ਬਰਾਜ਼ੀਲ ਵਿਚ ਰਿਕਾਰਡ ਇੱਕ ਦਿਨ ’ਚ 97 ਹਜ਼ਾਰ ਤੋਂ ਜ਼ਿਆਦਾ ਕੋਰੋਨਾ ਦੇ ਮਰੀਜ਼ ਮਿਲੇ

ਨਵੀਂ ਦਿੱਲੀ, 26 ਮਾਰਚ, ਹ.ਬ. : ਦੁਨੀਆ ਭਰ ਵਿਚ ਕੋਰੋਨਾ ਦੀ ਨਵੀਂ ਲਹਿਰ ਨੇ ਸਾਰਿਆਂ ਦੀ ਚਿੰਤਾ ਵਧਾ ਦਿੱਤੀ ਹੈ। ਸਭ ਤੋਂ ਬੁਰੇ ਹਾਲਾਤ ਬਰਾਜ਼ੀਲ ਦੇ ਹਨ। ਇੱਥੇ ਪਿਛਲੇ 24 ਘੰਟੇ ਵਿਚ ਰਿਕਾਰਡ 97 ਹਜ਼ਾਰ 586 ਕੇਸ ਆਏ। ਇਸ ਦੌਰਾਨ 2639 ਲੋਕਾਂ ਦੀ ਮੌਤ ਵੀ ਹੋਈ।
ਇੱਥੇ ਨਵੇਂ ਕੇਸਾਂ ਦੇ ਮਾਮਲੇ ਵਿਚ ਬੀਤੇ ਦਿਨ ਦਾ ਅੰਕੜਾ ਕੋਰੋਨਾ ਮਹਾਮਾਰੀ ਦੀ ਸ਼ੁਰੂਆਤ ਤੋਂ ਹੁਣ ਤੱਕ ਦਾ ਸਭ ਤੋਂ ਵੱਡਾ ਅੰਕੜਾ ਹੈ। ਅਮਰੀਕਾ ਤੋਂ ਬਾਅਦ ਬਰਾਜ਼ੀਲ ਵਿਚ ਹੀ ਸਭ ਤੋਂ ਜ਼ਿਆਦਾ ਲੋਕ ਕੋਰੋਨਾ ਦੀ ਲਪੇਟ ਵਿਚ ਆਏ ਹਨ। ਇਸ ਮਾਮਲੇ ਵਿਚ ਭਾਰਤ ਤੀਜੇ ਨੰਬਰ ’ਤੇ ਹੈ।
ਅਮਰੀਕਾ ਦੀ ਦਵਾਈ ਕੰਪਨੀ ਫਾਈਜ਼ਰ ਅਤੇ ਜਰਮਨ ਬਾਇਓਐਨਟੈਕ ਨੇ ਅਮਰੀਕਾ ਵਿਚ 12 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਲਈ ਕੋਰੋਨਾ ਵੈਕਸੀਨ ਦਾ ਟਰਾਇਲ ਸ਼ੁਰੂ ਕਰ ਦਿੱਤਾ ਹੈ। ਕੰਪਨੀ ਨੇ ਉਮੀਦ ਜਤਾਈ ਕਿ ਅਗਲੇ ਸਾਲ ਦੇ ਸ਼ੁਰੂ ਤੱਕ ਇਸ ਉਮਰ ਵਰਗ ਦੇ ਬੱਚਿਆਂ ਦੇ ਲਈ ਵੈਕਸੀਨ ਉਪਲਬਧ ਹੋ ਜਾਵੇ।
ਅਮਰੀਕਾ ਵਿਚ ਪਿਛਲੇ ਸਾਲ ਦਸੰਬਰ ਵਿਚ ਫਾਈਜ਼ਰ ਦੀ ਵੈਕਸੀਨ ਨੂੰ ਐਮਰਜੰਸੀ ਅਪਰੂਵਲ ਦਿੱਤੀ ਗਈ ਸੀ। ਫਿਲਹਾਲ ਇਸ ਵੈਕਸੀਨ ਦੀ ਡੋਜ਼ 16 ਅਤੇ ਇਸ ਤੋਂ ਜ਼ਿਆਦਾ ਉਮਰ ਦੇ ਲੋਕਾਂ ਨੂੰ ਦਿੱਤੀ ਜਾ ਰਹੀ ਹੈ। ਅਮਰੀਕਾ ਵਿਚ ਲੋਕਾਂ ਨੂੰ ਬੁਧਵਾਰ ਸਵੇਰ ਤੱਕ ਕਰੀਬ 6.60 ਕਰੋੜ ਡੋਜ਼ ਦਿੱਤੀ ਜਾ ਚੁੱਕੀ ਹੈ।
ਇਸ ਤੋਂ ਪਹਿਲਾਂ ਇਸੇ ਹਫਤੇ ਮਾਡਰਨਾ ਨੇ ਅਮਰੀਕਾ ਵਿਚ ਬੱਚਿਆਂ ’ਤੇ ਕੋਰੋਨਾ ਵੈਕਸੀਨ ਦਾ ਟਰਾਇਲ ਸ਼ੁਰੂ ਕੀਤਾ ਸੀ। ਇਸ ਦੇ ਤਹਿਤ ਅਮਰੀਕਾ ਅਤੇ ਕੈਨੇਡਾ ਵਿਚ 6 ਮਹੀਨੇ ਤੋਂ 11 ਸਾਲ ਤੱਕ ਦੇ 6750 ਬੱਚਿਆਂ ਨੂੰ ਟਰਾਇਲ ਦੇ ਲਈ ਰਜਿਸਟਰਡ ਕੀਤਾ ਗਿਆ ਹੈ। ਮਾਡਰਨਾ ਦੀ ਵੈਕਸੀਨ ਦੇ Îਇਸ ਟਰਾਇਲ ਵਿਚ ਇਸ ਗੱਲ ਦਾ ਪਤਾ ਲਾਇਆ ਜਾ ਰਿਹਾ ਕਿ ਕੀ ਕੋਰੋਨਾ ਦੇ ਸੰਪਰਕ ਵਿਚ ਆੳਣ ’ਤੇ ਵੈਕਸੀਨ ਬੱਚਿਆਂ ਵਿਚ ਉਸ ਤੋਂ ਸੁਰੱਖਿਆ ਕਰਨ ਦੀ ਸਮਰਥਾ ਵਿਕਸਿਤ ਕਰ ਪਾਉਂਦੀ ਹੈ? ਇਹ ਟਰਾਇਲ ਅਮਰੀਕਾ ਦੇ ਨੈਸ਼ਨਲ ਐਲਰਜੀ ਅਤੇ ਇੰਫੈਕਿਸਅਸ ਡਿਜ਼ੀਜ਼ ਇੰਸਟੀਚਿਊਟ ਦੇ ਨਾਲ ਮਿਲ ਕੇ ਕੀਤਾ ਜਾ ਰਿਹਾ ਹੈ।

Video Ad
Video Ad