Home ਪੰਜਾਬ ਬਦਮਾਸ਼ਾਂ ਨੇ ਕਾਰ ਸਵਾਰ ਸੁਨਿਆਰੇ ਦੇ ਡਰਾਈਵਰ ਅਤੇ ਔਰਤ ਨਾਲ ਕੀਤੀ ਲੁੱਟ-ਖੋਹ

ਬਦਮਾਸ਼ਾਂ ਨੇ ਕਾਰ ਸਵਾਰ ਸੁਨਿਆਰੇ ਦੇ ਡਰਾਈਵਰ ਅਤੇ ਔਰਤ ਨਾਲ ਕੀਤੀ ਲੁੱਟ-ਖੋਹ

0
ਬਦਮਾਸ਼ਾਂ ਨੇ ਕਾਰ ਸਵਾਰ ਸੁਨਿਆਰੇ ਦੇ ਡਰਾਈਵਰ ਅਤੇ ਔਰਤ ਨਾਲ ਕੀਤੀ ਲੁੱਟ-ਖੋਹ

ਮੋਗਾ, 26 ਮਾਰਚ, ਹ.ਬ. : ਨੈਸ਼ਨਲ ਹਾਈਵੇ ਸਥਿਤ ਸਰਸੌਦ ਬਿਚਪੜੀ ਪਿੰਡ ਦੇ ਕੋਲ ਸ਼ਾਮ ਕਰੀਬ ਸਾਢੇ ਸੱਤ ਵਜੇ ਲੁੱਟ ਦੀ ਵੱਡੀ ਵਾਰਦਾਤ ਵਾਪਰ ਗਈ। ਇਸ ਵਿਚ ਇੱਕ ਕਿਲੋ ਸੋਨਾ ਅਤੇ 25 ਲੱਖ ਦੀ ਲੁੱਟ ਦਾ ਦਾਅਵਾ ਕੀਤਾ ਜਾ ਰਿਹਾ ਹੈ। ਜਾਣਕਾਰੀ ਦੇ ਅਨੁਸਾਰ ਹਿਸਾਰ ਦੀ ਰਾਜਗੁਰੂ ਮਾਰਕਿਟ ਤੋਂ ਪੰਜਾਬ ਦੇ ਮੋਗਾ ਜ਼ਿਲ੍ਹੇ ਦੇ ਸੁਨਿਆਰੇ ਦਾ ਸੋਨਾ ਲੈ ਕੇ ਆ ਰਹੇ ਡਰਾਈਵਰ ਦੀ ਗੱਡੀ ਨੂੰ ਚਾਰ ਬਦਮਾਸ਼ਾਂ ਨੇ ਗੱਡੀ ਅੜਾ ਕੇ ਲੁੱਟਖੋਹ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਸੂਚਨਾ ਤੋਂ ਬਾਅਦ ਬਰਵਾਲਾ ਥਾਣਾ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ।
ਨੈਸ਼ਨਲ ਹਾਈਵੇ 52 ’ਤੇ ਟੋਲ ਪਲਾਜ਼ਾ ਦੇ ਕੋਲ ਸਰਸੌਦ ਬਿਚਪੜੀ ਪਿੰਡ ਬਰੇਕਰ ’ਤੇ ਹਿਸਾਰ ਵਲੋਂ ਆ ਰਹੀ ਫਾਰਚੂਨਰ ਗੱਡੀ ਨੂੰ ਲੁਟੇਰਿਆਂ ਨੇ ਰੋਕ ਲਿਆ। ਇਸ ਵਿਚ ਇੱਕ ਔਰਤ ਅਤੇ ਇੱਕ ਪੁਰਸ਼ ਸਵਾਰ ਸੀ। ਜਿਨ੍ਹਾਂ ਨਾਲ ਵਾਰਦਾਤ ਹੋਈ ਹੈ। ਘਟਨਾ ਤੋਂ ਬਾਅਦ ਪੁਲਿਸ ਨੇ ਖੇਤਰ ਵਿਚ ਨਾਕਾ ਲਾਇਆ, ਲੇਕਿਨ ਬਦਮਾਸ਼ਾਂ ਦਾ ਦੇਰ ਰਾਤ ਤੱਕ ਕੋਈ ਸੁਰਾਗ ਨਹੀਂ ਮਿਲਿਆ। ਪੁਲਿਸ ਨੇ ਗੱਡੀ ਚਾਲਕ ਅਤੇ ਔਰਤ ਕੋਲੋਂ ਵੀ ਮਾਮਲੇ ਦੀ ਸਹੀ ਜਾਣਕਾਰੀ ਲਈ ਪੁਛਗਿੱਛ ਕਰ ਰਹੀ ਹੈ। ਹਾਲਾਂਕਿ ਪੁਲਿਸ ਨੇ ਅਧਿਕਾਰਕਤ ਤੌਰ ’ਤੇ ਕੋਈ ਜਾਣਕਾਰੀ ਨਹੀਂ ਦਿੱਤੀ।
ਵਾਰਦਾਤ ਤੋ ਬਾਅਦ ਜਿਵੇਂ ਹੀ ਪਿੰਡ ਵਾਸੀਆਂ ਦੀ ਭੀੜ ਘਟਨ ਸਥਾਨ ’ਤੇ ਪਹੁੰਚੀ ਤਾਂ ਗੱਡੀ ਦੇ ਅੰਦਰ ਨੋਟਾਂ ਦੇ ਬੰਡਲ ਅਤੇ ਜਵੈਲਰੀ ਦੇਖ ਕੇ ਪਿੰਡ ਵਾਸੀਆਂ ਦੇ ਹੋਸ਼ ਉਡ ਗਏ। ਉਨ੍ਹਾਂ ਦਾ ਕਹਿਣਾ ਹੈ ਕਿ ਇੰਨੀ ਜ਼ਿਆਦਾ ਜਵੈਲਰੀ ਅਤੇ ਨਕਦੀ ਉਨ੍ਹਾਂ ਨੇ ਪਹਿਲੀ ਵਾਰ ਦੇਖੀ। ਬਰਨਾਲਾ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਜੋ ਤੱਥ ਸਾਹਮਣੇ ਆਉਗੇ ਉਸ ਹਿਸਾਬ ਨਾਲ ਕਾਰਵਾਈ ਕੀਤੀ ਜਾਵੇਗੀ।