Home ਤਾਜ਼ਾ ਖਬਰਾਂ ਬਠਿੰਡਾ : ਡਾਂਸਰ ਨੂੰ ਗੋਲੀ ਮਾਰਨ ਵਾਲੇ ਨੂੰ ਹੋਈ 8 ਸਾਲ ਦੀ ਸਜ਼ਾ

ਬਠਿੰਡਾ : ਡਾਂਸਰ ਨੂੰ ਗੋਲੀ ਮਾਰਨ ਵਾਲੇ ਨੂੰ ਹੋਈ 8 ਸਾਲ ਦੀ ਸਜ਼ਾ

0


ਬਠਿੰਡਾ, 15 ਅਪ੍ਰੈਲ, ਹ.ਬ. : ਅਦਾਲਤ ਨੇ ਦੋਸ਼ੀ ਨੂੰ 8 ਸਾਲ ਦੀ ਕੈਦ ਅਤੇ ਪੰਜ ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਇਸ ਦੇ ਨਾਲ ਹੀ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਹ ਅਦਾਲਤ ਦੇ ਫੈਸਲੇ ਤੋਂ ਸੰਤੁਸ਼ਟ ਨਹੀਂ ਹਨ, ਉਹ ਇਸ ਮਾਮਲੇ ਨੂੰ ਹਾਈ ਕੋਰਟ ਵਿੱਚ ਲੈ ਕੇ ਜਾਣਗੇ। ਘਟਨਾ 3 ਦਸੰਬਰ 2016 ਦੀ ਹੈ। ਮੌੜ ਮੰਡੀ ਦੇ ਮੈਰਿਜ ਪੈਲੇਸ ’ਚ ਗਰੁੱਪ ਦੀਆਂ ਕੁੜੀਆਂ ਸਟੇਜ ’ਤੇ ਡਾਂਸ ਕਰ ਰਹੀਆਂ ਸਨ। ਜਦੋਂ ਕਿ ਬਾਰਾਤੀ ਸਟੇਜ ਦੇ ਹੇਠਾਂ ਨੱਚ ਰਹੇ ਸਨ। ਇਸ ਦੌਰਾਨ ਇੱਕ ਨੌਜਵਾਨ ਨੇ ਹਵਾ ਵਿੱਚ ਗੋਲੀ ਚਲਾ ਦਿੱਤੀ। ਜਿਸ ’ਚ ਸਟੇਜ ’ਤੇ ਡਾਂਸ ਕਰ ਰਹੀ ਮਲੋਟ ਦੀ ਰਹਿਣ ਵਾਲੀ ਕੁਲਵਿੰਦਰ ਕੌਰ ਉਰਫ ਜਾਨੂ ਦੇ ਸਿਰ ’ਚ ਗੋਲੀ ਲੱਗੀ। ਜਿਸ ’ਚ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਪੁਲਸ ਨੇ ਮ੍ਰਿਤਕਾ ਦੇ ਪਤੀ ਰਾਜਿੰਦਰ ਦੇ ਬਿਆਨਾਂ ’ਤੇ ਗੋਲੀ ਚਲਾਉਣ ਵਾਲੇ ਲੱਕੀ ਗੋਇਲ ਉਰਫ਼ ਬਿੱਲਾ ਸਮੇਤ 4 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਸੀ। ਸੈਸ਼ਨ ਅਦਾਲਤ ਨੇ ਲੱਕੀ ਗੋਇਲ ਨੂੰ 8 ਸਾਲ ਦੀ ਕੈਦ ਅਤੇ 5 ਹਜ਼ਾਰ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਦੂਜੇ ਪਾਸੇ ਮ੍ਰਿਤਕ ਦੀ ਭੈਣ ਰਾਜਵਿੰਦਰ ਕੌਰ ਅਤੇ ਜੀਜਾ ਰਵੀ ਕੁਮਾਰ ਨੇ ਅਦਾਲਤ ਦੇ ਇਸ ਫੈਸਲੇ ਖਿਲਾਫ ਹਾਈ ਕੋਰਟ ਜਾਣ ਦਾ ਐਲਾਨ ਕੀਤਾ ਹੈ