ਬਰਾਜ਼ੀਲ ਵਿਚ 24 ਘੰਟੇ ਦੌਰਾਨ ਹੋਈਆਂ 3600 ਮੌਤਾਂ

ਨਿਊਯਾਰਕ, 27 ਮਾਰਚ, ਹ.ਬ. : ਦੁਨੀਆ ਭਰ ਵਿਚ ਕੋਰੋਨਾ ਮਾਮਲੇ ਲਗਾਤਾਰ ਵਧ ਰਹੇ ਹਨ। ਬਰਾਜ਼ੀਲ ਵਿਚ ਹਾਲਾਤ ਖਰਾਬ ਹੁੰਦੇ ਜਾ ਰਹੇ ਹਨ। ਇੱਥੇ ਬੀਤੇ 24 ਘੰਟੇ ਵਿਚ ਕੋਰੋਨਾ ਦੇ 82,558 ਮਾਮਲੇ ਸਾਹਮਣੇ ਆਏ ਹਨ। ਇਸ ਦੌਰਾਨ 3600 ਲੋਕਾਂ ਦੀ ਮੌਤ ਵੀ ਹੋਈ। ਇਹ ਮਹਾਮਾਰੀ ਦੀ ਸ਼ੁਰੂਆਤ ਤੋਂ ਹੁਣ ਤੱਕ ਇੱਕ ਦਿਨ ਵਿਚ ਹੋਈ ਮੌਤਾਂ ਦਾ ਸਭ ਤੋਂ ਵੱਡਾ ਅੰਕੜਾ ਹੈ। ਉਧਰ ਜਰਮਨੀ ਨੇ ਗੁਆਂਢੀ ਦੇਸ਼ਾਂ ਦੇ ਲਈ ਟਰੈਵਲ ਵਾਰਨਿੰਗ ਜਾਰੀ ਕਰ ਦਿੱਤੀ। ਜਰਮਨੀ ਨੇ ਫਰਾਂਸ, ਆਸਟ੍ਰੀਆ, ਡੈਨਮਾਰਕ ਅਤੇ ਚੈਕ ਗਣਰਾਜ ਜਿਹੇ ਯੂਰਪੀ ਦੇਸ਼ਾਂ ਦੇ ਲਈ ਕੋਰੋਨਾ ਦੇ ਵਧਦੇ ਮਾਮਲਿਆਂ ਦੇ ਤਹਿਤ ਸਖਤੀ ਵਧਾਉਣ ਦਾ ਫੈਸਲਾ ਕੀਤਾ। ਇਨ੍ਹਾਂ ਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਦੇ ਲਈ 48 ਘੰਟੇ ਤੋਂ ਘੱਟ ਪੁਰਾਣੀ ਕੋਰੋਨਾ ਦੀ ਨੈਗਟਿਵ ਰਿਪੋਰਟ ਅਤੇ ਦਸ ਦਿਨ ਦਾ ਕਵਾਰੰਟਾਈਨ ਜ਼ਰੂਰੀ ਕਰ ਦਿੱਤਾ ਗਿਆ ਹੈ। ਇਟਲੀ ਸਰਕਾਰ ਉਨ੍ਹਾਂ ਹੈਲਥ ਕੇਅਰ ਵਰਕਰਾਂ ਦੇ ਖ਼ਿਲਾਫ਼ ਐਕਸ਼ਨ ਲੈਣ ਦੀ ਤਿਆਰੀ ਵਿਚ ਹੈ ਜਿਨ੍ਹਾਂ ਨੇ ਕੋਰੋਨਾ ਦੇ ਖ਼ਿਲਾਫ਼ ਵੈਕਸੀਨੇਸ਼ਨ ਵਿਚ ਹਿੱਸਾ ਲੈਣ ਤੋਂ ਮਨ੍ਹਾ ਕਰ ਦਿੱਤਾ ਸੀ। ਪਿਛਲੇ 24 ਘੰਟੇ ਵਿਚ ਦੁਨੀਆ ਭਰ ਵਿਚ 6.18 ਲੱਖ ਲੋਕਾਂ ਵਿਚ ਕੋਰੋਨਾ ਦੀ ਪੁਸ਼ਟੀ ਹੋਈ। ਇਸ ਦੌਰਾਨ 11 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋਈ।

Video Ad
Video Ad