Home ਅਮਰੀਕਾ ਬਾਈਡਨ ਤੋਂ ਬਾਅਦ ਉਪ ਰਾਸ਼ਟਰਪਤੀ ਦੇ ਘਰ ਤੋਂ ਮਿਲੇ ਗੁਪਤ ਦਸਤਾਵੇਜ਼

ਬਾਈਡਨ ਤੋਂ ਬਾਅਦ ਉਪ ਰਾਸ਼ਟਰਪਤੀ ਦੇ ਘਰ ਤੋਂ ਮਿਲੇ ਗੁਪਤ ਦਸਤਾਵੇਜ਼

0
ਬਾਈਡਨ ਤੋਂ ਬਾਅਦ ਉਪ ਰਾਸ਼ਟਰਪਤੀ ਦੇ ਘਰ ਤੋਂ ਮਿਲੇ ਗੁਪਤ ਦਸਤਾਵੇਜ਼

ਵਾਸ਼ਿੰਗਟਨ, 25 ਜਨਵਰੀ, ਹ.ਬ. : ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਦੀ ਰਿਹਾਇਸ਼ ਤੋਂ ਗੁਪਤ ਦਸਤਾਵੇਜ਼ ਮਿਲਣ ਦਾ ਮਾਮਲਾ ਅਜੇ ਸੁਲਝਿਆ ਨਹੀਂ ਸੀ ਕਿ ਇਸ ਦੌਰਾਨ ਸਾਬਕਾ ਉਪ ਰਾਸ਼ਟਰਪਤੀ ਮਾਈਕ ਪੇਂਸ ਦੇ ਘਰ ਤੋਂ ਗੁਪਤ ਦਸਤਾਵੇਜ਼ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਮਾਈਕ ਪੇਂਸ ਦੇ ਅਟਾਰਨੀ ਨੇ ਮੰਗਲਵਾਰ ਨੂੰ ਖੁਲਾਸਾ ਕੀਤਾ ਕਿ ਸਾਬਕਾ ਉਪ ਰਾਸ਼ਟਰਪਤੀ ਮਾਈਕ ਪੇਂਸ ਦੀ ਰਿਹਾਇਸ਼ ਤੋਂ ਬਹੁਤ ਘੱਟ ਸ਼੍ਰੇਣੀਬੱਧ ਦਸਤਾਵੇਜ਼ ਮਿਲੇ ਹਨ ਅਤੇ ਨੈਸ਼ਨਲ ਆਰਕਾਈਵਜ਼ ਨੂੰ ਸੌਂਪੇ ਗਏ ਹਨ।
ਇਹ ਮਾਮਲਾ 2009 ਅਤੇ 2016 ਦੇ ਵਿਚਾਲੇ ਉਪ ਰਾਸ਼ਟਰਪਤੀ ਦੇ ਰੂਪ ਵਿਚ ਅਪਣੇ ਕਾਰਜਕਾਲ ਦੇ ਦੌਰਾਨ ਰਾਸ਼ਟਰਪਤੀ ਬਾਈਡਨ ਦੇ ਨਿੱਜੀ ਦਫਤਰ ਅਤੇ ਰਿਹਾਇਸ਼ ਤੋਂ ਮਿਲੇ ਗੁਪਤ ਦਸਤਾਵੇਜ਼ਾਂ ਦੇ ਮੱਦੇਨਜ਼ਰ ਸਾਹਮਣੇ ਆਇਆ ਹੈ।