Home ਕੈਨੇਡਾ ਬਰੈਂਪਟਨ ਬਣਿਆ ਤੀਜਾ ਪੰਜਾਬ, ਤੀਆਂ-2023 ਨੇ ਲਗਾਈਆਂ ਰੌਣਕਾਂ

ਬਰੈਂਪਟਨ ਬਣਿਆ ਤੀਜਾ ਪੰਜਾਬ, ਤੀਆਂ-2023 ਨੇ ਲਗਾਈਆਂ ਰੌਣਕਾਂ

0


ਕਲਾਕਾਰਾਂ ਨੇ ਝੂਮਣ ਲਾ ਦਿੱਤੀਆਂ ਪੰਜਾਬਣ ਮੁਟਿਆਰਾਂ
ਬਰੈਂਪਟਨ, 16 ਮਈ (ਤਰਨਜੀਤ ਕੌਰ ਘੁੰਮਣ) :
ਪੰਜਾਬ ਚ ਭਾਵੇਂ ਤੀਆਂ ਨੂੰ ਅਜੇ ਸਮਾਂ ਹੈ ਪਰ ਬਰੈਂਪਟਨ ਇਸ ਵੇਲੇ ਤੀਜਾ ਪੰਾਜਬ ਬਣ ਚੁੱਕਿਆ ਹੈ। ਲਹਿੰਦੇ ਤੇ ਚੜ੍ਹਦੇ ਪੰਜਾਬ ਤੋਂ ਬਾਅਦ ਹੁਣ ਤੀਜੇ ਪੰਜਾਬ ਯਾਨਿ ਕਿ ਬਰੈਂਪਟਨ ਵਿੱਚ ਤੀਆਂ ਦੀਆਂ ਰੌਣਕਾਂ ਦੇਖਣ ਨੂੰ ਮਿਲੀਆਂ। ਬਰੈਂਪਟਨ ਦੇ ਕੁਈਨ ਮੈਨਰ ਵਿਖੇ ਹੋਏ ਤੀਆਂ 2023 ਵਿੱਚ ਵੱਡੀ ਗਿਣਤੀ ਵਿੱਚ ਪੰਜਾਬਣਾਂ ਨੇ ਸ਼ਿਰਕਤ ਕੀਤੀ।
ਤੀਆਂ 2023 ਦੇਖਣ ਆਈਆਂ ਮੁਟਿਆਰਾਂ ਦਾ ਕਹਿਣਾ ਸੀ ਕਿ ਉਹ ਇਸ ਮੇਲੇ ਦਾ ਕਾਫੀ ਸਮੇਂ ਤੋਂ ਇੰਤਜ਼ਾਰ ਕਰ ਰਹੀਆਂ ਸੀ । ਉਹਨਾਂ ਨੂੰ ਮਸਾਂ ਤਾਂ ਸੂਟ ਪਾਉਣ ਦਾ ਮੌਕਾ ਮਿਲਦਾ ਹੈ ਇਸ ਲਈ ਉਹ ਪੂਰੀ ਤਿਆਰੀ ਕਰ ਕੇ ਆਈਆਂ ਸੀ।
ਉੱਥੇ ਹੀ ਮੇਲੇ ਦੇ ਆਯੋਜਕਾਂ ਚੋਂ ਪ੍ਰਮੁੱਖ ਸ ਸਨਦੀਪ ਭੱਟੀ ਨੇ ਇਸ ਮੌਕੇ ਤੇ ਸਮੂਹ ਟੀਮ ਦਾ, ਸਪੋਂਸਰਾਂ ਦਾ ਤੇ ਖਾਸ ਤੌਰ ਤੇ ਮੇਲੇ ਵਿੱਚ ਟਿਕਟਾਂ ਲੈ ਕੇ ਸ਼ਿਰਕਤ ਕਰਨ ਪੁੱਜੀਆਂ ਭੈਣਾਂ ਦਾ, ਮਾਵਾਂ ਦਾ, ਧੀਆਂ ਦਾ ਧਨਵਾਦ ਕੀਤਾ ਜਿਹਨਾਂ ਦੀ ਬਦੌਲਤ ਇਹ ਮੇਲਾ ਇੰਨਾ ਸ਼ਾਨਦਾਰ ਹੋ ਨਬੜਿਆ।