ਕਰਕੇ ਗ੍ਰਿਫ਼ਤਾਰ ਕਰ ਲਿਆ ਹੈ। ਜਾਣਕਾਰੀ ਅਨੁਸਾਰ ਜਦੋਂ 32 ਸਾਲਾ ਸ਼ੱਕੀ ਅਧਿਕਾਰੀ ਦੇਰ ਸ਼ਾਮ ਆਰਮੀ ਟਰੇਨਿੰਗ ਸੈਂਟਰ ਨੇੜੇ ਨਜ਼ਰ ਆਇਆ ਤਾਂ ਇਸ ਦੀ ਸੂਚਨਾ ਇਲਾਕੇ ਦੀ ਪੁਲਸ ਨੂੰ ਦਿੱਤੀ ਗਈ। ਪੁਲਸ ਨੇ ਉਕਤ ਵਿਅਕਤੀ ਨੂੰ ਹਿਰਾਸਤ ’ਚ ਲੈ ਲਿਆ।