9 ਲੋਕਾਂ ਦੀ ਮੌਤ, 100 ਜ਼ਖਮੀ
ਸਲਵਾਡੋਰ, 21 ਮਈ (ਹਮਦਰਦ ਨਿਊਜ਼ ਸਰਵਿਸ) : ਜਦੋਂ ਵੀ ਕਿਤੇ ਜ਼ਿਆਦਾ ਭੀੜ ਇਕੱਠੀ ਹੁੰਦੀ ਹੈ ਤਾਂ ਕੋਈ ਨਾ ਕੋਈ ਖ਼ਤਰਾ ਬਣਿਆ ਰਹਿੰਦਾ ਹੈ। ਇਸੇ ਦੌਰਾਨ ਭਗਦੜ ਮਚਣ ਦੀਆਂ ਘਟਨਾਵਾਂ ਵੀ ਲਗਾਤਾਰ ਵਧ ਰਹੀਆਂ ਨੇ। ਅੱਜ ਫਿਰ ਇੱਕ ਫੁੱਟਬਾਲ ਮੈਚ ਦੌਰਾਨ ਭਗਦੜ ਮਚ ਗਈ, ਜਿਸ ਕਾਰਨ ਸਟੇਡੀਅਮ ਦੇ ਐਂਟਰੀ ਗੇਟ ’ਤੇ ਭੀੜ ਨੇ 9 ਲੋਕ ਦਰੜ ਦਿੱਤੇ, ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਘਟਨਾ ’ਚ 100 ਲੋਕ ਜ਼ਖਮੀ ਹੋ ਗਏ, ਜਦਕਿ 500 ਲੋਕਾਂ ਦੀ ਜਾਨ ਬਚ ਗਈ। ਜ਼ਖਮੀਆਂ ਵਿੱਚੋਂ ਵੀ ਦੋ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।