Home ਕੈਨੇਡਾ ਬਰੈਂਪਟਨ ’ਚ 3 ਜੂਨ ਨੂੰ ਪਵੇਗੀ ਕਬੱਡੀ

ਬਰੈਂਪਟਨ ’ਚ 3 ਜੂਨ ਨੂੰ ਪਵੇਗੀ ਕਬੱਡੀ

0


ਸੰਦੀਪ ਨੰਗਲ ਅੰਬੀਆਂ ਨੂੰ ਸਮਰਪਤ ਟੂਰਨਾਮੈਂਟ
ਚੋਟੀ ਦੀਆਂ 7 ਟੀਮਾਂ ਲੈਣਗੀਆਂ ਭਾਗ
ਬਰੈਂਪਟਨ, 19 ਮਈ (ਹਮਦਰਦ ਨਿਊਜ਼ ਸਰਵਿਸ) :
ਵਿਦੇਸ਼ੀ ਧਰਤੀ ’ਤੇ ਜਾ ਕੇ ਵੀ ਪੰਜਾਬੀ ਆਪਣੀ ਮਾਂ ਖੇਡ ਕਬੱਡੀ ਨੂੰ ਨਹੀਂ ਭੁੱਲਦੇ। ਸਮੇਂ-ਸਮੇਂ ’ਤੇ ਕੈਨੇਡਾ ਵਿੱਚ ਟੂਰਨਾਮੈਂਟ ਕਰਵਾਏ ਜਾਂਦੇ ਨੇ। ਇਸੇ ਦੇ ਚਲਦਿਆਂ ਮੈਟਰੋ ਪੰਜਾਬੀ ਸਪੋਰਟਸ ਕਲੱਬ ਵੱਲੋਂ ਬਰੈਂਪਟਨ ਵਿਖੇ 3 ਜੂਨ ਨੂੰ ਕਬੱਡੀ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ ਚੋਟੀ ਦੀਆਂ 7 ਟੀਮਾਂ ਵਿਚਾਲੇ ਮੁਕਾਬਲਾ ਦੇਖਣ ਨੂੰ ਮਿਲੇਗਾ।
ਮੈਟਰੋ ਪੰਜਾਬੀ ਸਪੋਰਟਸ ਕਲੱਬ ਵੱਲੋਂ ਇਸ ਸੀਜ਼ਨ ਦਾ ਪਹਿਲਾ ਕਬੱਡੀ ਟੂਰਨਾਮੈਂਟ 3 ਜੂਨ ਦਿਨ ਸ਼ਨਿੱਚਰਵਾਰ ਨੂੰ ਸੀਏਏ ਸੈਂਟਰ 7575 ਕੈਨੇਡੀ ਰੋਡ ਬਰੈਂਪਟਨ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਟੂਰਨਾਮੈਂਟ ਵਿੱਚ ਕਬੱਡੀ ਫੈਡਰੇਸ਼ਨ ਆਫ਼ ਉਨਟਾਰੀਓ ਦੀਆਂ 7 ਚੋਟੀ ਦੀਆਂ ਟੀਮਾਂ ਭਾਗ ਲੈਣਗੀਆਂ।