Home ਤਾਜ਼ਾ ਖਬਰਾਂ ਬਠਿੰਡਾ : ਆਈਲੈਟਸ ’ਚ ਫ਼ੇਲ੍ਹ ਹੋਣ ਕਾਰਨ ਨੌਜਵਾਨ ਨੇ ਲਿਆ ਫਾਹਾ

ਬਠਿੰਡਾ : ਆਈਲੈਟਸ ’ਚ ਫ਼ੇਲ੍ਹ ਹੋਣ ਕਾਰਨ ਨੌਜਵਾਨ ਨੇ ਲਿਆ ਫਾਹਾ

0
ਬਠਿੰਡਾ : ਆਈਲੈਟਸ ’ਚ ਫ਼ੇਲ੍ਹ ਹੋਣ ਕਾਰਨ ਨੌਜਵਾਨ ਨੇ ਲਿਆ ਫਾਹਾ

ਪਿੰਡ ਗਾਟਵਾਲੀ ਦਾ ਕੁਲਦੀਪ ਸਿੰਘ ਜਾਣਾ ਚਾਹੁੰਦਾ ਸੀ ਵਿਦੇਸ਼
ਰਾਮਾਂ ਮੰਡੀ, 18 ਜਨਵਰੀ, ਹ.ਬ. : ਰਾਮਾਂ ਮੰਡੀ ਦੇ ਪਿੰਡ ਗਾਟਵਾਲੀ ਵਿਚ ਇੱਕ 23 ਸਾਲਾ ਨੌਜਵਾਨ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਨੌਜਵਾਨ ਦੀ ਪਛਾਣ ਕੁਲਦੀਪ ਸਿੰਘ ਦੇ ਤੌਰ ’ਤੇ ਹੋਈ ਹੈ। ਜੋ ਵਿਦੇਸ਼ ਜਾਣਾ ਚਾਹੁੰਦਾ ਸੀ, ਦੋ ਵਾਰ ਆਈਲੈਟਸ ਦੇ ਪੇਪਰਾਂ ਵਿਚ ਫੇਲ੍ਹ ਹੋ ਗਿਆ ਸੀ। ਜਿਸ ਦੇ ਚਲਦਿਆਂ ਉਹ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਚਲ ਰਿਹਾ ਸੀ। ਪੁਲਿਸ ਨੇ ਮ੍ਰਿਤਕ ਦੇ ਘਰ ਵਾਲਿਆਂ ਦੇ ਬਿਆਨਾਂ ਦੇ ਅਨੁਸਾਰ ਧਾਰਾ 174 ਦੀ ਕਾਰਵਾਈ ਤੋਂ ਬਾਅਦ ਲਾਸ਼ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਘਰ ਵਾਲਿਆਂ ਨੂੰ ਸੌਂਪ ਦਿੱਤਾ। ਪਿੰਡ ਗਾਟਵਾਲੀ ਦੇ ਮਨਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦਾ ਰਹਿਣ ਵਾਲਾ 23 ਸਾਲ ਦਾ ਕੁਲਦੀਪ ਸਿੰਘ ਪੁੱਤਰ ਬੁਟਾ ਸਿੰਘ ਵਿਦੇਸ਼ ਜਾਣਾ ਚਾਹੁੰਦਾ ਸੀ।
ਇਸ ਦੇ ਲਈ ਉਹ ਆਈਲੈਟਸ ਦੀ ਪੜ੍ਹਾਈ ਕਰ ਰਿਹਾ ਸੀ। ਲੇਕਿਨ ਦੋ ਵਾਰ ਆਈਲੈਟਸ ਦੀ ਪ੍ਰੀਖਿਆ ਦੇਣ ਤੋਂ ਬਾਅਦ ਵੀ ਕੁਲਦੀਪ ਸਿੰਘ ਫੇਲ੍ਹ ਹੋ ਗਿਆ ਸੀ। ਇਸ ਤੋਂ ਪਹਿਲਾਂ ਵੀ ਕੁਲਦੀਪ ਸਿੰਘ ਫੌਜ ਵਿਚ ਭਰਤੀ ਹੋਣ ਦੇ ਲਈ ਦੋ ਵਾਰ ਗਿਆ ਸੀ। ਲੇਕਿਨ ਉਥੇ ਵੀ ਉਹ ਸਿਲੈਕਟ ਨਹੀਂ ਹੋ ਸਕਿਆ। ਜਿਸ ਦੇ ਚਲਦਿਆਂ ਉਹ ਮਾਨਸਿਕ ਤੌਰ ’ਤੇ ਪੇ੍ਰਸ਼ਾਨ ਕਰਨ ਲੱਗਾ ਸੀ। ਇਸੇ ਕਾਰਨ ਕੁਲਦੀਪ ਸਿੰਘ ਨੇ ਖੁਦਕੁਸ਼ੀ ਕਰ ਲਈ। ਪਰਵਾਰ ਦੇ ਲੋਕ ਮੰਗਲਵਾਰ ਨੂੰ ਕੁਲਦੀਪ ਸਿੰਘ ਨੂੰ ਲੱਭ ਰਹੇ ਸੀ ਲੇਕਿਨ ਜਦ ਉਹ ਨਹੀ ਮਿਲਿਆ ਤਾਂ ਪਿੰਡ ਦੇ ਗੁਰਦੁਆਰੇ ਵਿਚ ਅਨਾਊਂਸਮੈਂਟ ਵੀ ਕਰਵਾਈ ਗਈ। ਜਦ ਪਰਵਾਰ ਦੇ ਲੋਕ ਖੇਤ ਵਾਲੇ ਕਮਰੇ ਵਿਚ ਗਏ ਤਾਂ ਕਮਰੇ ਦੇ ਗਾਰਡਰ ਨਾਲ ਕੁਲਦੀਪ ਸਿੰਘ ਦੀ ਲਾਸ਼ ਲਟਕ ਰਹੀ ਸੀ। ਏਐਸਆਈ ਚਰਨਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਇਸ ਸਬੰਧ ਵਿਚ ਪਰਵਾਰ ਦੇ ਬਿਆਨਾਂ ਦੇ ਆਧਾਰ ’ਤੇ ਕਾਰਵਾਈ ਕੀਤੀ ਹੈ।