ਬਾਲੀਵੁਡ ਅਦਾਕਾਰਾ ਨਿਕਿਤਾ ਦੱਤਾ ਦੀ ਕੋਰੋਨਾ ਰਿਪੋਰਟ ਵੀ ਆਈ ਪੌਜ਼ੀਟਿਵ

ਮੁੰਬਈ, 7 ਅਪ੍ਰੈਲ (ਹਮਦਰਦ ਨਿਊਜ਼ ਸਰਵਿਸ) : ਭਾਰਤ ਵਿੱਚ ਕੋਰੋਨਾ ਦੇ ਰੋਜ਼ਾਨਾ ਕੇਸਾਂ ਦੀ ਗਿਣਤੀ 1 ਲੱਖ ਤੋਂ ਟੱਪ ਚੁੱਕੀ ਹੈ। ਬਾਲੀਵੁਡ ਹਸਤੀਆਂ ਵੀ ਮਹਾਂਮਾਰੀ ਦੀ ਲਪੇਟ ਵਿੱਚ ਆ ਰਹੀਆਂ ਹਨ। ਇਸੇ ਤਰ੍ਹਾਂ ਅੱਜ ਅਦਾਕਾਰਾ ਨਿਕਿਤਾ ਦੱਤਾ ਵੀ ਕੋਰੋਨਾ ਰਿਪੋਰਟ ਵੀ ਪੌਜ਼ੀਟਿਵ ਆਈ ਹੈ। ਇਸ ਮਗਰੋਂ ਉਹ ਏਕਾਂਤਵਾਸ ਹੋ ਗਈ ਅਤੇ ਉਸ ਨੇ ਆਪਣੇ ਸੰਪਰਕ ਵਿੱਚ ਆਏ ਲੋਕਾਂ ਨੂੰ ਕੋਰੋਨਾ ਟੈਸਟ ਕਰਾਉਣ ਦੀ ਸਲਾਹ ਦਿੱਤੀ ਹੈ।
ਫਿਲਮ ’ਚ ਕਬੀਰ ਸਿੰਘ’ ਚ ਨਿਕਿਤਾ ਦੱਤਾ ਨੇ ਜੀਆ ਸ਼ਰਮਾ ਦਾ ਕਿਰਦਾਰ ਨਿਭਾਇਆ ਸੀ। ਦੱਸ ਦੇਈਏ ਕਿ ਬੀਤੇ ਦਿਨ ਬਾਲੀਵੁਡ ਦੀ ਮਸ਼ਹੂਰ ਅਦਾਕਾਰਾ ਕੈਟਰੀਨਾ ਕੈਫ਼ ਨੂੰ ਵੀ ਕੋਰੋਨਾ ਹੋ ਗਿਆ ਸੀ। ਉਸ ਦੀ ਰਿਪੋਰਟ ਪੌਜ਼ੀਟਿਵ ਆਈ ਹੈ। ਹਾਲ ਹੀ ਵਿੱਚ ਅਕਸ਼ੈ ਕੁਮਾਰ ਦੀ ਕੋਵਿਡ-19 ਰਿਪੋਰਟ ਵੀ ਪੌਜ਼ੀਟਿਵ ਆਈ ਸੀ। ਅਕਸ਼ੈ ਨੂੰ ਕੇਂਦਰੀ ਮੁੰਬਈ ਦੇ ਹੀਰਨੰਦਨੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਅਕਸ਼ੈ ਨੇ ਇਹ ਜਾਣਕਾਰੀ ਸੋਸ਼ਲ ਮੀਡੀਆ ਪੋਸਟ ਰਾਹੀਂ ਦਿੱਤੀ ਸੀ। ਅਕਸ਼ੈ ਨੇ ਲਿਖਿਆ- ਤੁਹਾਡੀਆਂ ਪ੍ਰਾਰਥਨਾਵਾਂ ਦਾ ਪ੍ਰਭਾਵ ਦਿਖਾਈ ਦੇ ਰਿਹਾ ਹੈ । ਮੈਂ ਤੰਦਰੁਸਤ ਹਾਂ ਪਰ ਕੁਝ ਮੈਡੀਕਲ ਕਾਰਨਾਂ ਕਰਕੇ ਮੈਂ ਹਸਪਤਾਲ ਵਿੱਚ ਦਾਖਲ ਹੋ ਰਿਹਾ ਹਾਂ। ਮੈਂ ਜਲਦੀ ਘਰ ਪਰਤ ਜਾਵਾਂਗਾ ਧਿਆਨ ਰੱਖੋ। ਇਨ੍ਹਾਂ ਤੋਂ ਇਲਾਵਾ ਭੂਮੀ ਪੇਡਨੇਕਰ ਅਤੇ ਵਿੱਕੀ ਕੌਸ਼ਲ ਦੀ ਰਿਪੋਰਟ ਵੀ ਪੌਜ਼ੀਟਿਵ ਆਈ ਸੀ।

Video Ad
Video Ad