Home ਭਾਰਤ ਬਲੱਡ ਕੈਂਸਰ ਨਾਲ ਜੂਝ ਰਹੀ ਕਿਰਨ ਖੇਰ, ਮੁੰਬਈ ਵਿਚ ਚਲ ਰਿਹੈ ਇਲਾਜ

ਬਲੱਡ ਕੈਂਸਰ ਨਾਲ ਜੂਝ ਰਹੀ ਕਿਰਨ ਖੇਰ, ਮੁੰਬਈ ਵਿਚ ਚਲ ਰਿਹੈ ਇਲਾਜ

0
ਬਲੱਡ ਕੈਂਸਰ ਨਾਲ ਜੂਝ ਰਹੀ ਕਿਰਨ ਖੇਰ, ਮੁੰਬਈ ਵਿਚ ਚਲ ਰਿਹੈ ਇਲਾਜ

ਮੁੰਬਈ, 1 ਅਪ੍ਰੈਲ, ਹ.ਬ. : ਬਾਲੀਵੁਡ ਦੀ ਦਿੱਗਜ ਅਦਾਕਾਰਾ ਅਤੇ ਚੰਡੀਗੜ੍ਹ ਤੋਂ ਭਾਜਪਾ ਸਾਂਸਦ ਕਿਰਣ ਖੇਰ ਮਲਟੀਪਲ ਮਾਏਲੋਮਾ ਨਾਂ ਦੀ ਬਿਮਾਰੀ ਨਾਲ ਜੂਝ ਰਹੀ ਹੈ, ਜੋ ਇੱਕ ਤਰ੍ਹਾਂ ਨਾਲ ਬਲੱਡ ਕੈਂਸਰ ਹੈ।
68 ਸਾਲਾ ਕਿਰਨ ਖੇਰ ਦਾ ਇਲਾਜ ਮੁੰਬਈ ਵਿਚ ਚਲ ਰਿਹਾ ਹੈ। ਚੰਡੀਗੜ੍ਹ ਭਾਜਪਾ ਦੇ ਪ੍ਰਧਾਨ ਅਰੁਣ ਸੂਦ ਨੇ ਇਹ ਜਾਣਕਾਰੀ ਦਿੱਤੀ। ਕਿਰਨ ਖੇਰ ਨੂੰ ਇਹ ਬਿਮਾਰੀ ਨਵੰਬਰ ਵਿਚ ਪਤਾ ਚਲੀ ਸੀ।
ਅਰੁਣ ਸੂਦ ਨੇ ਅਪਣੇ ਬਿਆਨ ਵਿਚ ਕਿਹਾ ਕਿ ਪਿਛਲੇ ਸਾਲ 11 ਨਵੰਬਰ ਨੂੰ ਚੰਡੀਗੜ੍ਹ ਸਥਿਤ ਘਰ ਵਿਚ ਕਿਰਣ ਦਾ ਹੱਥ ਟੁੱਟ ਗਿਆ ਸੀ। ਚੰਡੀਗੜ੍ਹ ਦੇ ਪੀਜੀਆਈ ਵਿਚ ਜਾਂਚ ਕਰਾਉਣ ਤੋ ਬਾਅਦ ਪਤਾ ਚਲਿਆ ਕਿ ਉਨ੍ਹਾਂ ਮਲਟੀਪਲ ਮਾਏਲੋਮਾ ਹੈ। ਬਿਮਾਰੀ ਉਨ੍ਹਾਂ ਦੇ ਹੱਥ ਤੋਂ ਲੈ ਕੇ ਮੋਢੇ ਤੱਕ ਫੈਲ ਚੁੱਕੀ ਸੀ। 4 ਦਸੰਬਰ ਨੂੰ ਉਨ੍ਹਾਂ ਮੁੰਬਈ ਲਿਆਇਆ ਗਿਆ। ਉਨ੍ਹਾਂ ਇਲਾਜ ਦੇ ਲਈ ਕੋਕਿਲਾਬੇਨ ਹਸਪਤਾਲ ਵਿਚ ਜਾਣਾ ਪੈਂਦਾ ਹੈ।
ਕਿਰਣ ਖੇਰ ਨੇ 2014 ਵਿਚ ਪਹਿਲੀ ਲੋਕ ਸਭਾ ਚੋਣ ਲੜੀ ਸੀ। ਉਨ੍ਹਾਂ ਨੇ ਕਾਂਗਰਸ ਦੇ ਪਵਨ ਬੰਸਲ ਅਤੇ ਆਮ ਆਦਮੀ ਪਾਰਟੀ ਦੀ ਗੁਲ ਪਨਾਗ ਨੂੰ ਹਰਾਇਆ ਸੀ। 2019 ਵਿਚ ਇੱਕ ਵਾਰ ਫੇਰ ਉਹ ਪਵਲ ਬੰਸਲ ਨੂੰ ਹਰਾ ਕੇ ਲੋਕ ਸਭਾ ਸਾਂਸਦ ਚੁਣੀ ਗਈ ਸੀ। ਪਿਛਲੇ ਸਾਲ ਕੋਰੋਨਾ ਦੇ ਵਿਚ ਚੰਡੀਗੜ੍ਹ ਵਿਚ ਕਿਰਣ ਦੇ ਸ਼ਹਿਰ ਤੋਂ ਲਾਪਤਾ ਹੋਣ ਦੇ ਪੋਸਟਰ ਲਾਏ ਸੀ , ਕਾਂਗਰਸ ਨੇ ਉਨ੍ਹਾਂ ’ਤ ਦੋਸ਼ ਲਾÎੲਆ ਸੀ ਕਿ ਉਹ ਮਹਾਮਾਰੀ ਵਿਚ ਅਪਣੇ ਲੋਕ ਸਭਾ ਖੇਤਰ ਨੂੰ ਨਜ਼ਰਅੰਦਾਜ਼ ਕਰ ਰਹੀ ਹੈ। ਬਾਅਦ ਵਿਚ ਵੀਡੀਓ ਜਾਰੀ ਕਰਕੇ ਕਿਰਣ ਨੇ ਕਾਂਗਰਸ ਦੇ ਦੋਸ਼ਾਂ ਦਾ ਖੰਡਨ ਕਰਦੇ ਹੋਏ ਪਲਟਵਾਰ ਕੀਤਾ ਸੀ।