ਬਾਲੀਵੁਡ ਅਦਾਕਾਰਾ ਨੇ ਬਜ਼ੁਰਗ ਔਰਤ ਦੀ ਕੀਤੀ ਮਦਦ

ਮੁੰਬਈ, 28 ਮਾਰਚ (ਹਮਦਰਦ ਨਿਊਜ਼ ਸਰਵਿਸ) : ਬਾਲੀਵੁੱਡ ਅਦਾਕਾਰਾ ਤਾਪਸੀ ਪੰਨੂੰ ਦੀ ਅੱਜ-ਕੱਲ੍ਹ ਬਹੁਤ ਸ਼ਲਾਘਾ ਹੋ ਰਹੀ ਹੈ, ਕਿਉਂਕਿ ਉਸ ਨੇ ਇੱਕ ਬਜ਼ੁਰਗ ਔਰਤ ਨੂੰ ਆਪਣੇ ਪਲੇਟਲੈਟਸ ਦਾਨ ਕਰ ਦਿੱਤੇ ਹਨ।
ਸੋਸ਼ਲ ਮੀਡੀਆ ’ਤੇ ਵੱਖ-ਵੱਖ ਸ਼ਖਸੀਅਤਾਂ ਵੱਲੋਂ ਤਾਪਸੀ ਪੰਨੂੰ ਦੀ ਸ਼ਲਾਘਾ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ ਅਦਾਕਾਰਾ ਤਿਲੋਤਮਾ ਸ਼ੋਮ ਨੇ ਟਵੀਟ ਕਰਦਿਆਂ ਕਿਹਾ ਕਿ ਤਾਪਸੀ ਨੇ ਆਪਣੇ ਪਲੇਟਲੈਟਸ ਦਾਨ ਕਰਕੇ ਇੱਕ ਚੰਗਾ ਕੰਮ ਕੀਤਾ ਹੈ। ਤਾਪਸੀ ਨੇ ਤਿਲੋਤਮਾ ਦੀ ਇਸ ਪੋਸਟ ’ਤੇ ਪ੍ਰਤੀਕਿਰਿਆ ਦਿੱਤੀ ਹੈ। ਤਾਪਸੀ ਪੰਨੂੰ ਨੇ ਜੱਫੀ ਪਾਉਣ ਵਾਲੀ ਇਮੋਜੀ ਸਾਂਝੀ ਕਰਦਿਆਂ ਕਿਹਾ ਕਿਹਾ ਕਿ ਉਸ ਦੇ ਲਈ ਇਹ ਕਿਸੇ ਵੀ ਪ੍ਰਾਪਤੀ ਨਾਲੋਂ ਵੱਡੀ ਚੀਜ਼ ਹੈ। ਤਾਪਸੀ ਪੰਨੂੰ ਦੇ ਕੰਮ ਦੀ ਗੱਲ ਕਰੀਏ ਤਾਂ ਉਹ ਇਸ ਸਾਲ ਕਈ ਫਿਲਮਾਂ ’ਚ ਨਜ਼ਰ ਆਉਣ ਵਾਲੀ ਹੈ। ਤਾਪਸੀ ਇਸ ਸਮੇਂ ਆਉਣ ਵਾਲੀ ਫਿਲਮ ਸ਼ਬਾਸ਼ ਮਿੱਟੂ ਦੀ ਸ਼ੂਟਿੰਗ ਕਰ ਰਹੀ ਹੈ। ਫਿਲਮ ‘ਸ਼ਬਾਸ਼ ਮਿੱਠੂ’ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਸਾਬਕਾ ਕਪਤਾਨ ਮਿਤਾਲੀ ਰਾਜ ਦੀ ਬਾਇਓਪਿਕ ਹੈ। ਇਸ ਫਿਲਮ ਵਿਚ ਤਾਪਸੀ ਪਨੂੰ ਮਿਤਾਲੀ ਰਾਜ ਦਾ ਕਿਰਦਾਰ ਨਿਭਾਅ ਰਹੀ ਹੈ। ਇਸ ਫਿਲਮ ਦਾ ਨਿਰਦੇਸ਼ਨ ਰਾਹੁਲ ਢੋਲਕੀਆਂ ਕਰ ਰਹੇ ਹਨ। ਤਾਪਸੀ ਨੇ ਫਿਲਮ ਦੇ ਸੈੱਟ ਤੋਂ ਇਕ ਤਸਵੀਰ ਪੋਸਟ ਕੀਤੀ। ਇੰਸਟਾਗ੍ਰਾਮ ’ਤੇ ਸ਼ੇਅਰ ਕੀਤੀ ਇਕ ਫੋਟੋ’ ਚ ਪੰਨੂੰ ਗਲੋਬ ਅਤੇ ਹੈਲਮੇਟ ਪਾ ਕੇ ਕ੍ਰਿਕਟ ਪਿੱਚ ’ਤੇ ਖੜੇ ਹਨ। ਇਸ ਤੋਂ ਇਲਾਵਾ ਉਹ ‘ਰਸ਼ਮੀ ਰਾਕੇਟ’ ਵਿੱਚ ਵੀ ਅਹਿਮ ਭੂਮਿਕਾ ਨਿਭਾਉਂਦੀ ਨਜ਼ਰ ਆਵੇਗੀ।

Video Ad
Video Ad