Home ਦੁਨੀਆ ਬਾਈਡਨ ਮੇਰੇ ਨਾਲ ਜਦੋਂ ਮਰਜ਼ੀ ਬਹਿਸ ਕਰ ਲੈਣ : ਪੁਤਿਨ

ਬਾਈਡਨ ਮੇਰੇ ਨਾਲ ਜਦੋਂ ਮਰਜ਼ੀ ਬਹਿਸ ਕਰ ਲੈਣ : ਪੁਤਿਨ

0
ਬਾਈਡਨ ਮੇਰੇ ਨਾਲ ਜਦੋਂ ਮਰਜ਼ੀ ਬਹਿਸ ਕਰ ਲੈਣ : ਪੁਤਿਨ

ਮਾਸਕੋ, 19 ਮਾਰਚ, ਹ.ਬ. : ਰੂਸੀ ਰਾਸ਼ਟਰਪਤੀ ਵਲਾਦੀਮਿਰ ਪੁਤਿਨ ਨੇ ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ’ਤੇ ਪਲਟਵਾਰ ਕੀਤਾ ਹੈ। ਪੁਤਿਨ ਨੇ ਇੱਕ ਰਸ਼ੀਅਨ ਟੀਵੀ ’ਤੇ ਬਾਈਡਨ ਨੂੰ ਚੁਣੌਤੀ ਦਿੱਤੀ ਕਿ ਉਹ ਉਨ੍ਹਾਂ ਨਾਲ ਲਾਈਵ ਪ੍ਰੋਗਰਾਮ ਵਿਚ ਗੱਲ ਕਰ ਲੈਣ । ਇਸ ਨੂੰ ਦੋਵੇਂ ਦੇਸ਼ਾਂ ਦੇ ਲੋਕ ਵੀ ਦੇਖਣ, ਤਾਕਿ ਸੱਚਾਈ ਸਭ ਦੇ ਸਾਹਮਣੇ ਆ ਜਾਵੇ। ਦਰਅਸਲ, ਪੁਤਿਨ ਦਾ ਬਿਆਨ ਬਾਈਡਨ ਦੀ ਉਸ ਟਿੱਪਣੀ ਤੋਂ ਬਾਅਦ ਆਇਆ ਜਿਸ ਵਿਚ ਅਮਰੀਕੀ ਰਾਸ਼ਟਰਪਤੀ ਨੇ ਪੁਤਿਨ ਨੂੰ ਹਤਿਆਰਾ ਕਿਹਾ ਸੀ ਅਤੇ ਰੂਸ ’ਤੇ ਅਮਰੀਕੀ ਚੋਣਾਂ ਨੂੰ ਪ੍ਰਭਾਵਤ ਕਰਨ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਾਇਆ ਸੀ।
ਬਾਈਡਨ ਦੇ ਦੋਸ਼ ’ਤੇ ਪੁਤਿਨ ਨੇ ਰੂਸੀ ਸਕੂਲਾਂ ਵਿਚ ਬੋਲੀ ਜਾਣ ਵਾਲੀ ਇੱਕ ਕਵਿਤਾ ਦਾ ਇਸਤੇਮਾਲ ਕੀਤਾ ਜਿਸ ਦਾ ਮਤਲਬ ਹੈ ਅਸੀਂ ਜਿਹੇ ਹੁੰਦੇ ਹਨ ਦੂਜਾ ਵੀ ਸਾਨੂੰ ਉਹ ਜਿਹਾ ਹੀ ਨਜ਼ਰ ਆਉਂਦਾ। ਉਨ੍ਹਾਂ ਨੇ ਕਿਹਾ ਕਿ ਮੈਨੂੰ ਅਪਣੇ ਬਚਪਨ ਦੀ ਗੱਲ ਯਾਦ ਹੈ ਜਦ ਅਸੀਂ ਖੇਤ ਦੇ ਮੈਦਾਨ ਵਿਚ ਬਹਿਸ ਕਰਦੇ ਸੀ ਅਤੇ ਅਕਸਰ ਕਹਿੰਦੇ ਸੀ ਕਿ ਅਸੀਂ ਜਿਹੇ ਹੁੰਦੇ ਹਨ ਦੂਜਾ ਵੀ ਸਾਨੂੰ ਉਹ ਜਿਹਾ ਹੀ ਨਜ਼ਰ ਆਉਂਦਾ ਹੈ। ਪੁਤਿਨ ਨੇ ਕਿਹਾ ਕਿ ਇਹ ਕੋਈ ਸੰਯੋਗ ਜਾਂ ਬੱਚਿਆਂ ਦਾ ਮਜ਼ਾਕ ਨਹੀਂ ਹੈ। ਇਸ ਦੇ ਵੱਡੇ ਮਨੋਵਿਗਿਆਨਕ ਅਰਥ ਹਨ। ਅਸੀਂ ਅਪਣਾ ਅਕਸ ਹਮੇਸ਼ਾ ਦੁੂਜਿਆਂ ਵਿਚ ਦੇਖਦੇ ਹਨ ਅਤੇ ਸੋਚਦੇ ਹਨ ਕਿ ਉਹ ਵੈਸਾ ਹੀ ਹੈ ਜਿਹਾ ਅਸੀਂ ਹਨ। ਇਸ ਦੇ ਨਤੀਜੇ ਵਿਚ ਅਸੀਂ ਕਿਸੇ ਵਿਅਕਤੀ ਦੇ ਕਾਰਜਾਂ ਦਾ ਮੁਲਾਂਕਣ ਕਰਦੇ ਹਨ ਅਤੇ ਅਪਣੀ ਰਾਏ ਦਿੰਦੇ ਹਨ।
ਬਾਈਡਨ ਦਾ ਇਹ ਬਿਆਨ ਤਦ ਆਇਆ ਜਦ ਇੱਕ ਅਮਰੀਕੀ ਇੰਟੈਲੀਜੈਂਸ ਰਿਪੋਰਟ ਵਿਚ ਕਿਹਾ ਗਿਆ ਕਿ ਪਿਛਲੇ ਸਾਲ ਅਮਰੀਕੀ ਰਾਸ਼ਟਰਪਤੀ ਚੋਣਾਂ ਵਿਚ ਧਾਂਦਲੀ ਦੇ ਲਈ ਪੁਤਿਨ ਨੇ ਇੱਕ ਅਪਰੇਸਨ ਦੀ ਮਨਜ਼ੂਰੀ ਦਿੱਤੀ ਸੀ। ਰਿਪੋਰਟ ਦੇ ਮੁਤਾਬਕ ਰੂਸ ਅਤੇ ਈਰਾਨ ਤੋਂ ਇਲਾਵਾ ਚੋਣ ਪ੍ਰਕਿਰਿਆ ਨੂੰ ਕਿਊਬਾ, ਵੈਨੇਜ਼ੁੲੈਲਾ ਅਤੇ ਹਿਜ਼ਬੁਲਾ ਨੇ ਵੀ ਚੋਣਾਂ ਨੂੰ ਪ੍ਰਭਾਵਤ ਕਰਨ ਦੀ ਕੋਸ਼ਿਸ਼ ਕੀਤੀ ਸੀ। ਹਾਲਾਂਕਿ ਇਨ੍ਹਾਂ ਦਾ ਪ੍ਰਭਾਵ ਕਾਫੀ ਘੱਟ ਸੀ।
ਚਾਰ ਸਾਲ ਪਹਿਲਾਂ ਵੀ ਇੱਕ ਰਿਪੋਰਟ ਜਾਰੀ ਕੀਤੀ ਗਈ ਸੀ। ਇਸ ਵਿਚ ਦੱਸਿਆ ਗਿਆ ਸੀ ਕਿ ਪੁਤਿਨ ਨੇ 2016 ਵਿਚ ਵੀ ਚੋਣ ਪ੍ਰਕਿਰਿਆ ਨੂੰ ਪ੍ਰਭਾਵਤ ਕੀਤਾ ਸੀ। ਇਹ ਰਿਪੋਰਟ 2016 ਚੋਣ ਨੂੰ ਲੈ ਕੇ ਆਈ ਸੀ। ਤਦ ਟਰੰਪ ਨੇ ਜਿੱਤ ਦਰਜ ਕੀਤੀ ਸੀ। ਇਸ ਦੌਰਾਨ ਰਿਪਬਲਿਕਨ ਉਮੀਦਵਾਰ ਨੂੰ ਫਾਇਦਾ ਪਹੁੰਚਾਇਆ ਗਿਆ ਸੀ।