Home ਤਾਜ਼ਾ ਖਬਰਾਂ ਬਰਾਜ਼ੀਲ ਦੇ ਸਕੂਲਾਂ ਵਿਚ ਗੋਲੀਬਾਰੀ, 3 ਮੌਤਾਂ, 11 ਜ਼ਖ਼ਮੀ

ਬਰਾਜ਼ੀਲ ਦੇ ਸਕੂਲਾਂ ਵਿਚ ਗੋਲੀਬਾਰੀ, 3 ਮੌਤਾਂ, 11 ਜ਼ਖ਼ਮੀ

0
ਬਰਾਜ਼ੀਲ ਦੇ ਸਕੂਲਾਂ ਵਿਚ ਗੋਲੀਬਾਰੀ, 3 ਮੌਤਾਂ, 11 ਜ਼ਖ਼ਮੀ

ਬਰਾਜ਼ੀਲੀਆ, 26 ਨਵੰਬਰ, ਹ.ਬ. : ਬ੍ਰਾਜ਼ੀਲ ’ਚ ਇਕ ਸ਼ੂਟਰ ਨੇ ਦੋ ਸਕੂਲਾਂ ’ਚ ਦਾਖਲ ਹੋ ਕੇ ਗੋਲੀਬਾਰੀ ਕੀਤੀ। ਹਮਲੇ ਵਿੱਚ ਦੋ ਅਧਿਆਪਕਾਂ ਅਤੇ ਇੱਕ ਵਿਦਿਆਰਥੀ ਦੀ ਮੌਤ ਹੋ ਗਈ। 11 ਲੋਕਾਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ। ਸੀਐਨਐਨ ਦੀ ਰਿਪੋਰਟ ਮੁਤਾਬਕ ਹਮਲਾਵਰ ਨੇ ਬੁਲੇਟਪਰੂਫ਼ ਜੈਕੇਟ ਪਾਈ ਹੋਈ ਸੀ। ਪੁਲਿਸ ਨੇ ਦੱਸਿਆ, ਹਮਲਾ ਐਸਪੀਰੀਟੋ ਸੈਂਟੋ ਸੂਬੇ ਦੇ ਆਰਾਕਰੂਜ਼ ਸ਼ਹਿਰ ਵਿੱਚ ਹੋਇਆ। ਹਮਲਾਵਰ ਦੀ ਉਮਰ ਕਰੀਬ 16 ਸਾਲ ਹੈ। ਉਹ ਸੈਮੀ-ਆਟੋਮੈਟਿਕ ਬੰਦੂਕ ਲੈ ਕੇ ਸਕੂਲ ਅੰਦਰ ਦਾਖਲ ਹੋਇਆ ਅਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਉਸ ਨੇ ਆਪਣਾ ਇੱਕ ਮਾਸਕ ਅਤੇ ਫੌਜੀ ਕੱਪੜੇ ਪਾਏ ਹੋਏ ਸਨ। ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਸਕੂਲ ਵਿੱਚ ਲੱਗੇ ਸੀਸੀਟੀਵੀ ਕੈਮਰੇ ਦੀ ਫੁਟੇਜ ਸਾਹਮਣੇ ਆਈ ਹੈ। ਇਸ ’ਚ ਹਮਲਾਵਰ ਨਜ਼ਰ ਆ ਰਿਹਾ ਹੈ। ਉਹ ਇੱਕ ਅਜੀਬ ਫੌਜੀ ਵਰਦੀ ਵਰਗਾ ਦਿਖਾਈ ਦਿੰਦਾ ਹੈ, ਉਸ ਨੇ ਆਪਣਾ ਚਿਹਰਾ ਢਕਣ ਲਈ ਮਾਸਕ ਪਾਇਆ ਹੋਇਆ ਹੈ। ਉਹ ਗੇਟ ਦਾ ਤਾਲਾ ਤੋੜ ਕੇ ਸਕੂਲ ਵਿੱਚ ਦਾਖ਼ਲ ਹੋਇਆ। ਇੱਥੇ ਜਿਵੇਂ ਹੀ ਉਹ ਅਧਿਆਪਕਾਂ ਦੇ ਕਮਰੇ ਵਿੱਚ ਗਿਆ ਤਾਂ ਉਸ ਨੇ ਗੋਲੀਆਂ ਚਲਾ ਦਿੱਤੀਆਂ। ਇਸ ਤੋਂ ਬਾਅਦ ਉਹ ਕਿਸੇ ਹੋਰ ਸਕੂਲ ਵਿੱਚ ਚਲਾ ਜਾਂਦਾ ਹੈ। ਜਿੱਥੇ ਉਸ ਨੇ ਫਾਇਰਿੰਗ ਕਰਦੇ ਹੋਏ ਕਈ ਲੋਕਾਂ ਨੂੰ ਜ਼ਖਮੀ ਕਰ ਦਿੱਤਾ।
ਇੱਕ ਅਫ਼ਸਰ ਨੇ ਦੱਸਿਆ ਕਿ ਹਮਲਾਵਰ ਦਾ ਪਿਤਾ ਪੁਲਿਸ ਵਿੱਚ ਹੈ। ਉਸ ਦੀ ਬੰਦੂਕ ਤੋਂ ਗੋਲੀਬਾਰੀ ਕੀਤੀ ਗਈ। ਉਨ੍ਹਾਂ ਕਿਹਾ 16 ਸਾਲਾ ਹਮਲਾਵਰ ਦਾ ਪਿਤਾ ਪੁਲਿਸ ਸਰਵਿਸ ਵਿੱਚ ਹੈ। ਹਮਲਾਵਰ ਕੋਲ ਦੋ ਬੰਦੂਕਾਂ ਸਨ, ਜੋ ਉਸ ਦੇ ਪਿਤਾ ਦੀਆਂ ਸਨ। ਇਨ੍ਹਾਂ ਵਿੱਚੋਂ ਇੱਕ ਸਰਵਿਸ ਗੰਨ ਸੀ ਅਤੇ ਇੱਕ ਪ੍ਰਾਈਵੇਟ ਬੰਦੂਕ ਸੀ। ਉਸ ਨੇ ਸੋਚ ਸਮਝ ਕੇ ਇਸ ਹਮਲੇ ਨੂੰ ਅੰਜਾਮ ਦਿੱਤਾ। ਉਹ ਤਾਲਾ ਤੋੜ ਕੇ ਅਤੇ ਗਾਰਡਾਂ ਦੀਆਂ ਨਜ਼ਰਾਂ ਤੋਂ ਬਚ ਕੇ ਆਸਾਨੀ ਨਾਲ ਅੰਦਰ ਦਾਖ਼ਲ ਹੋ ਗਿਆ।