Home ਤਾਜ਼ਾ ਖਬਰਾਂ ਬਜ਼ੁਰਗ ਔਰਤ ਦੀਆਂ ਵਾਲੀਆਂ ਖੋਹ ਰਹੇ ਲੁਟੇਰੇ ਸੀਸੀਟੀਵੀ ’ਚ ਕੈਦ

ਬਜ਼ੁਰਗ ਔਰਤ ਦੀਆਂ ਵਾਲੀਆਂ ਖੋਹ ਰਹੇ ਲੁਟੇਰੇ ਸੀਸੀਟੀਵੀ ’ਚ ਕੈਦ

0
ਬਜ਼ੁਰਗ ਔਰਤ ਦੀਆਂ ਵਾਲੀਆਂ ਖੋਹ ਰਹੇ ਲੁਟੇਰੇ ਸੀਸੀਟੀਵੀ ’ਚ ਕੈਦ

ਲੁਧਿਆਣਾ, 3 ਦਸੰਬਰ, ਹ.ਬ. : ਪੰਜਾਬ ਦੇ ਲੁਧਿਆਣਾ ਵਿੱਚ ਬਜ਼ੁਰਗ ਔਰਤਾਂ ਆਪਣੇ ਘਰਾਂ ਅਤੇ ਮੁਹੱਲਿਆਂ ਵਿੱਚ ਸੁਰੱਖਿਅਤ ਨਹੀਂ ਹਨ। ਸ਼ਹਿਰ ਵਿੱਚ ਅਪਰਾਧ ਦਾ ਗ੍ਰਾਫ ਦਿਨਂੋ ਦਿਨ ਵੱਧ ਰਿਹਾ ਹੈ। ਨਿਊ ਹਰਗੋਬਿੰਦ ਨਗਰ ’ਚ ਸੈਰ ਕਰਕੇ ਵਾਪਸ ਘਰ ਜਾ ਰਹੀ ਬਜ਼ੁਰਗ ਔਰਤ ਤੋਂ ਬਾਈਕ ਸਵਾਰ ਬਦਮਾਸ਼ਾਂ ਨੇ ਕੰਨਾਂ ਦੀਆਂ ਵਾਲੀਆਂ ਖੋਹ ਲਈਆਂ। ਮਹਿਲਾ ਗੁੱਜਰ ਕੌਰ ਨੇ ਦੱਸਿਆ ਕਿ ਉਸ ਦੀ ਭੈਣ ਮਨਜੀਤ ਕੌਰ ਦੀਆਂ ਅੱਖਾਂ ਦਾ ਅਪ੍ਰੇਸ਼ਨ ਹੋਇਆ ਸੀ। ਉਹ ਉਸ ਨਾਲ ਸੈਰ ਕਰਕੇ ਵਾਪਸ ਘਰ ਜਾ ਰਹੀ ਸੀ। ਦੋਵੇਂ ਭੈਣਾਂ ਆਪਣੀਆਂ ਗੱਲਾਂ ’ਚ ਰੁੱਝੀਆਂ ਹੋਈਆਂ ਸਨ ਕਿ ਪਿੱਛੇ ਤੋਂ ਇਕ ਨੌਜਵਾਨ ਆਇਆ, ਜਿਸ ਨੇ ਉਨ੍ਹਾਂ ਦੀ ਭੈਣ ਦਾ ਕੰਨ ਫੜ ਲਿਆ। ਜਦੋਂ ਤੱਕ ਉਹ ਆਪਣੇ ਆਪ ਨੂੰ ਸੰਭਾਲ ਸਕੀ, ਲੁਟੇਰਾ ਕੰਨਾਂ ਦੀਆਂ ਵਾਲੀਆਂ ਲੈ ਕੇ ਭੱਜ ਗਿਆ। ਅੱਗੇ ਉਸ ਦੇ ਦੂਜੇ ਸਾਥੀ ਨੇ ਮੋਟਰ ਸਾਈਕਲ ਸਟਾਰਟ ਕੀਤਾ ਹੋਇਆ ਸੀ। ਲੁਟੇਰਾ ਉਸ ’ਤੇ ਬੈਠ ਕੇ ਫਰਾਰ ਹੋ ਗਿਆ। ਗੁੱਜਰ ਕੌਰ ਨੇ ਦੱਸਿਆ ਕਿ ਲੁੱਟ-ਖੋਹ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਬਦਮਾਸ਼ਾਂ ਕੋਲ ਪਿਸਤੌਲ ਸੀ।