
ਪੁਲਿਸ ਕਮਿਸ਼ਨਰ ਕੌਸਤੁਭ ਸ਼ਰਮਾ ਵਲੋਂ ਪੋਰਟਲ ਲਾਂਚ
ਲੁਧਿਆਣਾ, 29 ਜੁਲਾਈ, ਹ.ਬ. : ਪੁਲਿਸ ਕਮਿਸ਼ਨਰ ਕੌਸਤੁਭ ਸ਼ਰਮਾ ਨੇ ਜਨ ਸ਼ਿਕਾਇਤ ਪੋਰਟਲ ਲਾਂਚ ਕੀਤਾ ਜਿੱਥੇ ਲੋਕ ਅਪਣੀ ਸ਼ਿਕਾਇਤਾਂ ਦੀ ਸਥਿਤੀ ਟਰੈਕ ਕਰ ਸਕਦੇ ਹਨ। ਇਸ ਦੇ ਲਈ ਸ਼ਿਕਾਇਤਕਰਤਾਵਾਂ ਨੂੰ ਪੋਰਟਲ ’ਤੇ ਲਾਗ ਇਨ ਕਰਨਾ ਹੋਵੇਗਾ। ਪਹਿਲਾਂ ਲੋਕ ਅਪਣੀ ਸ਼ਿਕਾਇਤਾਂ ਦੀ ਸਥਿਤੀ ਜਾਣਨ ਲਈ ਪੁਲਿਸ ਥਾਣਿਆਂ, ਪੁਲਿਸ ਚੌਕੀਆਂ ਅਤੇ ਅਧਿਕਾਰੀਆਂ ਦੇ ਦਫ਼ਤਰਾਂ ਵਿਚ ਜਾਂਦੇ ਸੀ, ਲੇਕਿਨ ਹੁਣ ਲੋਕਾਂ ਨੂੰ ਥਾਣਿਆਂ ਦੇ ਚੱਕਰ ਨਹੀਂ ਲਗਾਉਣੇ ਪੈਣਗੇ।
ਪੁਲਿਸ ਦੇ ਕੋਲ ਪਹਿਲਾਂ ਤੋਂ ਹੀ ਇੱਕ ਈਮੇਲ ਅਕਾਊਂਟ ਹੈ ਜਿੱਥੇ ਲੋਕ ਅਪਣੀ ਸ਼ਿਕਾਇਤ ਅਤੇ ਸੁਝਾਅ ਈਮੇਲ ਕਰ ਸਕਦੇ ਹਨ। ਲੁਧਿਆਣਾ ਪੁਲਿਸ ਨੇ ਵਟਸਐਪ ਦੇ ਜ਼ਰੀਏ ਸ਼ਿਕਾਇਤਾਂ ਪ੍ਰਾਪਤ ਕਰਨ ਦੇ ਲਈ ਮੋਬਾਈਲ ਨੰਬਰ 78370-18501 ਵੀ ਲਾਂਚ ਕੀਤਾ। ਲੋਕ ਇਸ ਨੰਬਰ ਤੇ ਡਰੱਗ ਤਸਕਰਾਂ ਅਤੇ ਬਦਮਾਸ਼ਾਂ ਦੇ ਬਾਰੇ ਵਿਚ ਪੁਲਿਸ ਨੂੰ ਦੱਸ ਸਕਦੇ ਹਨ।