ਠੱਗੀ ਮਗਰੋਂ ਕੈਨੇਡਾ ਛੱਡ ਕੇ ਹੋਇਆ ਫ਼ਰਾਰ
ਬਰੈਂਪਟਨ, 25 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧ) : ਬਰੈਂਪਟਨ ਦਾ ਇਕ ਫ਼ਾਰਮਾਸਿਸਟ ਐਸਟਰਾਜ਼ੈਨੇਕਾ ਨਾਲ 70 ਲੱਖ ਡਾਲਰ ਦੀ ਠੱਗੀ ਮਾਰ ਕੇ ਕੈਨੇਡਾ ਤੋਂ ਫ਼ਰਾਰ ਹੋ ਗਿਆ। ਅਦਾਲਤੀ ਦਸਤਾਵੇਜ਼ਾਂ ਮੁਤਾਬਕ ਐਮ.ਡੀ. ਹੈਲਥ ਫਾਰਮੇਸੀ ਦੇ ਮਾਲਕ ਸਾਮੇਹ ਸਾਦਿਕ ਨੇ ਦਵਾਈਆਂ ਦੀਆਂ ਝੂਠੀਆਂ ਪਰਚੀਆਂ ਦੇ ਆਧਾਰ ’ਤੇ ਠੱਗੀ ਨੂੰ ਅੰਜਾਮ ਦਿਤਾ ਜੋ ਕਿਸੇ ਡਾਕਟਰ ਵੱਲੋਂ ਲਿਖੀਆਂ ਹੀ ਨਹੀਂ ਗਈਆਂ ਸਨ। 2018 ਦੇ ਆਡਿਟ ਦੌਰਾਨ ਸਾਹਮਣੇ ਆਇਆ ਕਿ ਸਾਦਿਕ ਦੀ ਫਾਰਮੇਸੀ ਨੇ ਮਰੀਜ਼ਾਂ ਨੂੰ ਦਵਾਈਆਂ ਦੇਣ ਦੇ ਇਵਜ਼ ਵਿਚ ਐਸਟਰਾਜ਼ੈਨੇਕਾ ਤੋਂ 77 ਲੱਖ ਡਾਲਰ ਦੀ ਰਕਮ ਮੰਗੀ।