
ਬਰੈਂਪਟਨ, 25 ਫ਼ਰਵਰੀ, ਹ.ਬ. : ਪਿਛਲੇ ਲੰਬੇ ਸਮੇਂ ਤੋਂ ਕੈਨੇਡਾ ਦੇ ਬਰੈਂਪਟਨ ਵਿਖੇ ਰਹਿਣ ਵਾਲੇ ਸ. ਗੁਰਬਚਨ ਸਿੰਘ ਬਾਸੀ ਦਾ ਬੀਤੇ ਦਿਨੀਂ ਬਰੈਂਪਟਨ ਵਿਖੇ 92 ਸਾਲ ਦੀ ਉਮਰ ’ਚ ਦਿਹਾਂਤ ਹੋ ਗਿਆ। ਉਹ ਪੰਜਾਬ ਵਿਚ ਜ਼ਿਲ੍ਹਾ ਜਲੰਧਰ ਦੇ ਪਿੰਡ ਦਾਦੂਵਾਲ ਦੇ ਰਹਿਣ ਵਾਲੇ ਸਨ। ਉਨ੍ਹਾਂ ਦਾ ਅੰਤਿਮ ਸਸਕਾਰ 25 ਫਰਵਰੀ 2023, ਦਿਨ ਸ਼ਨੀਵਾਰ ਨੂੰ ਬਾਅਦ ਦੁਪਹਿਰ 1 ਵਜੇ ਤੋਂ 3 ਵਜੇ ਤੱਕ ਬਰੈਂਪਟਨ ਕਿਰੀਮੇਸ਼ਨ ਐਂਡ ਵਿਜ਼ੀਟੇਸ਼ਨ ਸੈਂਟਰ ਵਿਖੇ ਕੀਤਾ ਜਾਵੇਗਾ। ਇਸ ਤੋਂ ਬਾਅਦ ਉਨ੍ਹਾਂ ਨਮਿਤ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ ਸ਼ਾਮੀਂ 4 ਵਜੇ ਤੋਂ 6 ਵਜੇ ਤੱਕ ਮੇਅ ਫੀਲਡ ਗੁਰਦੁਆਰਾ ਸਾਹਿਬ ਬਰੈਂਪਟਨ ਵਿਖੇ ਹੋਵੇਗੀ। ਸਵ: ਗੁਰਬਚਨ ਸਿੰਘ ਆਪਣੇ ਪਿੱਛੇ ਧਰਮ ਪਤਨੀ, ਪੋਤੀ ਅਤੇ ਪੋਤਰੇ ਚਰਨਕੰਵਲ ਸਿੰਘ ਨੂੰ ਛੱਡ ਗਏ। ਉਹ ਪੰਜਾਬੀ ਭਾਈਚਾਰੇ ਵਿਚ ਜਾਣੇ ਪਛਾਣੇ ਜਾਂਦੇ ਰਹੇ ਸਵ: ਸੁਖਦੇਵ ਸਿੰਘ ਬਾਸੀ ਦੇ ਪਿਤਾ ਜੀ ਸਨ।