Home ਅਮਰੀਕਾ ਬਾਇਡਨ-ਕਮਲਾ ਦੀ ਜੋੜੀ ਫਿਰ ਲੜੇਗੀ ਅਮਰੀਕੀ ਚੋਣਾਂ

ਬਾਇਡਨ-ਕਮਲਾ ਦੀ ਜੋੜੀ ਫਿਰ ਲੜੇਗੀ ਅਮਰੀਕੀ ਚੋਣਾਂ

0

2024 ਲਈ ਦੋਵਾਂ ਨੇ ਦਾਅਵੇਦਾਰੀ ਦਾ ਕੀਤਾ ਐਲਾਨ
ਵਾਸ਼ਿੰਗਟਨ, 25 ਅਪ੍ਰੈਲ (ਹਮਦਰਦ ਨਿਊਜ਼ ਸਰਵਿਸ) :
ਜੋਅ ਬਾਇਡਨ ਅਤੇ ਕਮਲਾ ਹੈਰਿਸ ਦੀ ਜੋੜੀ ਫਿਰ ਤੋਂ ਅਮਰੀਕਾ ਦੇ ਰਾਸ਼ਟਰਪਤੀ ਅਤੇ ਉਪ ਰਾਸ਼ਟਰਪਤੀ ਦੀ ਕੁਰਸੀ ’ਤੇ ਬੈਠਣਾ ਚਾਹੁੰਦੀ ਹੈ। 2024 ਵਿੱਚ ਹੋਣ ਜਾ ਰਹੀਆਂ ਚੋਣਾਂ ਲਈ ਇਨ੍ਹਾਂ ਦੋਵਾਂ ਨੇ ਅੱਜ ਆਪਣੀ ਦਾਅਵੇਦਾਰੀ ਦਾ ਐਲਾਨ ਕਰ ਦਿੱਤਾ।
ਅਮਰੀਕਾ ਦੇ ਮੌਜੂਦਾ ਰਾਸ਼ਟਰਪਤੀ ਜੋਅ ਬਾਇਡਨ ਅਤੇ ਭਾਰਤੀ ਮੂਲ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਤਿੰਨ ਮਿੰਟ ਦੀ ਵੀਡੀਓ ਜਾਰੀ ਕੀਤੀ, ਜਿਸ ਵਿੱਚ ਉਨ੍ਹਾਂ ਨੇ 2024 ਵਿੱਚ ਹੋਣ ਜਾ ਰਹੀਆਂ ਚੋਣਾਂ ਲਈ ਆਪਣੀ ਦਾਅਵੇਦਾਰੀ ਦਾ ਐਲਾਨ ਕੀਤਾ।