ਇਸਲਾਮਾਬਾਦ, 18 ਮਾਰਚ (ਹਮਦਰਦ ਨਿਊਜ਼ ਸਰਵਿਸ) : ਪਾਕਿਸਤਾਨ ਨੇ ਏਅਰ ਮਾਰਸ਼ਲ ਜਹੀਰ ਅਹਿਮਦ ਬਾਬਰ ਸਿੱਧੂ ਨੂੰ ਅਹਿਮ ਜ਼ਿੰਮੇਵਾਰੀ ਦਿੰਦੇ ਹੋਏ ਪਾਕਿਸਤਾਨੀ ਹਵਾਈ ਫ਼ੌਜ ਦਾ ਨਵਾਂ ਮੁਖੀ ਨਿਯੁਕਤ ਕੀਤਾ ਹੈ।
ਮੌਜੂਦਾ ਸਮੇਂ ਹਵਾਈ ਫ਼ੌਜ ਮੁਖੀ ਏਅਰ ਮਾਰਸਲ ਮੁਜਾਹਿਦ ਅਨਵਰ ਖਾਨ 19 ਮਾਰਚ ਨੂੰ ਸੇਵਾਮੁਕਤ ਹੋ ਰਹੇ ਹਨ, ਜਿਸ ਤੋਂ ਬਾਅਦ ਬਾਬਰ ਸਿੱਧੂ ਨੂੰ ਇਹ ਅਹੁਦਾ ਸੰਭਾਲਿਆ ਜਾਵੇਗਾ। ਸਿੱਧੂ 1986 ਵਿੱਚ ਲੜਾਕੂ ਪਾਇਲਟ ਦੇ ਰੂਪ ਵਿੱਚ ਪਾਕਿਸਤਾਨੀ ਹਵਾਈ ਫ਼ੌਜ ’ਚ ਸ਼ਾਮਲ ਹੋਏ ਸਨ ਅਤੇ ਉਨ੍ਹਾਂ ਨੂੰ ਕਈ ਅਹਿਮ ਅਹੁਦਿਆਂ ’ਤੇ ਕੰਮ ਕਰਨ ਦਾ ਤਜ਼ਰਬਾ ਹੈ।

