Home ਤਾਜ਼ਾ ਖਬਰਾਂ ਬਾਜਵਾ ਵਲੋਂ ਮਨਮੋਹਨ ਸਿੰਘ ਨੁੂੰ ‘ਫਰਜ਼ੀ’ ਦੱਸਣ ’ਤੇ ਛਿੜੀ ਸਿਆਸੀ ਜੰਗ

ਬਾਜਵਾ ਵਲੋਂ ਮਨਮੋਹਨ ਸਿੰਘ ਨੁੂੰ ‘ਫਰਜ਼ੀ’ ਦੱਸਣ ’ਤੇ ਛਿੜੀ ਸਿਆਸੀ ਜੰਗ

0
ਬਾਜਵਾ ਵਲੋਂ ਮਨਮੋਹਨ ਸਿੰਘ ਨੁੂੰ ‘ਫਰਜ਼ੀ’ ਦੱਸਣ ’ਤੇ ਛਿੜੀ ਸਿਆਸੀ ਜੰਗ

ਮਨਜਿੰਦਰ ਸਿਰਸਾ ਨੇ ਬਾਜਵਾ ਦੇ ਬਿਆਨ ਦੀ ਕੀਤੀ ਨਿੰਦਾ
ਅੰਮ੍ਰਿਤਸਰ, 21 ਜਨਵਰੀ, ਹ.ਬ. : ਪੰਜਾਬ ਦੇ ਪਠਾਨਕੋਟ ’ਚ ਭਾਰਤ ਜੋੜੋ ਯਾਤਰਾ ਦੌਰਾਨ ਕਾਂਗਰਸੀ ਨੇਤਾ ਪ੍ਰਤਾਪ ਸਿੰਘ ਬਾਜਵਾ ਵਲੋਂ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਫਰਜ਼ੀ ਕਹਿਣ ’ਤੇ ਵਿਰੋਧੀ ਧਿਰ ਨੇ ਉਨ੍ਹਾਂ ਨੂੰ ਘੇਰ ਲਿਆ ਹੈ। ਖਾਸ ਗੱਲ ਇਹ ਹੈ ਕਿ ਜਿਸ ਸਮੇਂ ਬਾਜਵਾ ਨੇ ਇਹ ਸ਼ਬਦ ਬੋਲੇ ਉਸ ਸਮੇਂ ਰਾਹੁਲ ਗਾਂਧੀ ਵੀ ਸਟੇਜ ’ਤੇ ਸਨ। ਪਠਾਨਕੋਟ ਵਿਚ ਭਾਰਤ ਜੋੜੋ ਯਾਤਰਾ ਦੇ ਪੰਜਾਬ ਤੋਂ ਰਵਾਨਾ ਕੀਤੇ ਜਾਣ ਤੋਂ ਪਹਿਲਾਂ ਰੈਲੀ ਦਾ ਆਯੋਜਨ ਕੀਤਾ ਗਿਆ ਸੀ। ਰਾਹੁਲ ਗਾਂਧੀ ਦੇ ਮੰਚ ’ਤੇ ਪਹੁੰਚਣ ਤੋਂ ਬਾਅਦ ਪ੍ਰਤਾਪ ਸਿੰਘ ਬਾਜਵਾ ਨੂੰ ਬੋਲਣ ਦਾ ਮੌਕਾ ਦਿੱਤਾ ਗਿਆ। ਰਾਹੁਲ ਗਾਂਧੀ ਦੀ ਤਾਰੀਫ਼ ਕਰਦਿਆਂ ਬਾਜਵਾ ਨੇ ਕਿਹਾ ਕਿ ਉਹ ਪਹਿਲਾਂ ਵੀ ਉਨ੍ਹਾਂ ਨੂੰ ਜਿਤਾ ਕੇ ਭੇਜ ਚੁੱਕੇ ਹਨ, ਪਰ ਉਹ ਫਰਜ਼ੀ ਨੂੰ ਪ੍ਰਧਾਨ ਮੰਤਰੀ ਬਣਾਉਂਦੇ ਰਹੇ। ਸਪੱਸ਼ਟ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਸੋਨੀਆ ਗਾਂਧੀ ਨੇ ਦੋ ਵਾਰ ਅਹੁਦੇ ’ਤੇ ਬਿਠਾਇਆ ਸੀ। ਸਟੇਜ ਤੋਂ ਬੋਲਦਿਆਂ ਬਾਜਵਾ ਨੇ ਦੋ ਵਾਰ ਉਨ੍ਹਾਂ ਦਾ ਨਾਂ ਲਏ ਬਿਨਾਂ ਫਰਜ਼ੀ ਨੂੰ ਪ੍ਰਧਾਨ ਮੰਤਰੀ ਬਣਾਉਣ ਦੀ ਗੱਲ ਕਹੀ। ਉਨ੍ਹਾਂ ਨੇ ਸਟੇਜ ਤੋਂ ਰਾਹੁਲ ਗਾਂਧੀ ਨੂੰ ਵਾਰ-ਵਾਰ ਇਹ ਵਾਅਦਾ ਕਰਨ ਦੀ ਗੱਲ ਕੀਤੀ ਕਿ ਜੇਕਰ ਉਹ ਇਸ ਵਾਰ ਚੋਣ ਜਿੱਤ ਕੇ ਜਾਣ ਤਾਂ ਉਹੀ ਪ੍ਰਧਾਨ ਮੰਤਰੀ ਬਣਨ। ਭਾਜਪਾ ਦੇ ਸਿੱਖ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਰਾਹੁਲ ਗਾਂਧੀ ਦੀ ਮੌਜੂਦਗੀ ਵਿਚ ਕਾਂਗਰਸੀ ਲੀਡਰ ਪ੍ਰਤਾਪ ਸਿੰਘ ਬਾਜਵਾ ਦੁਆਰਾ ਡਾ. ਮਨਮੋਹਨ ਸਿੰਘ ਦੀ ਬੇਇਜ਼ਤੀ ਕਰਨਾ ਦੁੱਖਦਾਈ ਹੈ। ਜਿਸ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਜਾਂਦੀ ਹੈ।