Home ਮੰਨੋਰੰਜਨ ਬਟਾਲਾ ਵਿਖੇ ਗਾਇਕੀ ਦੇ ਰੰਗੀਨ ਦਿਨ ਤੇ ਰੰਗਾ ਰੰਗ ਸ਼ਾਮ ਦੌਰਾਨ “ਪੰਜਾਬੀ ਸਟਾਰ ਐਵਾਰਡ”ਸਮਾਰੋਹ

ਬਟਾਲਾ ਵਿਖੇ ਗਾਇਕੀ ਦੇ ਰੰਗੀਨ ਦਿਨ ਤੇ ਰੰਗਾ ਰੰਗ ਸ਼ਾਮ ਦੌਰਾਨ “ਪੰਜਾਬੀ ਸਟਾਰ ਐਵਾਰਡ”ਸਮਾਰੋਹ

0

ਬਟਾਲਾ ,ਸ਼ਿਵ ਬਟਾਲਵੀ ਦਾ ਸ਼ਹਿਰ ਤੇ ਸ਼ਿਵ ਬਟਾਲਵੀ ਆਡੀਟੋਰੀਅਮ ਵਿਖੇ ਕੌਰ ਰਿਕਾਰਡਜ ਤੇ ਐਲਵਿਨ ਫ਼ਿਲਮਜ਼ ਨੇ ਲੱਖ ਦੀ ਗੱਲ ਕਰ ਦਿਖਾਈ ਜਦ ਵਿਜੇ ਮੱਟੂ ਤੇ ਸਤਨਾਮ ਉਮਰਪੁਰਾ ਦੋ ਇਨਸਾਨਾਂ ਦੀ ਜੋੜੀ ਨੇ ਵਿਸ਼ਾਲ ਗਾਇਕੀ ,ਸਾਹਿਤ ਸੱਭਿਆਚਾਰ ਤੇ ਫਿਲਮ ਦਾ ਸੰਗਮ ਕਰਵਾ ਇੱਕ ਯਾਦਗਾਰ ਸਮਾਰੋਹ ਕਰਵਾ ਦਿੱਤਾ।ਫਤਿਹਜੰਗ ਸਿੰਘ ਬਾਜਵਾ ਜਿਹੇ ਭਾਜਪਾ ਨੇਤਾ ਮੁੱਖ ਮਹਿਮਾਨ ਬਣ ਆਏ ਤੇ ਸੋਹਣੀਆ ਪੱਗਾਂ ਦੇ ,ਨਾਚ ਮੁਕਾਬਲੇ ਹੋਏ ਤੇ ਫਿਰ ਰੇਹਾਨਾ ਭੱਟੀ,ਬਲਵਿੰਦਰ ਜੁਗਨੂੰ,ਗੋਗੀ ਟਿਵਾਣਾ,ਬਲਵਿੰਦਰ ਜੁਗਨੂੰ ਤੇ ਕੁਲਦੀਪ ਰੰਧਾਵਾ ਦੀ ਗਾਇਕੀ ਨੇ ਸਰੋਤੇ ਸੰਤੁਸ਼ਟ ਕੀਤੇ।ਉਪਰੰਤ ਇਹਨਾਂ ਨਾਲ ਫਿਲਮੀ ਸੰਸਾਰ ਤੋਂ ਗੁਰਦੀਪ ਸੰਧੂ, ਅਸ਼ੋਕ ਮਲਹੋਤਰਾ,ਤੇਜੀ ਸੰਧੂ,ਸੀਮਾ ਸ਼ਰਮਾ,ਦਲੇਰ ਮਹਿਤਾ,ਮਨਜੀਤ ਕੌਰ,ਵਿਨੋਦ ਸ਼ਾਇਰ,ਕਲਾਸੀ ਰਾਮ ਸਾਹਿਤਕਾਰ ,ਜਗਦੀਸ਼ ਬਮਰਾਹ ਪੱਤਰਕਾਰ,ਅੰਮ੍ਰਿਤ ਪਵਾਰ ਫਿਲਮ ਪੀ ਆਰ ਜੀ ਪੰਜਾਬੀ ਦੀ ਰੁਪਾਲੀ ਸੰਧੂ,ਘੁੱਲੇ ਸ਼ਾਹ,ਕਾਂਸ਼ੀ ਰਾਮ ਚੰਨ,ਮਨੋਹਰ ਧਾਰੀਵਾਲ ਨੂੰ ਸਨਮਾਨਿਤ ਕੀਤਾ ਗਿਆ।ਵਿਜੇ ਮੱਟੂ ਨੇ ਲੋਹੇ ਦੇ ਸ਼ਹਿਰ ਬਟਾਲੇ ਨੂੰ ਫ਼ਿਲਮਾਂ ਤੇ ਗਾਇਕੀ ਦੀ ਰੰਗੀਨ ਧਰਤ ਬਣਾ ਦਿੱਤਾ ਜਿੱਥੇ ਪ੍ਰੀਤ ਦੇ ਨਾਚ ਨੇ ਸਬ ਨੂੰ ਨਚਾ ਦਿੱਤਾ।_ਅੰਮ੍ਰਿਤ ਪਵਾਰ