ਪੁਲਿਸ ਨੇ ਸ਼ੱਕੀ ਨੂੰ ਕੀਤਾ ਗ੍ਰਿਫ਼ਤਾਰ
ਟੋਰਾਂਟੋ, 22 ਮਈ (ਵਿਸ਼ੇਸ਼ ਪ੍ਰਤੀਨਿਧ) : ਬਰੈਂਪਟਨ ਦੀ ਦਵਿੰਦਰ ਕੌਰ ਦੇ ਕਤਲ ਮਗਰੋਂ ਟੋਰਾਂਟੋ ਦੇ ਡਾਊਨ ਟਾਊਨ ਇਲਾਕੇ ਵਿਚ ਇਕ ਹੋਰ ਔਰਤ ਗੰਭੀਰ ਜ਼ਖ਼ਮੀ ਹਾਲਤ ਵਿਚ ਦਮ ਤੋੜ ਗਈ ਅਤੇ ਪੁਲਿਸ ਨੇ ਇਕ ਸ਼ਖਸ ਨੂੰ ਹਿਰਾਸਤ ਵਿਚ ਲਿਆ ਹੈ। ਟੋਰਾਂਟੋ ਪੁਲਿਸ ਨੇ ਕਿਹਾ ਕਿ ਮਰਨ ਵਾਲੀ ਔਰਤ ਅਤੇ ਗ੍ਰਿਫ਼ਤਾਰ ਸ਼ਖਸ ਦੋਵੇਂ ਇਕ-ਦੂਜੇ ਨੂੰ ਜਾਣਦੇ ਸਨ ਪਰ ਦੋਹਾਂ ਵਿਚਲੇ ਰਿਸ਼ਤੇ ’ਤੇ ਕੋਈ ਚਾਨਣਾ ਨਹੀਂ ਪਾਇਆ।