
ਕਿਸਾਨਾਂ ਦੇ ਰੋਹ ਅੱਗੇ ਕੇਂਦਰ ਸਰਕਾਰ ਨੂੰ ਝੁਕਣਾ ਹੀ ਪਵੇਗਾ- ਢੀਂਡਸਾ
ਸੰਗਰੂਰ, 5 ਅਪ੍ਰੈਲ (ਜਗਸੀਰ ਲੌਂਗੋਵਾਲ ) – ਸ਼੍ਰੋਮਣੀ ਅਕਾਲੀ ਦਲ ਡੈਮੋਕਰੈਟਿਕ ਵੱਲੋਂ ਅੱਜ ਸਥਾਨਕ ਗੁਰਦੁਆਰਾ ਨਾਨਕਿਆਣਾ ਸਾਹਿਬ ਵਿਖੇ ਵਿਸ਼ਾਲ ਕਾਨਫਰੰਸ ਆਯੋਜਿਤ ਕੀਤੀ ਗਈ । ਇਸ ਮੌਕੇ ਕਿਸਾਨੀ ਸੰਘਰਸ਼ ਦੀ ਸਫਲਤਾ ਲਈ ਕੀਤੀ ਅਰਦਾਸ ਉਪਰੰਤ ਵਿਸਾਲ ਇੱਕਠ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਡੈਮੋਕਰੇਟਿਕ ਦੇ ਪ੍ਰਧਾਨ ਸ੍ਰ ਸੁਖਦੇਵ ਸਿੰਘ ਢੀਂਡਸਾ ਨੇ ਪੰਜਾਬ ਦੇ ਪੰਥ ਹਿਤੈਸ਼ੀਆਂ ਨੂੰ ਪੰਜਾਬ ਦੇ ਹਿੱਤਾਂ ਲਈ ਸਾਂਝਾ ਮੁਹਾਜ ਉਸਾਰਨ ਦਾ ਸੱਦਾ ਦਿੱਤਾ ਹੈ। ਸ਼੍ਰੋਮਣੀ ਅਕਾਲੀ ਦਲ ਡੈਮੋਕਰੇਟਿਕ ਦੇ ਨਵਨਿਯੁਕਤ ਜਿਲ੍ਹਾ ਪ੍ਰਧਾਨ ਜਥੇਦਾਰ ਗੁਰਬਚਨ ਸਿੰਘ ਬਚੀ ਦੀ ਪ੍ਰਧਾਨਗੀ ਹੇਠ ਹੋਈ ਪਲੇਠੀ ਕਾਨਫਰੰਸ ਵਿੱਚ ਵਰਕਰ ਰਿਕਾਰਡ ਤੋੜ ਗਿਣਤੀ ਵਿੱਚ ਸਾਮਲ ਹੋਏ। ਇਸ ਮੌਕੇ ਬੋਲਦਿਆਂ ਸ੍ਰ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਪਹਿਲਾਂ ਕਰੋਨਾ ਤੇ ਫਿਰ ਤਿੰਨ ਕਾਲੇ ਖੇਤੀ ਕਾਨੂੰਨਾਂ ਖਿਲਾਫ਼ ਸ਼ੁਰੂ ਹੋਏ ਅੰਦੋਲਨ ਲਈ ਕਿਸਾਨੀ ਝੰਡੇ ਹੇਠ ਡੱਟਵਾਂ ਸਹਿਯੋਗ ਦੇਣ ਕਰਕੇ ਪਾਰਟੀ ਦੀਆਂ ਸਰਗਰਮੀਆਂ ਬੰਦ ਕੀਤੀਆਂ ਸਨ ਫਿਰ ਵੀ ਸਿੱਖ ਜਗਤ ਦੇ ਮਨਾਂ ਅੰਦਰ ਸਮੋਈ ਅਕਾਲੀ ਵਿਚਾਰਧਾਰਾ ਸਦਕਾ ਸ਼੍ਰੋਮਣੀ ਅਕਾਲੀ ਦਲ ਡੈਮੋਕਰੇਟਿਕ ਨਾਲ ਵੱਖ ਵੱਖ ਵਰਗਾਂ ਦੇ ਲੋਕ ਜੁੜਦੇ ਰਹੇ। ਉਹਨਾਂ ਕਿਹਾ ਕਿ ਬਾਦਲ ਪਰਿਵਾਰ ਦੀ ਅਗਵਾਈ ਵਾਲੇ ਬਾਦਲ ਦਲ ਨੂੰ ਦੇਸ਼ ਭਰ ਅੰਦਰ ਰੋਹ ਤੇ ਰੋਸ ਭਰੇ ਢੰਗ ਨਾਲ ਦੇਖਿਆ ਜਾ ਰਿਹਾ ਹੈ ਕਿਉਂਕਿ ਬਾਦਲ ਪਰਿਵਾਰ ਨੇ ਪੰਥ ਤੇ ਪੰਜਾਬ ਨਾਲ ਵੱਡਾ ਧਰੋਹ ਕੀਤਾ ਹੈ। ਪੰਥਕ ਏਜੰਡਿਆਂ ਤੋਂ ਪਾਸਾ ਵੱਟਕੇ ਸੁਖਬੀਰ ਬਾਦਲ ਨੇ ਕੌਮ ਦੀ ਜਬਰਦਸਤ ਤਾਕਤ ਨੂੰ ਬੇਹੱਦ ਕਮਜੋਰ ਕਰ ਦਿੱਤਾ ਹੈ। ਸ੍ਰ ਢੀਂਡਸਾ ਨੇ ਜੋਸ਼ ਭਰੇ ਲਹਿਜੇ ਵਿੱਚ ਕਿਹਾ ਕਿ ਉਹ ਸੰਗਤ ਨਾਲ ਵਆਦਾ ਕਰਦੇ ਹਨ ਕਿ ਜਦੋਂ ਤੱਕ ਜਿੳੁਦਾ ਰਹਾਂਗਾ ਬਾਦਲਾਂ ਨਾਲ ਸਮਝੌਤਾ ਨਹੀਂ ਕਰਾਂਗਾ। ਕਾਂਗਰਸ ਪਾਰਟੀ ਦੀ ਤਿੱਖੀ ਅਲੋਚਨਾ ਕਰਦਿਆਂ ਸ੍ਰ ਢੀਂਡਸਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੀ ਕਾਰਗੁਜਾਰੀ ਫੇਲ੍ਹ ਸਾਬਤ ਹੋਈ ਹੈ। ਰਾਜ ਦਾ ਹਰ ਵਰਗ ਸੜਕਾਂ ਦੇ ਉੱਪਰ ਹੈ। ਰਾਜ ਅੰਦਰ ਭਿ੍ਰਸਟਾਚਾਰ, ਮਹਿੰਗਾਈ, ਬੇਰੁਜਗਾਰੀ, ਕੁਸ਼ਾਸ਼ਨ ਤੇ ਬੇਇਨਸਾਫ਼ੀ ਦਾ ਬੋਲਬਾਲਾ ਹੈ। ਉਹਨਾਂ ਕੈਪਟਨ ਅਮਰਿੰਦਰ ਸਿੰਘ ਤੇ ਬਾਦਲ ਪਰਿਵਾਰ ਦੀ ਸਾਂਝ ਦਾ ਜਿਕਰ ਕਰਦਿਆਂ ਕਿਹਾ ਬਾਦਲਾਂ ਦੀ ਟਰਾਂਸਪੋਰਟ ਜਿਉ ਦੀ ਤਿਓ ਹੈ, ਕੇਬਲ ਮਾਫੀਆ, ਰੇਤ ਮਾਫੀਆ ਤੇ ਹੋਰ ਭ੍ਰਿਸਟ ਘਾਲੇਮਾਲੇ ਜਾਰੀ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਦੇ ਅਸਲ ਦੋਸ਼ੀਆਂ ਨੂੰ ਅਜੇ ਤੱਕ ਛੋਹਿਆ ਵੀ ਨਹੀਂ ਗਿਆ। ਕਿਸਾਨਾਂ ਦੇ ਸੰਘਰਸ਼ ਲਈ ਸ੍ਰੀ ਪਦਮ ਵਿਭੂਸਨ ਅਵਾਰਡ ਵਾਪਸ ਕਰਨ ਵਾਲੇ ਆਗੂ ਸ੍ਰ ਢੀਂਡਸਾ ਨੇ ਖੇਤੀ ਕਾਨੂੰਨਾਂ ਉੱਪਰ ਭਾਜਪਾ ਦੀ ਤਿੱਖੀ ਅਲੋਚਨਾ ਕਰਦਿਆਂ ਕਿਹਾ ਕਿ ਸਿਤਮ ਦੀ ਗੱਲ ਹੈ ਕਿ ਖੇਤੀ ਕਾਨੂੰਨਾਂ ਅੰਦਰ ਬੁਨਿਆਦੀ ਖਾਮੀਆਂ ਕਬੂਲ ਕਰਨ ਦੇ ਬਾਵਜੂਦ ਗਲਤੀ ਮੰਨਣ ਲਈ ਹੀ ਤਿਆਰ ਨਹੀਂ ਹੈ। ਉਹਨਾਂ ਕਿਹਾ ਕਿ ਕਿਸਾਨਾਂ ਦੇ ਰੋਹ ਅੱਗੇ ਕੇਂਦਰ ਸਰਕਾਰ ਨੂੰ ਝੁਕਣਾ ਹੀ ਪਵੇਗਾ। ਸਾਬਕਾ ਮੰਤਰੀ ਤੇ ਵਿਧਾਇਕ ਸ੍ਰ ਪਰਮਿੰਦਰ ਸਿੰਘ ਢੀਂਡਸਾ ਨੇ ਅਮਰਿੰਦਰ ਸਿੰਘ ਤੇ ਸੁਖਬੀਰ ਸਿੰਘ ਬਾਦਲ ਉੱਪਰ ਝੂਠ ਦੀ ਰਾਜਨੀਤੀ ਕਰਨ ਦਾ ਦੋਸ਼ ਲਾਉਦਿਆਂ ਕਿਹਾ ਕਿ ਮਾਅਰਕੇਬਾਜੀ ਵਾਲੀਆਂ ਤਕਰੀਰਾਂ ਨੂੰ ਹੁਣ ਲੋਕ ਜਾਣ ਚੁੱਕੇ ਹਨ। ਹਕੀਕੀ ਸਿਆਸਤ ਦਾ ਪਤਾ ਪਿੰਡਾਂ ਦੀਆਂ ਸੱਥਾਂ ਤੇ ਆਮ ਲੋਕਾਂ ਦੀਆਂ ਗੱਲਬਾਤਾਂ ਤੋਂ ਲੱਗਦਾ ਹੈ। ਆਮ ਜਨਤਾ ਦੀਆਂ ਗੱਲਬਾਤਾਂ ਤੋਂ ਸਹਿਜੇ ਹੀ ਪਤਾ ਲੱਗ ਚੁੱਕਾ ਹੈ ਕਿ ਹਵਾ ਦਾ ਰੁੱਖ ਕੈਪਟਨ ਤੇ ਬਾਦਲਾਂ ਦੇ ਖਿਲਾਫ਼ ਹੈ। ਸ੍ਰ ਢੀਂਡਸਾ ਨੇ ਕਿਸਾਨਾਂ ਦੇ ਸੰਘਰਸ਼ ਦੇ ਹੱਕ ਵਿੱਚ ਅਵਾਜ਼ ਬੁਲੰਦ ਕਰਦਿਆਂ ਕਿਹਾ ਕਿ ਆਪਣੇ ਸਵਾਰਥਾਂ ਦੀ ਖਾਤਰ ਕਿਸਾਨੀ ਦੀ ਬਲੀ ਦੇਣ ਵਾਲੇ ਪੰਜਾਬ ਦੇ ਆਗੂਆਂ ਬਾਰੇ ਚੰਗੀ ਤ੍ਹਰਾਂ ਜਾਣ ਚੁੱਕੇ ਹਨ। ’’ ਬਾਦਲ ਭਜਾਓ-ਅਕਾਲੀ ਦਲ ਬਚਾਓ , ਕਾਂਗਰਸ ਭਜਾਓ- ਪੰਜਾਬ ਬਚਾਓ, ਦੇ ਨਾਅਰਿਆਂ ਨਾਲ ਸ਼ੁਰੂ ਹੋਈ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਜਿਲ੍ਹਾ ਪ੍ਰਧਾਨ ਜਥੇਦਾਰ ਗੁਰਬਚਨ ਸਿੰਘ ਬਚੀ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਡੈਮੋਕਰੇਟਿਕ ਦਿਨੋ ਦਿਨ ਮਜ਼ਬੂਤੀ ਵੱਲ ਵਧ ਰਿਹਾ ਹੈ, ਅਕਾਲੀ ਕੇਡਰ ਨੂੰ ਸਰਗਰਮ ਕਰਕੇ ਮੁੜ ਅਕਾਲੀ ਦਲ ਨੂੰ ਪੰਜਾਬੀਆਂ ਦੀ ਮਜਬੂਤ ਧਿਰ ਬਣਾਵਾਂਗੇ। ਇਸ ਮੌਕੇ ਅਬਦੁਲ ਗੁਫਾਰ ਸਾਬਕਾ ਮੰਤਰੀ, ਸੁਖਵੰਤ ਸਿੰਘ ਸਰਾਓ, ਅਜੀਤ ਸਿੰਘ ਚੰਦੂਰਾਈਆਂ, ਹਰਦੇਵ ਸਿੰਘ ਰੋਗਲਾ ਸ਼੍ਰੋਮਣੀ ਕਮੇਟੀ ਮੈਂਬਰ, ਮਲਕੀਤ ਸਿੰਘ ਚੰਗਾਲ ਜਿਲ੍ਹਾ ਪ੍ਰਧਾਨ ਐਸੀ ਵਿੰਗ, ਮਹੁੰਮਦ ਤੂਫੈਲ, ਪ੍ਰਿਤਪਾਲ ਸਿੰਘ ਹਾਂਡਾ,ਰਣਧੀਰ ਸਿੰਘ ਸਮੂਰਾਂ,ਸਤਿਗੁਰ ਸਿੰਘ ਨਮੋਲ, ਗੁਰਤੇਜ ਸਿੰਘ ਝਨੇੜੀ, ਵਿਜੈ ਸਾਹਨੀ, ਮਨਿੰਦਰ ਸਿੰਘ ਲਖਮੀਰਵਾਲਾ, ਕੁਲਦੀਪ ਸਿੰਘ ਬੁੱਗਰ,ਜਸਵਿੰਦਰ ਸਿੰਘ ਪ੍ਰਿੰਸ, ਹਰਪ੍ਰੀਤ ਸਿੰਘ ਢੀਂਡਸਾ ਯੂਥ ਆਗੂ, ਸੰਦੀਪ ਦਾਨੀਆ, ਹਰਪਾਲ ਖਡਿਆਲ,ਚਮਨਦੀਪ ਸਿੰਘ ਮਿਲਖੀ, ਵਿਜੈ ਲੰਕੇਸ ਕੌਸਲਰ, ਚੇਅਰਮੈਂਨ ਜੀਤੀ ਜਨਾਲ,ਗੁਰਜੰਟ ਸਿੰਘ ਕਲੇਰਾਂ, ਐਡਵੋਕੇਟ ਹਰਕੇਵਲ ਸਿੰਘ ਸੰਜੂਮਾਂ, ਐਡਵੋਕੇਟ ਅਮਨਦੀਪ ਸਿੰਘ ਕਲੇਰਾਂ, ਗਿਆਨ ਸਿੰਘ ਬਾਵਾ,ਐਡਵੋਕੇਟ ਹਰਦੀਪ ਸਿੰਘ ਖੱਟੜਾ, ਐਡਵੋਕੇਟ ਸੁਰਜੀਤ ਸਿੰਘ ਗਰੇਵਾਲ, ਐਡਵੋਕੇਟ ਬਲਵੰਤ ਸਿੰਘ ਢੀਂਡਸਾ,ਐਡਵੋਕੇਟ ਮਹਿੰਦਰ ਸਿੰਘ ਗਿੱਲ, ਹਰਜੀਤ ਸਿੰਘ ਮੰਗਵਾਲ ਕਿਸਾਨ ਆਗੂ, ਸੋਨੀ ਮੰਡੇਰ, ਮਹੀਪਾਲ ਭੁਲਣ ਸਾਬਕਾ ਚੇਅਰਮੈਨ ਖਨੌਰੀ, ਗੁਰਸੰਤ ਸਿੰਘ ਭੁਟਾਲ, ਹਰਦੀਪ ਸਿੰਘ ਖਟੜਾ, ਕੇਵਲ ਸਿੰਘ ਜਲਾਨ, ਅਮਰ ਸਿੰਘ ਚਹਿਲ, ਏ ਪੀ ਸਿੰਘ, ਸਰਬਜੀਤ ਕੌਰ ਪ੍ਰਧਾਨ ਇਸਤਰੀ ਵਿੰਗ ਸ਼੍ਰੋਮਣੀ ਅਕਾਲੀ ਦਲ ਡੈਮੋਕਰੇਟਿਕ ਸੰਗਰੂਰ, ਹਰਜੀਤ ਸਿੰਘ ਬਾਲੀਆਂ, ਗੁਰਜੰਟ ਸਿੰਘ ਬਾਲੀਆਂ, ਇੰਦਰਜੀਤ ਸਿੰਘ ਤੂਰ, ਜਗਦੀਸ ਬਲਿਆਲ, ਧਰਮਿੰਦਰ ਸਿੰਘ ਭੱਟੀਵਾਲ, ਅਜੈਬ ਸਿੰਘ ਗਹਿਲਾਂ, ਬੀਟਾ ਪ੍ਰਧਾਨ ਭਵਾਨੀਗੜ੍ਹ,ਸਰਪੰਚ ਜਗਦੇਵ ਸਿੰਘ, ਰਾਮਪਾਲ ਸਿੰਘ ਸੂਰਜਣਭੈਣੀ ਸਰਪੰਚ,ਰਕੇਸ ਬਨਾਰਸੀ ਸਾਬਕਾ ਚੇਅਰਮੈਨ, ਗੁਰਵਿੰਦਰ ਸਿੰਘ ਗੋਗੀ ਪੁੰਨਾਵਾਲ ਸਰਕਲ ਪ੍ਰਧਾਨ, ਪਿ੍ਰਤਪਾਲ ਸਿੰਘ ਕਾਲਾ ਐਮ ਸੀ ਸੁਨਾਮ, ਜਸਪਾਲ ਕੌਚ ਸੁਨਾਮ, ਗੁਰਸਿਮਰਤ ਸਿੰਘ ਜਖੇਪਲ, ਗੁਰਪ੍ਰੀਤ ਸਿੰਘ ਨੀਲੋਵਾਲ, ਤਰਸੇਮ ਸਿੰਘ ਕਾਲਾ ਨਾਗਰਾ ਸਰਪੰਚ, ਰਾਮ ਸਿੰਘ ਸੰਗਤੀਵਾਲਾ, ਡਾਕਟਰ ਰੂਪ ਸਿੰਘ ਸੇਰੋਂ, ਕੇਵਲ ਸਿੰਘ ਸੇਰੋਂ, ਬਿੰਦਰ ਪਾਲ ਨਮੋਲ, ਜੰਟਾ ਮੈਂਬਰ ਨਮੋਲ, ਗੁਰਦਿੱਤ ਕਲਿਆਣ, ਤਰੁਣ ਕੁਮਾਰ, ਪਰਮਾਤਮਾ ਸਾਹਪੁਰ, ਹਰੀ ਸਿੰਘ ਸਾਹਪੁਰ, ਚਮਕੌਰ ਸਿੰਘ ਮੋਰਾਂਵਾਲੀ ਦਰਸਨ ਸਿੰਘ ਐਮ ਸੀ, ਮੌਟੀ ਐਮ ਸੀ ਸੁਨਾਮ,ਪਿਆਰਾ ਸਿੰਘ ਬੂੱਗਆਣਾ ਐਮ ਸੀ,ਪਰਮਿੰਦਰ ਸਿੰਘ ਸਾਬਕਾ ਸਰਪੰਚ ਅੜਕਵਾਸ, ਧਰਮਜੀਤ ਸਿੰਘ ਸਰਪੰਚ ਰੂਪਾਹੇੜੀ, ਹਰਦਮ ਸਿੰਘ ਸਾਬਕਾ ਸਰਪੰਚ ਫਤਿਹਗੜ੍ਹ ਛੰਨਾ, ਸੁਰਜੀਤ ਸਿੰਘ ਸਰਪੰਚ ਲਹਿਲ ਖੁਰਦ, ਮਦਨ ਸਿੰਘ ਰਾਏਧਾਰਨਾ, ਬੀਬੀ ਹਰਦੀਪ ਕੌਰ ਰਾਏਧਾਰਨਾ, ਮਲਕੀਤ ਸਿੰਘ ਸਾਬਕਾ ਪੰਚ, ਪਰਮਜੀਤ ਸਿੰਘ ਉਪਲੀ ਸਾਬਕਾ ਚੇਅਰਮੈਂਨ ਬਲਾਕ ਸਮੰਤੀ, ਮੱਖਣ ਸਰਮਾ ਸਾਬਕਾ ਸਰਪੰਚ ਉਭਾਵਾਲ, ਪਾਲੀ ਕਮਲ ਸਾਬਕਾ ਸਰਪੰਚ ਉਭਾਵਾਲ, ਪ੍ਰਕਾਸ ਕਾਲਾ ਪ੍ਰਧਾਨ ਸਾੳੂਡ ਐਸੋਸੀਏਸ਼ਨ ਪੰਜਾਬ, ਗੁਰਨਾਮ ਸਿੰਘ ਮੰਡਵੀ ਯੂਥ ਪ੍ਰਧਾਨ, ਇੰਦਰ ਸਿੰਘ ਅਨਦਾਣਾ ਉਮ ਪ੍ਰਕਾਸ ਅਨਦਾਣਾ, ਰਘਵੀਰ ਗੁਲਾੜੀ, ਸਾਸਤਰੀ ਗੁਲਾੜੀ, ਕੁਲਦੀਪ ਸਿੰਘ ਸਰਪੰਚ ਬਾਹਮਣੀਵਾਲਾ, ਕਰਮਜੀਤ ਸਿੰਘ ਬਾਲੇਵਾਲ, ਮਨਸਾਤ ਸਿੰਘ ਜਲਾਲਬਾਦ, ਗੁਰਜੀਵਨ ਸਿੰਘ ਸਰੋਦ, ਜਗਵੰਤ ਸਿੰਘ ਜੱਗੀ, ਗੁਰਜੰਟ ਸਿੰਘ ਦੁੱਗਾਂ, ਜੀਤੀ ਬੀਰਕਲਾਂ, ਚੇਅਰਮੈਂਨ ਹਰਭਜਨ ਸਿੰਘ ਦੁੱਗਾਂ, ਨਿਹਾਲ ਸਿੰਘ ਨੰਦਗੜ੍ਹ, ਅਭੈਜੀਤ ਸਿੰਘ ਗਰੇਵਾਲ, ਹਾਕਮ ਸਿੰਘ ਬੜਿੰਗ,ਸੁਖਜਿੰਦਰ ਸਿੰਘ ਸਿੰਧੜਾਂ, ਬਹਾਦਰ ਸਿੰਘ ਧਾਲੀਵਾਲ, ਬਲਜੀਤ ਸਿੰਘ ਸੈਕਟਰੀ, ਪਰਗਟ ਬਲਵਾੜ, ਵੀਰਇੰਦਰ ਧਾਲੀਵਾਲ, ਗੁਰਵਿੰਦਰ ਸਿੰਘ ਬਖੋਰਾ, ਹਰਜਿੰਦਰ ਸਿੰਘ ਮਹਿਲਾਂ, ਸੁਖਪਾਲ ਸਿੰਘ ਮਹਿਲਾਂ, ਰਣਧੀਰ ਸੈਣੀ, ਪਾਲ ਸਿੰਘ ਗੇਹਲਾ, ਬਲਜੀਤ ਰਾਮਗੜ੍ਹ ਗੁੱਜਰਾਂ, ਬਲਵੀਰ ਸਿੰਘ ਨਵਾਂਗਾਓ,ਸੁਖਚੈਨ ਸਿੰਘ ਸਾਰੋਂ, ਵਰਿਆਮ ਸਿੰਘ ਥਲੇਸ ਸਾਬਕਾ ਸਰਪੰਚ,ਕੁਲਵਿੰਦਰ ਮੀਮਸਾ,ਡਾ ਸੁਖਵਿੰਦਰ ਸਿੰਘ ਧਾਦਰਾ, ਸੁਖਦੇਵ ਸਿੰਘ ਭਲਵਾਨ,ਗੁਰਸੇਵਕ ਅਮਿ੍ਰੰਤਰਾਜ,ਅਮਨ ਚੱਠਾ, ਗੁਰਦਿਆਲ ਸਿੰਘ ਚੱਠਾ,ਸਤਵਿੰਦਰ ਸਿੰਘ ਸਰਪੰਚ ਲਖਮੀਰਵਾਲਾ, ਮਹਿੰਦਰ ਸਿੰਘ ਬਨਾਰਸੀ, ਗੁਰਬਾਜ ਸਿੰਘ ਥੇੜੀ ਸਾਬਕਾ ਸਰਪੰਚ,ਹੈਪੀ ਅਕੋਈ,ਬੰਟੀ ਸਰਪੰਚ, ਲੱਖਾ ਸਰਪੰਚ ਮੰਗਵਾਲ,ਕਰਮੀ ਮਾਨ ਮੰਗਵਾਲ,ਵਿੱਕੀ ਛਾਜਲੀ, ਦਰਬਾਰਾ ਸਿੰਘ ਸਰਪੰਚ ਕੜੈਲ,ਪਰਮਜੀਤ ਮੰਡਵੀ,ਜਸਵੰਤ ਮੰਡਵੀ,ਕਾਂਤੀ ਸਰਪੰਚ ਮੰਡਵੀ,ਪਰਗਟ ਗਾਗਾ,ਜਗਦੇਵ ਸਿੰਘ ਸਿੱਧੂ,ਜੰਟਾ ਲਹਿਲ,ਜਸਵਿੰਦਰ ਲਹਿਲਕਲਾਂ, ਗੁਰਚਨ ਸਿੰਘ ਸਮਾਘ, ਮਿੱਠੂ ਸਿੰਘ ਸਾਬਕਾ ਐਮ ਸੀ, ਪ੍ਰੀਤਮ ਸਿੰਘ ਮੰਗਵਾਲ, ਗੁਰਮੀਤ ਸਿੰਘ ਜੌਹਲ ਅਤੇ ਵੱਡੀ ਗਿਣਤੀ ਚ ਵਰਕਰ ਮੌਜੂਦ ਸਨ।