ਫੁੱਟਬਾਲ ਕੋਚ ਨੇ ਵਿਆਹ ਤੋਂ ਮਨ੍ਹਾ ਕੀਤਾ ਤਾਂ ਦੁਖੀ ਹੋ ਕੇ ਮਹਿਲਾ ਕੋਚ ਨੇ ਦਿੱਤੀ ਜਾਨ

ਜਲੰਧਰ,1 ਅਕਤੂਬਰ, ਹ.ਬ. ਪੰਜਾਬ ਦੇ ਜਲੰਧਰ ਜ਼ਿਲ੍ਹੇ ਦੇ ਪਿੰਡ ਸਮਰਾਵਾਂ ਵਿਚ ਫੁੱਟਬਾਲ ਕੋਚ ਦੇ ਪ੍ਰੇਮ ਸਬੰਧਾਂ ਦੇ ਚਲਦਿਆਂ ਮਹਿਲਾ ਕੋਚ ਨੇ ਵਿਆਹ ਤੋਂ ਇਨਕਾਰ ਕਰਨ ’ਤੇ ਜ਼ਹਿਰ ਖਾ ਕੇ ਖੁਦਕੁਸ਼ੀ ਕਰ ਲਈ। ਪੁਲਿਸ ਨੇ ਮ੍ਰਿਤਕਾ ਕੋਚ ਹਰਦੀਪ ਕੌਰ ਦੀ ਮਾਂ ਕਮਲਜੀਤ ਕੌਰ ਦੇ ਬਿਆਨ ’ਤੇ ਪ੍ਰੇਮੀ ਤੇ ਸਾਥੀ ਕੋਚ ਪਿੰਡ ਜੰਡਿਆਲਾ ਵਾਸੀ ਅਰੁਣਦੀਪ ਸਿੰਘ ਉਰਫ ਅਰੁਣ ਖ਼ਿਲਾਫ਼ ਖੁਦਕੁਸ਼ੀ ਲਈ ਉਕਸਾਉਣ ਦਾ ਮਾਮਲਾ ਦਰਜ ਕਰ ਲਿਆ ਹੈ। ਮਾਮਲਾ ਦਰਜ ਹੋਣ ਤੋਂ ਬਾਅਦ ਮੁਲਜ਼ਮ ਫਰਾਰ ਹੋ ਗਿਆ ਹੈ। ਅਰੁਣ ਦੀ ਭਾਲ ’ਚ ਪੁਲਿਸ ਨੇ ਦੋ ਟੀਮਾਂ ਬਣਾ ਕੇ ਵੱਖ-ਵੱਖ ਥਾਂ ਭੇਜੀਆਂ ਹਨ। ਉਥੇ ਪੁਲਿਸ ਦੀ ਜਾਂਚ ’ਚ ਸਾਹਮਣੇ ਆਇਆ ਸੀ ਕਿ ਮਹਿਲਾ ਕੋਚ ਨੇ ਖੁਦਕੁਸ਼ੀ ਤੋਂ ਪਹਿਲਾਂ ਮੁਲਜ਼ਮ ਨਾਲ ਮੋਬਾਈਲ ਫੋਨ ਉਤੇ ਗੱਲ ਵੀ ਕੀਤੀ ਸੀ ਤੇ ਮੈਸੇਜ ਵੀ ਹੋਏ ਸਨ। ਜਦੋਂ ਪੁਲਿਸ ਨੇ ਮ੍ਰਿਤਕਾ ਦਾ ਮੋਬਾਈਲ ਕਬਜ਼ੇ ’ਚ ਲਿਆ ਤਾਂ ਉਸ ਦੇ ਸਾਰੇ ਰਿਕਾਰਡ ਗਾਇਬ ਸਨ। ਅਜਿਹੇ ਵਿਚ ਪੁਲਿਸ ਨੇ ਉਸ ਦਾ ਮੋਬਾਈਲ ਫਾਰੈਂਸਿਕ ਜਾਂਚ ਲਈ ਭੇਜਿਆ ਹੈ, ਜਿਸ ਤੋਂ ਕਈ ਰਾਜ਼ ਖੁੱਲ੍ਹ ਸਕਦੇ ਹਨ।

Video Ad
Video Ad