ਤੇਜ਼ ਰਫ਼ਤਾਰ ਔਡੀ ਨਾਲ ਕਾਰ ਨੂੰ ਮਾਰੀ ਸੀ ਟੱਕਰ
ਦੋ ਔਰਤਾਂ ਹੋਈਆਂ ਸੀ ਗੰਭੀਰ ਜ਼ਖਮੀ
ਬਰੈਂਪਟਨ, 19 ਮਈ (ਹਮਦਰਦ ਨਿਊਜ਼ ਸਰਵਿਸ) : ਬੀਤੇ ਦਿਨੀਂ ਬਰੈਂਪਟਨ ’ਚ ਇੱਕ ਤੇਜ਼ ਰਫ਼ਤਾਰ ਔਡੀ ਗੱਡੀ ਨੇ ਸਫ਼ੇਦ ਰੰਗ ਦੀ ਇੱਕ ਕਾਰ ਨੂੰ ਭਿਆਨਕ ਟੱਕਰ ਮਾਰ ਦਿੱਤੀ ਸੀ। ਇਸ ਦੌਰਾਨ ਸਫੇਦ ਕਾਰ ਵਿੱਚ ਸਵਾਰ ਦੋ ਔਰਤਾਂ ਗੰਭੀਰ ਜ਼ਖਮੀ ਹੋ ਗਈਆਂ। ਇਸ ਮਾਮਲੇ ਵਿੱਚ ਪੁਲਿਸ ਨੇ ਹੁਣ ਔਡੀ ਗੱਡੀ ਦੇ ਡਰਾਈਵਰ ਨੂੰ ਗ੍ਰਿਫਤਾਰ ਕਰ ਲਿਆ, ਜਿਸ ਦੀ ਪਛਾਣ ਬਰੈਂਪਟਨ ਦੇ ਵਾਸੀ 21 ਸਾਲ ਦੇ ਬਲਦੀਪ ਸੰਧਰ ਵਜੋਂ ਹੋਈ।